ਭੋਪਾਲ— ਮੱਧ ਪ੍ਰਦੇਸ਼ ਦੇ ਸਾਗਰ ਜ਼ਿਲੇ 'ਚ ਪਰਿਵਾਰਕ ਜਾਇਦਾਦ ਨੂੰ ਲੈ ਕੇ ਹੋਈ ਬਹਿਸ ਨੇ ਭਿਆਨਕ ਰੂਪ ਲੈ ਲਿਆ। ਇਕ ਵਿਅਕਤੀ ਨੇ 2 ਫੁੱਟ ਜ਼ਮੀਨ ਲਈ ਆਪਣੇ ਹੀ ਪਰਿਵਾਰ ਦੇ 5 ਲੋਕਾਂ ਦਾ ਕਤਲ ਕਰ ਦਿੱਤਾ। ਮਾਮਲਾ ਸਾਗਰ ਜ਼ਿਲੇ ਦੇ ਬੀਨਾ ਥਾਣਾ ਖੇਤਰ ਦਾ ਹੈ, ਜਿੱਥੇ ਜ਼ਮੀਨ ਵਿਵਾਦ ਨੂੰ ਲੈ ਕੇ ਦੋਸ਼ੀ ਨੇ ਆਪਣੇ 2 ਭਰਾਵਾਂ, ਇਕ ਭਰਾ ਦੀ ਪਤਨੀ ਅਤੇ ਉਸ ਦੇ ਬੇਟੇ, ਇਕ ਭੈਣ ਸਮੇਤ ਕੁੱਲ 5 ਲੋਕਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕਤਲਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ 'ਤੇ ਫਰਾਰ ਹੋ ਗਿਆ ਸੀ ਪਰ ਪੁਲਸ ਨੇ ਉਸ ਨੂੰ ਘੇਰਾਬੰਦੀ ਕਰ ਕੇ ਫੜ ਲਿਆ। ਇਸ ਪੂਰੇ ਕਤਲਕਾਂਡ 'ਚ ਮ੍ਰਿਤਕਾਂ ਦਾ ਅੰਕੜਾ ਹੋਰ ਵੀ ਵਧ ਸਕਦਾ ਸੀ, ਕਿਉਂਕਿ ਦੋਸ਼ੀ ਜਦੋਂ ਆਪਣਿਆਂ 'ਤੇ ਅੰਨ੍ਹੇਵਾਹ ਗੋਲੀਆਂ ਚੱਲਾ ਰਿਹਾ ਸੀ, ਉਸ ਦੌਰਾਨ ਇਕ ਭਰਾ ਦੀ ਪਤਨੀ ਨੇ ਖੁਦ ਨੂੰ ਆਪਣੇ ਬੱਚਿਆਂ ਸਮੇਤ ਇਕ ਕਮਰੇ 'ਚ ਬੰਦ ਕਰ ਲਿਆ ਸੀ, ਜਿਸ ਨਾਲ ਉਨ੍ਹਾਂ ਦੀ ਜਾਨ ਬਚ ਗਈ। ਇਸ ਕਤਲਕਾਂਡ 'ਚ ਸੰਜੀਵ ਅਹਿਰਵਾਰ, ਮਨੋਜ ਅਹਿਰਵਾਰ, ਤਾਰਾਬਾਈ ਰਾਜ ਕੁਮਾਰੀ ਅਤੇ ਯਸ਼ਵੰਤ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਪਰਿਵਾਰ 'ਚ 2 ਫੁੱਟ ਜ਼ਮੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜਿਸ 'ਤੇ ਗੱਲ ਕਰਨ ਲਈ ਸ਼ੁੱਕਰਵਾਰ ਸਾਰੇ ਇਕੱਠੇ ਹੋਏ ਸਨ। ਹਾਲਾਂਕਿ ਇਸ ਦੌਰਾਨ ਗੱਲਬਾਤ ਪਹਿਲਾਂ ਬਹਿਸ 'ਚ ਬਦਲੀ ਅਤੇ ਉਸ ਤੋਂ ਬਾਅਦ ਭਰਾਵਾਂ ਅਤੇ ਭੈਣ ਦਰਮਿਆਨ ਵਿਵਾਦ ਇਸ ਕਦਰ ਵਧ ਗਿਆ ਹੈ ਮਨੋਹਰ ਅਹਿਰਵਾਰ ਨੇ ਆਪਣੀ ਲਾਇਸੈਂਸੀ ਬੰਦੂਕ ਨਾਲ ਪੰਜਾਂ 'ਤੇ ਅੰਨ੍ਹੇਵਾਹ ਗੋਲੀਆਂ ਚੱਲ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਅੱਤਵਾਦੀਆਂ ਦਾ ਪਤਾ ਲਾਉਣ ਲਈ ਕਿਸ਼ਤਵਾੜ 'ਚ ਤਾਇਨਾਤ ਕੀਤੇ ਗਏ ਖੋਜੀ ਕੁੱਤੇ
NEXT STORY