ਗੋਪੇਸ਼ਵਰ- ਪੂਰੇ ਦੇਸ਼ ਵਿਚ ਮਾਨਸੂਨ ਦੀ ਦਸਤਕ ਦੇ ਨਾਲ ਥਾਂ-ਥਾਂ ਮੋਹਲੇਧਾਰ ਮੀਂਹ ਪੈ ਰਿਹਾ ਹੈ। ਉਤਰਾਖੰਡ ਵਿਚ ਲਗਾਤਾਰ ਪੈ ਰਹੇ ਮੀਂਹ ਮਗਰੋਂ ਜ਼ਮੀਨ ਖਿਸਕਣ ਦਾ ਦੌਰ ਜਾਰੀ ਹੈ। ਰੁਦਰਪ੍ਰਯਾਗ ਅਤੇ ਚਮੌਲੀ ਜ਼ਿਲ੍ਹਾ ਜ਼ਮੀਨ ਖਿਸਕਣ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੈ। ਇੱਥੇ ਨੈਸ਼ਨਲ ਹਾਈਵੇ ਦੇ ਨਾਲ ਕਈ ਸੜਕਾਂ ਬੰਦ ਹਨ। ਹੁਣ ਕੇਦਾਰਨਾਥ ਹਾਈਵੇ ਦੇ ਡੋਲੀਆ ਦੇਵੀ ਦੇ ਪਹਾੜ ਟੁੱਟ ਕੇ ਡਿੱਗ ਗਏ ਹਨ।
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਪੂਰੀ ਰਾਤ ਪਏ ਮੋਹਲੇਧਾਰ ਮੀਂਹ ਦੇ ਕਾਰਨ ਸ਼ਨੀਵਾਰ ਨੂੰ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਗਈ। ਜਿਸ ਕਾਰਨ ਬਦਰੀਨਾਥ ਨੈਸ਼ਨਲ ਹਾਈਵੇਅ ਬੰਦ ਹੋ ਗਿਆ। ਜ਼ਿਲ੍ਹਾ ਆਫ਼ਤ ਪ੍ਰਬੰਧਨ ਦਫ਼ਤਰ ਨੇ ਦੱਸਿਆ ਕਿ ਜ਼ਮੀਨ ਖਿਸਕਣ ਮਗਰੋਂ ਪਹਾੜਾਂ ਤੋਂ ਡਿੱਗ ਰਹੇ ਮਲਬੇ ਦੇ ਕਾਰਨ ਕਮੇੜਾ, ਨੰਦਪ੍ਰਯਾਗ ਅਤੇ ਛਿਨਕਾ ਵਿਚ ਹਾਈਵੇਅ ਠੱਪ ਇਸਨੇ ਦੱਸਿਆ ਕਿ ਰਾਹ ਤੋਂ ਮਲਬਾ ਹਟਾਉਣ ਦਾ ਕੰਮ ਜਾਰੀ ਹੈ।
Amazon India ਨੇ 72 ਘੰਟਿਆਂ ਅੰਦਰ ਰਾਹਤ ਸਮੱਗਰੀ ਪਹੁੰਚਾਉਣ ਲਈ ਸਥਾਪਿਤ ਕੀਤੇ ਚਾਰ ਕੇਂਦਰ
NEXT STORY