ਰੋਹਤਕ— ਆਪਣੇ ਬੱਚਿਆਂ ਦੀ ਸਫ਼ਲਤਾ ਲਈ ਮਾਪੇ ਕੀ ਕੁਝ ਨਹੀਂ ਕਰ ਜਾਂਦੇ। ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆਉਣ, ਮਾਪੇ ਆਪਣੇ ਬੱਚਿਆਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਜੀਅ ਤੋੜ ਕੋਸ਼ਿਸ਼ ਕਰਦੇ ਹਨ। ਅਜਿਹੇ ਹੀ ਸੁਫ਼ਨਿਆਂ ਨੂੰ ਖੰਭ ਲੱਗੇ ਹਰਿਆਣਾ ਦੀ ਰਹਿਣ ਵਾਲੀ ਉੱਨਤੀ ਹੁੱਡਾ ਦੇ। ਉੜੀਸਾ ਓਪਨ ਬੈਡਮਿੰਟਨ ਚੈਂਪੀਅਨਸ਼ਿਪ 2022 ਨੂੰ ਸਭ ਤੋਂ ਘੱਟ ਉਮਰ ’ਚ ਜਿੱਤ ਕੇ ਰੋਹਤਕ ਦੀ ਰਹਿਣ ਵਾਲੀ 14 ਸਾਲਾ ਉੱਨਤੀ ਹੁੱਡਾ ਆਪਣੇ ਘਰ ਪਰਤ ਆਈ ਹੈ। ਉਸ ਦੀ ਇਸ ਜਿੱਤ ਨੂੰ ਲੈ ਕੇ ਪਰਿਵਾਰ ਹੀ ਨਹੀਂ ਪੂਰਾ ਪ੍ਰਦੇਸ਼ ਖ਼ੁਸ਼ ਹੈ। ਫ਼ਿਲਹਾਲ ਜਿਸ ਪਿਤਾ ਨੇ ਉਸ ਦੇ ਬੈਡਮਿੰਟਨ ’ਚ ਅੱਗੇ ਵੱਧਣ ਲਈ ਨੌਕਰੀ ਛੱਡੀ, ਉਹ ਸੁਫ਼ਨਿਆਂ ਨੂੰ ਪੂਰਾ ਕਰਨ ’ਚ ਜੁੱਟੀ ਹੋਈ ਹੈ।
ਇਹ ਵੀ ਪੜ੍ਹੋ- ਕਾਬਿਲੇ ਤਾਰੀਫ਼: ਰਿਕਸ਼ਾ ਚਲਾ ਕੇ ਅਧਿਆਪਕ ਬਣੇ, ਰਿਟਾਇਰ ਹੋਣ ਮਗਰੋਂ ਗਰੀਬ ਬੱਚਿਆਂ ਲਈ ਦਾਨ ਕੀਤੇ 40 ਲੱਖ ਰੁਪਏ
ਉੱਨਤੀ ਨੇ ਮਾਪਿਆਂ ਦਾ ਨਾਂ ਕੀਤਾ ਰੌਸ਼ਨ-
ਉੱਨਤੀ ਨੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਕਟਕ ’ਚ ਆਯੋਜਿਤ ਹੋਈ ਉੜੀਸਾ ਓਪਨ ਬੈਡਮਿੰਟਨ ਚੈਂਪੀਅਨਸ਼ਿਪ 2022 ਵਿਚ ਰੋਹਤਕ ਦੀ ਰਹਿਣ ਵਾਲੀ ਉੱਨਤੀ ਹੁੱਡਾ ਨੇ ਵੱਡਾ ਉਲਟਫੇਰ ਕਰਦੇ ਹੋਏ ਸੈਮੀਫਾਈਨਲ ਵਿਚ ਮਾਲਵਿਕਾ ਬੰਸੋੜ ਨੂੰ ਹਰਾ ਦਿੱਤਾ। ਉੱਥੇ ਹੀ ਫਾਈਨਲ ਮੈਚ ’ਚ ਤੋਸ਼ਨੀਵਾਲ ਨੂੰ 21-18 ਅਤੇ 21-11 ਦੇ ਸਿੱਧੇ ਸੈਟਾਂ ਨਾਲ ਹਰਾ ਕੇ ਏਕਲ ਖ਼ਿਤਾਬ ’ਤੇ ਕਬਜ਼ਾ ਕਰ ਲਿਆ ਅਤੇ ਸੁਪਰ 100 ਵਿਚ ਸਭ ਤੋਂ ਘੱਟ ਉਮਰ ਵਿਚ ਜਿੱਤ ਹਾਸਲ ਕਰਨ ਵਾਲੀ ਖਿਡਾਰੀ ਬਣ ਗਈ।
ਪਿਤਾ ਨੇ ਛੱਡੀ ਸਰਕਾਰੀ ਨੌਕਰੀ-
ਉੱਨਤੀ ਦਾ ਟੀਚਾ ਆਪਣੀ ਰੈਂਕਿੰਗ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਦੇਸ਼ ਲਈ ਓਲੰਪਿਕ ’ਚ ਤਮਗਾ ਲਿਆਉਣਾ ਹੈ। ਜਿਸ ਲਈ ਉਹ ਮਿਹਨਤ ਕਰਨ ਵਿਚ ਜੁੱਟੀ ਹੋਈ ਹੈ। ਉੱਨਤੀ ਹੁੱਡਾ ਰੋਹਤਕ ਦੇ ਛੋਟੂਰਾਮ ਸਟੇਡੀਅਮ ਵਿਚ ਇਕ ਸਰਕਾਰੀ ਅਕੈਡਮੀ ਵਿਚ ਅਭਿਆਸ ਕਰਦੀ ਹੈ। ਧੀ ਦੇ ਸੁਫ਼ਨਿਆਂ ਨੂੰ ਖੰਭ ਲਾਉਣ ਲਈ ਪਿਤਾ ਉਪਕਾਰ ਹੁੱਡਾ ਨੇ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ, ਕਿਉਂਕਿ ਖੇਡ ਲਈ ਉਹ ਆਪਣੀ ਧੀ ਨੂੰ ਸਮਾਂ ਨਹੀਂ ਦੇ ਪਾ ਰਹੇ ਸਨ। ਇਨ੍ਹਾਂ ਹੀ ਨਹੀਂ ਉੱਨਤੀ ਨੌਨਵੇਜ ਨਹੀਂ ਖਾਂਦੀ ਹੈ, ਇਸ ਲਈ ਉਨ੍ਹਾਂ ਦੀ ਮਾਂ ਉਨ੍ਹਾਂ ਨਾਲ ਜਾ ਕੇ ਖਾਣਾ ਬਣਾਉਂਦੀ ਹੈ।
ਇਹ ਵੀ ਪੜ੍ਹੋ- ਗੋਆ ਦਾ ਭਵਿੱਖ ਸੰਵਾਰਨਾ ਹੈ ਤਾਂ ਇਸ ਵਾਰ ‘ਆਪ’ ਨੂੰ ਪਾਓ ਵੋਟ: ਕੇਜਰੀਵਾਲ
ਇਹ ਵੀ ਪੜ੍ਹੋ- ਪਟਿਆਲਾ ਰੋਡ ਰੇਜ ਮਾਮਲਾ: ਨਵਜੋਤ ਸਿੱਧੂ ਨੂੰ ਫ਼ਿਲਹਾਲ ਰਾਹਤ, ਸੁਪਰੀਮ ਕੋਰਟ ਨੇ ਟਾਲੀ ਸੁਣਵਾਈ
ਉੱਨਤੀ ਸਭ ਤੋਂ ਘੱਟ ਉਮਰ ਦੀ ਖਿਡਾਰੀ-
ਉੱਨਤੀ ਇਸ ਮੁਕਾਬਲੇ ਵਿਚ ਸਭ ਤੋਂ ਘੱਟ ਉਮਰ ਦੀ ਖਿਡਾਰੀ ਸੀ। ਉਨ੍ਹਾਂ ਨੇ ਕਿਹਾ ਕਿ ਵੱਡੇ-ਵੱਡੇ ਸਟਾਰ ਨਾਲ ਖੇਡਣ ਨਾਲ ਉਨ੍ਹਾਂ ਨੂੰ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ ਅਤੇ ਖੇਡ ਦੌਰਾਨ ਉਨ੍ਹਾਂ ’ਤੇ ਕੋਈ ਦਬਾਅ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਪੀ. ਵੀ. ਸਿੰਧੂ, ਸਾਇਨਾ ਨੇਹਵਾਲ ਅਤੇ ਜਵਾਲਾ ਗੁੱਟਾ ਵਰਗੇ ਖਿਡਾਰੀਆਂ ਨੇ ਆਪਣੀ ਮਿਹਨਤ ਦੇ ਬਲ ’ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਉਹ ਵੀ ਉਸ ਤਰ੍ਹਾਂ ਮਿਹਨਤ ਕਰ ਕੇ ਦੇਸ਼ ਦਾ ਨਾਂ ਉੱਚਾ ਕਰੇਗੀ ਅਤੇ ਇਕ ਦਿਨ ਓਲੰਪਿਕ ਵਿਚ ਤਮਗਾ ਲੈ ਕੇ ਆਵੇਗੀ।
ਹਰਿਆਣਾ ਸਰਕਾਰ ਦੇ ਨਿੱਜੀ ਖੇਤਰ 'ਚ ਸਥਾਨਕ ਲੋਕਾਂ ਨੂੰ 75 ਫੀਸਦੀ ਰਾਖਵਾਂਕਰਨ ਸੰਬੰਧੀ ਹਾਈ ਕੋਰਟ ਦੀ ਰੋਕ
NEXT STORY