ਮੇਂਢਰ, (ਵਿਨੋਦ)- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ਵਿਚ ਕੰਟਰੋਲ ਲਾਈਨ (ਐੱਲ. ਓ. ਸੀ.) ’ਤੇ ਜੰਗਲ ਵਿਚ ਲੱਗੀ ਅੱਗ ਨਾਲ ਬੁੱਧਵਾਰ ਨੂੰ ਲੱਗਭਗ ਅੱਧੀ ਦਰਜਨ ਬਾਰੂਦੀ ਸੁਰੰਗਾਂ ਫਟ ਗਈਆਂ, ਜੋ ਘੁਸਪੈਠ ਰੋਕੂ ਪ੍ਰਣਾਲੀ ਦਾ ਹਿੱਸਾ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਦੁਪਹਿਰ ਨੂੰ ਸਰਹੱਦ ਪਾਰ ਤੋਂ ਜੰਗਲ ’ਚ ਲੱਗੀ ਅੱਗ ਮੇਂਢਰ ਉਪ ਮੰਡਲ ਦੇ ਕ੍ਰਿਸ਼ਨਾ ਘਾਟੀ ਸੈਕਟਰ ਦੇ ਇਲਾਕਿਆਂ ਤੱਕ ਫੈਲ ਗਈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਅਗਲੇ ਕੁਝ ਘੰਟਿਆਂ ਵਿਚ ਲਗਾਤਾਰ 6 ਦੇ ਕਰੀਬ ਧਮਾਕੇ ਹੋਏ ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਉਨ੍ਹਾਂ ਦੱਸਿਆ ਕਿ ਸਰਹੱਦ ਪਾਰ ਤੋਂ ਘੁਸਪੈਠ ਰੋਕੂ ਬੈਰੀਅਰ ਸਿਸਟਮ ਨੂੰ ਨੁਕਸਾਨ ਪਹੁੰਚਾਉਣ ਦੀ ਜਾਣਬੁੱਝ ਕੇ ਕੋਸ਼ਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਫੌਜ ਅੱਤਵਾਦੀਆਂ ਦੀ ਘੁਸਪੈਠ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਹਾਈ ਅਲਰਟ ’ਤੇ ਹੈ।
ਝਾਂਸੀ ਮੈਡੀਕਲ ਕਾਲਜ ਅੱਗ: ਤਿੰਨ ਹੋਰ ਬੱਚਿਆਂ ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ ਹੋਈ 15
NEXT STORY