ਸ਼੍ਰੀਨਗਰ— ਉਤਰ ਕਸ਼ਮੀਰ 'ਚ ਬਾਰਾਮੁਲਾ ਜ਼ਿਲੇ ਦੇ ਰਫੀਆਬਾਦ ਇਲਾਕੇ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਹਾਥਾਪਾਈ 'ਚ ਭਤੀਜੇ ਨੇ ਆਪਣੇ ਚਾਚੇਨੂੰ ਮਾਰ ਦਿੱਤਾ। ਜਾਣਕਾਰੀ ਮੁਤਾਬਕ ਦੋ ਦਿਨ ਪਹਿਲੇ ਹਾਥਾਪਾਈ 'ਚ ਵਿਅਕਤੀ ਜ਼ਖਮੀ ਹੋ ਗਿਆ, ਜਿਸ ਦੀ ਸ਼੍ਰੀਨਗਰ ਦੇ SKIMS ਸੌਰਾ 'ਚ ਮੌਤ ਹੋ ਗਈ।
ਰਫੀਆਬਾਦ ਕਸਬੇ ਦੇ ਲਦੁ ਲਾਡੁਰਾ ਪਿੰਡ 'ਚ ਦੁੱਖ ਭਰੀ ਘਟਨਾ ਉਸ ਸਮੇਂ ਹੋਈ ਜਦੋਂ ਮ੍ਰਿਤਕ ਰਾਜਾ ਸ਼ੇਰ ਅਹਿਮਦ ਖਾਨ ਉਸ ਦੇ ਪਿੰਡ ਵੱਲ ਜਾ ਰਿਹਾ ਸੀ। ਉਸ ਦੀ ਪੁਰਾਣੀ ਜ਼ਮੀਨ 'ਤੇ ਝਗੜੇ ਦੇ ਚੱਲਦੇ ਉਸ ਦੇ ਅਤੇ ਉਸ ਦੇ ਭਤੀਜੇ ਵਿਚਕਾਰ ਹਾਥਾਪਾਈ ਹੋ ਗਈ। ਉਸ ਦੇ ਭਤੀਜੇ ਰਾਜਾ ਨਿਸਾਰ ਖਾਨ ਉਰਫ ਅਫਸਰ ਰਾਜ ਨੇ ਉਸ ਦੇ ਪਰਿਵਾਰ ਦੇ ਮੈਬਰਾਂ ਨਾਲ ਮ੍ਰਿਤਕ ਨੂੰ ਭੂਮੀ ਤੋਂ ਦੂਰ ਰਹਿਣ ਲਈ ਕਿਹਾ, ਜਿਸਦੇ ਬਾਅਦ ਦੋਵਾਂ ਪੱਖਾਂ ਵਿਚਕਾਰ ਹਾਥਾਪਾਈ ਹੋਈ, ਜਿਸ 'ਚ ਮ੍ਰਿਤਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਐਸ.ਕੇ.ਆਈ.ਐਮ.ਐਸ ਸੌਰਾ ਸ਼ਿਫਟ ਕੀਤਾ ਗਿਆ। ਉਸ ਦੀ ਹਸਪਤਾਲ 'ਚ ਮੌਤ ਹੋ ਗਈ।
ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਸੰਬੰਧ 'ਚ ਪੁਲਸ ਨੇ ਦੋ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮਾਮਲੇ 'ਚ ਅੱਗੇ ਦੀ ਜਾਂਚ ਚੱਲ ਰਹੀ ਹੈ।
ਲਾਠੀਚਾਰਜ ਦੇ ਵਿਰੋਧ 'ਚ ਯੂ.ਕੇ.ਡੀ ਨੇ ਸਾੜਿਆ ਰਾਜ ਸਰਕਾਰ ਦਾ ਪੁਤਲਾ
NEXT STORY