ਸ਼ਿਮਲਾ– ਸੂਬੇ ਦੇ ਆਈ.ਜੀ.ਐੱਮ.ਸੀ. ਹਸਪਤਾਲ ਦੇ ਲੰਗਰ ਵਿਵਾਦ ਨੂੰ ਹੱਲ ਕਰਨ ਲਈ ਸਰਕਾਰ ਨੇ ਹੁਣ ਇਕ ਵੱਡਾ ਫੈਸਲਾ ਕੀਤਾ ਹੈ। ਸਰਕਾਰ ਨੇ ਇਸ ਪੂਰੇ ਮਾਮਲੇ ’ਚ ਜਾਂਚ ਦੇ ਹੁਕਮ ਦਿੱਤੇ ਹਨ। ਪੂਰੇ ਮਾਮਲੇ ਦੀ ਨਿਆਂਇਕ ਜਾਂਚ ਕੀਤੀ ਜਾਏਗੀ ਅਤੇ ਏ.ਡੀ.ਐੱਮ. ਪੂਰੇ ਮਾਮਲੇ ਦੀ ਜਾਂਚ ਕਰਕੇ 15 ਦਿਨਾਂ ’ਚ ਰਿਪੋਰਟ ਸਰਕਾਰ ਨੂੰ ਸੌਂਪਣਗੇ। ਦੱਸ ਦੇਈਏ ਕਿ ਆਈ.ਜੀ.ਐੱਮ.ਸੀ. ਹਸਪਤਾਲ ’ਚ ਕਈ ਸਾਲਾਂ ਤੋਂ ਅਲਮਾਈਟੀ ਬਲੈਸਿੰਗ ਸੰਸਥਾ ਦੁਆਰਾ ਚਲਾਏ ਜਾ ਰਹੇ ਲੰਗਰ ਨੂੰ ਬੰਦ ਕਰਨ ਤੋਂ ਬਾਅਦ ਵਿਵਾਦ ਹੋ ਰਿਹਾ ਹੈ। ਹਿਮਾਚਲ ਸਰਕਾਰ ਦੇ ਗ੍ਰਹਿ ਸਕੱਤਰ ਬਲਬੀਰ ਸਿੰਘ ਵਲੋਂ ਜਾਰੀ ਆਦੇਸ਼ਾਂ ’ਚ ਕਿਹਾ ਗਿਆ ਹੈ ਕਿ ਆਈ.ਜੀ.ਐੱਮ.ਸੀ. ’ਚ ਲੰਗਰ ਮਾਮਲੇ ਨੂੰ ਲੈ ਕੇ ਏ.ਡੀ.ਐੱਮ. ਰਾਹੁਲ ਚੌਹਾਨ ਦੀ ਅਗਵਾਈ ’ਚ ਨਿਆਂਇਕ ਜਾਂਚ ਹੋਵੇਗੀ।
ਸ਼ਿਮਲਾ ਦੇ ਸੁਰਜੀਤ ਸਿੰਘ ਬੋਬੀ ਕਈ ਸਾਲਾਂ ਤੋਂ ਆਈ.ਜੀ.ਐੱਮ.ਸੀ. ਦੇ ਕੈਂਸਰ ਹਸਪਤਾਲ ’ਚ ਲੰਗਰ ਲਗਾਉਂਦੇ ਹਨ। ਉਹ ਇਥੇ ਆਏ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਮੁਫਤ ’ਚ ਖਾਣਾ ਖੁਆਉਂਦੇ ਹਨ ਪਰ ਹਾਲ ਹੀ ’ਚ ਬੀਤੇ ਹਫਤੇ ਪੁਲਸ ਨੇ ਲੰਗਰ ਨੂੰ ਗੈਰ-ਕਾਨੂੰਨੀ ਦੱਸ ਕੇ ਬੰਦ ਕਰਵਾ ਦਿੱਤਾ ਸੀ। ਇਸ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ। ਮਾਮਲੇ ਦੇ ਭਖਣ ਅਤੇ ਜਨਤਾ ਦਾ ਸਮਰਥਨ ਮਿਲਣ ਤੋਂ ਬਾਅਦ ਆਈ.ਜੀ.ਐੱਮ.ਸੀ. ਪ੍ਰਬੰਧਨ ’ਚ ਪ੍ਰੈੱਸ ਕਾਨਫਰੰਸ ’ਚ ਜਾਣਕਾਰੀ ਦਿੱਤੀ ਕਿ ਇਹ ਲੰਗਰ ਗੈਰ-ਕਾਨੂੰਨੀ ਹੈ ਅਤੇ ਹਸਪਤਾਲ ਦੇ ਬਿਜਲੀ-ਪਾਣੀ ਨਾਲ ਚਲਾਇਆ ਜਾ ਰਿਹਾ ਹੈ। ਨਾਲ ਹੀ ਆਈ.ਜੀ.ਐੱਮ.ਸੀ. ਦੇ ਐੱਮ.ਐੱਮ. ਜਨਕ ਰਾਜ ਨੇ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਲੰਗਰ ਚਲਾਉਣ ਲਈ ਪੈਸੇ ਕਿੱਥੋਂ ਆ ਰਹੇ ਹਨ, ਇਸ ਦੀ ਵੀ ਜਾਂਚ ਹੋਵੇ। ਦੱਸ ਦੇਈਏ ਕਿ ਲੰਗਰ ਨੂੰ ਚਲਾਉਣ ਵਾਲੇ ਸੁਰਜੀਤ ਸਿੰਘ ਬੋਬੀ ਮੌਜੂਦਾ ਸਮੇਂ ’ਚ ਬੀਮਾਰ ਹਨ ਅਤੇ ਕਿਡਨੀ ਦੀ ਸਮੱਸਿਆ ਦੇ ਚਲਦੇ ਹਸਪਤਾਲ ’ਚ ਦਾਖਲ ਹਨ।
ਕਰਨਾਲ: ਮਿੰਨੀ ਸਕੱਤਰੇਤ ਅੱਗੇ ਕਿਸਾਨਾਂ ਦੇ ਪੱਕੇ ਡੇਰੇ, ਟਿਕੈਤ ਬੋਲੇ- ਦਿੱਲੀ ਬਾਰਡਰ ਵਾਂਗ ਚੱਲੇਗਾ ਧਰਨਾ
NEXT STORY