ਲਖੀਮਪੁਰ ਖੀਰੀ (ਭਾਸ਼ਾ)— ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੋਨੀਆ ਪਿੰਡ ਵਿਚ ਪਿਛਲੇ ਸਾਲ 3 ਅਕਤੂਬਰ ਨੂੰ ਜੀਪ ਨਾਲ ਕੁਚਲ ਕੇ ਮਾਰੇ ਗਏ ਕਿਸਾਨ ਨੱਛਤਰ ਸਿੰਘ ਦੇ ਪੁੱਤਰ ਨੇ ਖੇਤਰ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਖ਼ਿਲਾਫ਼ 2024 ਦੀਆਂ ਲੋਕ ਸਭਾ ਚੋਣਾਂ ਲੜਨ ਦਾ ਇਰਾਦਾ ਜਤਾਇਆ ਹੈ। ਦੱਸ ਦੇਈਏ ਕਿ ਪਿਛਲੇ ਸਾਲ 3 ਅਕਤੂਬਰ ਨੂੰ ਤਿਕੋਨੀਆ ਪਿੰਡ ਵਿਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ’ਚ ਨੱਛਤਰ ਸਿੰਘ ਸਮੇਤ 4 ਕਿਸਾਨਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਵਿਚ ਇਕ ਪੱਤਰਕਾਰ ਸਮੇਤ 4 ਹੋਰ ਲੋਕ ਮਾਰੇ ਗਏ ਸਨ। ਇਸ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਮੁੱਖ ਦੋਸ਼ੀ ਦੇ ਤੌਰ ਗਿ੍ਰਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜੇਕਰ ਸਟਾਰ ਪ੍ਰਚਾਰਕਾਂ ਦੀ ਸੂਚੀ ’ਚ ਨਾਂ ਹੁੰਦਾ, ਤਾਂ ਮੈਨੂੰ ਹੈਰਾਨੀ ਹੁੰਦੀ: ਮਨੀਸ਼ ਤਿਵਾੜੀ
ਜਗਦੀਪ ਸਿੰਘ ਕੀ ਬੋਲੇ-
ਲਖੀਮਪੁਰ ਦੇ ਧੌਰਹਰਾ ਇਲਾਕੇ ਦੇ ਨਾਮਦਾਰ ਪੁਰਵਾ ਪਿੰਡ ਦੇ ਰਹਿਣ ਵਾਲੇ ਨੱਛਤਰ ਸਿੰਘ ਦੇ ਪੁੱਤਰ ਜਗਦੀਪ ਸਿੰਘ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ ਨੇ ਉਨ੍ਹਾਂ ਨੂੰ ਲਖੀਮਪੁਰ ਖੀਰੀ ਦੀ ਧੌਰਹਰਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੇ ਇਹ ਕਹਿੰਦੇ ਹੋਏ ਮਨਾ ਕਰ ਦਿੱਤਾ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ’ਚ ਸਿੱਧੇ ਤੌਰ ’ਤੇ ਅਜੇ ਮਿਸ਼ਰਾ ਟੇਨੀ ਨਾਲ ਟੱਕਰ ਲੈਣਗੇ। ਉਨ੍ਹਾਂ ਅੱਗੇ ਕਿਹਾ ਕਿ ਸਪਾ ਅਤੇ ਕਾਂਗਰਸ ਨੇ ਬਹੁਤ ਜ਼ੋਰ ਲਾਇਆ ਕਿ ਮੈਂ ਧੌਰਹਰਾ ਸੀਟ ਤੋਂ ਉਨ੍ਹਾਂ ਦੀ ਪਾਰਟੀ ਦੀ ਟਿਕਟ ’ਤੇ ਚੋਣਾਂ ਲੜਾਂ ਪਰ ਮੈਂ ਉਨ੍ਹਾਂ ਨੂੰ ਕਹਿ ਦਿੱਤਾ ਕਿ ਮੈਂ ਛੋਟੀ ਲੜਾਈ ਨਹੀਂ ਲੜਾਂਗਾ। ਮੈਨੂੰ 2024 ਵਿਚ ਲੋਕ ਸਭਾ ਚੋਣਾਂ ਦੀ ਟਿਕਟ ਦਿਓ। ਮੈਂ ਸਿੱਧਾ ਟੇਨੀ ਨਾਲ ਲੜਾਂਗਾ, ਲੜਾਈ ਲੜਾਂਗੇ ਤਾਂ ਕਾਇਦੇ ਨਾਲ ਹੀ ਲੜਾਂਗੇ।
ਇਹ ਵੀ ਪੜ੍ਹੋ: ਕਾਬਿਲੇ ਤਾਰੀਫ਼: ਰਿਕਸ਼ਾ ਚਲਾ ਕੇ ਅਧਿਆਪਕ ਬਣੇ, ਰਿਟਾਇਰ ਹੋਣ ਮਗਰੋਂ ਗਰੀਬ ਬੱਚਿਆਂ ਲਈ ਦਾਨ ਕੀਤੇ 40 ਲੱਖ ਰੁਪਏ
ਮੰਤਰੀ ਟੇਨੀ ਨੂੰ ਅਹੁਦੇ ਤੋਂ ਨਾ ਹਟਾਇਆ ਜਾਣਾ ਬਹੁਤ ਵੱਡਾ ਚੁਣਾਵੀ ਮੁੱਦਾ-
ਜਗਦੀਪ ਨੇ ਕਿਹਾ ਕਿ ਅਸੀਂ ਚੋਣਾਂ ਵਿਚ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਨਾਲ ਖੜ੍ਹੇ ਹਾਂ। ਸਾਡੀ ਲੜਾਈ ਵੀ ਉਹ ਹੀ ਲੜ ਰਹੇ ਹਨ। ਉਹ ਜਿੱਥੇ ਵੀ ਹੋਣਗੇ, ਅਸੀਂ ਉਨ੍ਹਾਂ ਨਾਲ ਖੜ੍ਹੇ ਹੋਵਾਂਗੇ। ਜਗਦੀਪ ਨੇ ਵਿਰੋਧੀ ਪਾਰਟੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੇਕਰ ਵਿਰੋਧੀ ਧਿਰ ਨਾ ਹੁੰਦਾ ਤਾਂ ਤਿਕੋਨੀਆ ਦੀ ਵਾਰਦਾਤ ਨੂੰ ਇਕ ਘਟਨਾ ਮਾਤਰ ਦਿਖਾ ਦਿੱਤਾ ਜਾਂਦਾ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਨਾ ਖੜ੍ਹਾ ਹੁੰਦਾ ਅਤੇ ਕਿਸਾਨ ਯੂਨੀਅਨ ਦਾ ਦਬਾਅ ਨਾ ਹੁੰਦਾ ਤਾਂ ਇਸ ਮਾਮਲੇ ਵਿਚ ਕੋਈ ਕਾਰਵਾਈ ਨਾ ਹੁੰਦੀ। ਜਗਦੀਪ ਨੇ ਕਿਹਾ ਕਿ ਅਜੇ ਮਿਸ਼ਰਾ ਟੇਨੀ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਨਾ ਹਟਾਇਆ ਜਾਣਾ ਬਹੁਤ ਵੱਡਾ ਚੁਣਾਵੀ ਮੁੱਦਾ ਹੈ। ਹੁਣ ਤਾਂ ਜਨਤਾ ਹੀ ਇਸ ਦਾ ਹਿਸਾਬ-ਕਿਤਾਬ ਕਰੇਗੀ, ਕਿਉਂਕਿ ਸਰਕਾਰ ਨੇ ਤਾਂ ਸੁਣਨਾ ਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਧੀ ਦੇ ਸੁਫ਼ਨਿਆਂ ਨੂੰ ਖੰਭ ਲਾਉਣ ਲਈ ਪਿਤਾ ਨੇ ਛੱਡੀ ਸਰਕਾਰੀ ਨੌਕਰੀ, ਇੰਝ ਸਾਕਾਰ ਹੋਇਆ ‘ਸੁਫ਼ਨਾ’
ਕੀ ਹੈ ਲਖੀਮਪੁਰ ਖੀਰੀ ਦੀ ਪੂਰੀ ਘਟਨਾ?
ਜ਼ਿਕਰਯੋਗ ਹੈ ਕਿ ਪਿਛਲੇ ਸਾਲ 3 ਅਕਤੂਬਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਇਕ ਬਿਆਨ ਤੋਂ ਨਾਰਾਜ਼ ਕਿਸਾਨ ਟੇਨੀ ਦੇ ਪਿੰਡ ਵਿਚ ਇਕ ਪ੍ਰੋਗਰਾਮ ’ਚ ਸ਼ਿਰਕਤ ਕਰਨ ਜਾ ਰਹੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਦੌਰ ਦਾ ਵਿਰੋਧ ਕਰ ਰਹੇ ਸਨ, ਉਸ ਦੌਰਾਨ ਤਿਕੋਨੀਆ ਪਿੰਡ ’ਚ ਹੋਈ ਹਿੰਸਾ ’ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਮਿ੍ਰਤਕ ਕਿਸਾਨਾਂ ਵਿਚ ਜ਼ਿਲ੍ਹੇ ਦੇ ਧੌਰਹਰਾ ਦੇ ਨੱਛਤਰ ਸਿੰਘ ਅਤੇ ਪਲੀਆ ਵਾਸੀ ਲਵਪ੍ਰੀਤ ਸਿੰਘ ਵੀ ਸ਼ਾਮਲ ਸਨ। ਇਸ ਘਟਨਾ ਦਾ ਇਕ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ ਵਿਚ ਤੇਜ਼ ਰਫ਼ਤਾਰ ਜੀਪ ਨੂੰ ਕਿਸਾਨਾਂ ਨੂੰ ਕੁਚਲਦੇ ਹੋਏ ਵੇਖਿਆ ਗਿਆ ਸੀ। ਇਸ ਮਾਮਲੇ ਵਿਚ ਟੇਨੀ ਦੇ ਪੁੱਤਰ ਆਸ਼ੀਸ਼ ਨੂੰ ਮੁੱਖ ਦੋਸ਼ੀ ਦੇ ਤੌਰ ’ਤੇ ਗਿ੍ਰਫ਼ਤਾਰ ਕੀਤਾ ਗਿਆ ਹੈ।
PM ਮੋਦੀ ਨੇ J&K ਦੇ ਉੱਪ ਰਾਜਪਾਲ ਨਾਲ ਕੀਤੀ ਗੱਲ, ਭੂਚਾਲ ਨਾਲ ਪੈਦਾ ਹੋਏ ਹਾਲਾਤ ਦੀ ਲਈ ਜਾਣਕਾਰੀ
NEXT STORY