ਪਟਨਾ— ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ ਪ੍ਰਸਾਦ ਯਾਦਵ ਨੇ ਗੁਜਰਾਤ ਵਿਧਾਨ ਸਭਾ ਚੋਣਾਂ 'ਚ 'ਰਾਮ' ਦੇ ਨਾਂ 'ਤੇ ਵੋਟ ਮੰਗਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਹਮਲਾ ਕਰਦੇ ਹੋਏ ਕਿਹਾ ਕਿ ਡੂਬਤੇ ਕੋ ਰਾਮ ਕਾ ਸਹਾਰਾ, ਤਿਨਕਾ ਪੁਰਾਣਾ ਹੋ ਗਿਆ ਹੈ। ਸ਼੍ਰੀ ਯਾਦਵ ਨੇ ਟਵੀਟ ਕਰ ਕੇ ਕਿਹਾ,''ਮੈਂ ਮੇਰੇ ਪਰਮ ਪਿਆਰੇ 'ਰਾਮ' ਤੋਂ ਵੋਟ ਨਹੀਂ ਮੰਗਦਾ ਸਗੋਂ ਉਸ ਪਾਲਨਹਾਰ ਤੋਂ ਅਮਨ 'ਚ ਸੁੱਖ-ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੀ ਪ੍ਰਾਰਥਨਾ ਕਰਦਾ ਹਾਂ। ਮੇਰਾ ਰਾਮ ਮੇਰੇ ਦਿਲ 'ਚ ਹਮੇਸ਼ਾ ਮੇਰੇ ਨਾਲ ਰਹਿੰਦਾ ਹੈ। ਮੈਂ ਉਨ੍ਹਾਂ ਨੂੰ ਮੰਦਰ-ਮਸਜਿਦ-ਗੁਰਦੁਆਰੇ ਅਤੇ ਚਰਚ 'ਚ ਨਹੀਂ ਲੱਭਦਾ।'' ਇਕ ਹੋਰ ਟਵੀਟ 'ਚ ਰਾਜਦ ਸੁਪਰੀਮੋ ਨੇ ਲਿਖਿਆ,''ਡੂਬਤੇ ਕੋ ਰਾਮ ਦਾ ਸਹਾਰਾ, ਤਿਨਕਾ ਪੁਰਾਣਾ ਹੋ ਗਿਆ।'' ਜ਼ਿਕਰਯੋਗ ਹੈ ਕਿ ਗੁਜਰਾਤ 'ਚ ਵਿਧਾਨ ਸਭਾ ਚੋਣਾਂ ਲਈ 9 ਅਤੇ 14 ਦਸੰਬਰ ਨੂੰ 2 ਪੜਾਵਾਂ 'ਚ ਵੋਟਿੰਗ ਹੋਣੀ ਹੈ। ਭਾਜਪਾ ਦੇ ਕਈ ਨੇਤਾ ਫਿਰ ਤੋਂ ਰਾਮ ਮੰਦਰ ਦੀਆਂ ਗੱਲਾਂ ਕਰਨ ਲੱਗੇ ਹਨ।
ਪੁਲਸ ਨੇ ਨਾਕੇ ਦੌਰਾਨ 2 ਕਿਲੋ 8 ਗ੍ਰਾਮ ਚਰਸ ਸਮੇਤ ਦੋਸ਼ੀ ਨੂੰ ਕੀਤਾ ਕਾਬੂ
NEXT STORY