ਗਾਜ਼ੀਆਬਾਦ— ਗਾਜ਼ੀਆਬਾਦ ਰਾਜਨਗਰ ਐਕਸਟੈਂਸ਼ਨ ਦੀ ਰੀਵਰ ਹਾਈਟਸ ਸੋਸਾਇਟੀ 'ਚ ਲੈਪਟਾਪ 'ਚ ਅਚਾਨਕ ਲੱਗੀ ਅੱਗ ਪੂਰੇ ਫਲੈਟ 'ਚ ਫੈਲ ਗਈ। ਫਲੈਟ 'ਚ ਸੌਂ ਰਹੇ ਨੈੱਟਵਰਕਿੰਗ ਇੰਜੀਨੀਅਰ ਨੇ ਬਾਲਕਨੀ ਤੋਂ ਨਿਕਲ ਕੇ 2 ਪਿਲਰਾਂ ਵਿਚਾਲੇ ਖੜ੍ਹੇ ਹੋ ਕੇ ਰੋਲਾ ਪਾਇਆ। ਜਿਸ ਤੋਂ ਬਾਅਦ ਗਾਰਡ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ। ਫਾਇਰ ਕਰਮਚਾਰੀਆਂ ਨੇ ਰੱਸੀ ਨਾਲ ਹੇਠਾਂ ਉਤਾਰ ਕੇ ਇੰਜੀਨੀਅਰ ਦੀ ਜਾਨ ਬਚਾਈ ਅਤੇ ਅੱਗ 'ਤੇ ਕਾਬੂ ਪਾਇਆ। ਰੀਵਰ ਹਾਈਟਸ ਸੋਸਾਇਟੀ 'ਚ ਪਤਨੀ ਨਾਲ ਕਿਰਾਏ ਦੇ ਫਲੈਟ 'ਚ ਰਹਿਣ ਵਾਲੇ ਰਾਹੁਲ ਸਿੰਘ ਨੋਇਡਾ ਸੈਕਟਰ-62 ਸਥਿਤ ਨੈੱਟਵਰਕਿੰਗ ਬੇਸਡ ਇਕ ਕੰਪਨੀ 'ਚ ਇੰਜੀਨੀਅਰ ਹਨ। ਸੀ.ਐੱਫ.ਓ. ਸੁਨੀਲ ਕੁਮਾਰ ਸਿੰਘ ਨੇ ਦੱਸਿਆ ਕਿ ਰਾਹੁਲ ਸੋਮਵਾਰ ਰਾਤ ਨਾਈਟ ਸ਼ਿਫਟ 'ਚ ਡਿਊਟੀ 'ਤੇ ਸਨ। ਕੰਪਨੀ ਤੋਂ ਆਉਣ ਤੋਂ ਬਾਅਦ ਉਹ ਫਲੈਟ 'ਚ ਆ ਕੇ ਲੈਪਟਾਪ 'ਤੇ ਕੰਮ ਕਰਨ ਲੱਗੇ। ਕੰਮ ਖਤਮ ਹੋਣ 'ਤੇ ਲੈਪਟਾਪ ਸ਼ਟਡਾਊਨ ਕਰਨ ਦੀ ਬਜਾਏ ਸਲੀਪਿੰਗ ਮੋਡ 'ਚ ਲਗਾ ਕੇ ਸੌਂ ਗਏ। ਸਵੇਰੇ ਟੀਚਰ ਪਤਨੀ ਸਕੂਲ ਚੱਲੀ ਗਈ, ਜਦਕਿ ਰਾਹੁਲ ਸੁੱਤੇ ਰਹੇ। ਇਸ ਵਿਚ ਅਚਾਨਕ ਲੈਪਟਾਪ 'ਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਪੂਰੇ ਫਲੈਟ 'ਚ ਫੈਲ ਗਈ।
ਅੱਗ ਦੀਆਂ ਲਪਟਾਂ ਨਾਲ ਘਿਰਨ ਤੋਂ ਬਾਅਦ ਇੰਜੀਨੀਅਰ ਦੀ ਨੀਂਦ ਖੁੱਲ੍ਹੀ। ਸੀ.ਐੱਫ.ਓ. ਦਾ ਕਹਿਣਾ ਹੈ ਕਿ ਸਮਝਦਾਰੀ ਦਿਖਾਉਂਦੇ ਹੋਏ ਇੰਜੀਨੀਅਰ ਬਾਲਕਨੀ ਦੇ ਬਾਹਰ ਨਿਕਲਿਆ ਅਤੇ 2 ਪਿਲਰਾਂ ਵਿਚਾਲੇ ਖੜ੍ਹੇ ਹੋ ਕੇ ਰੋਲਾ ਪਾਉਣ ਲੱਗਾ। ਸੋਸਾਇਟੀ ਦੇ ਸੁਰੱਖਿਆ ਕਰਮਚਾਰੀਆਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਕੇ ਅੱਗ ਬੁਝਾਊ ਯੰਤਰਾਂ ਨਾਲ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚ ਗਈ। ਫਾਇਰ ਕਰਮਚਾਰੀਆਂ ਨੇ ਰੱਸੀ ਨਾਲ ਇੰਜੀਨੀਅਰ ਨੂੰ ਹੇਠਾਂ ਉਤਾਰ ਕੇ ਉਸ ਦੀ ਜਾਨ ਬਚਾਈ ਅਤੇ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਫਲੈਟ 'ਚ ਰੱਖਿਆ ਸਾਮਾਨ ਪੂਰੀ ਤਰ੍ਹਾਂ ਸੜ ਚੁੱਕਿਆ ਸੀ।
30 ਔਰਤਾਂ ਨੇ 20 ਲੱਖ ਕਿੱਲਾਂ ਨਾਲ ਬਣਾਈ ਦੂਜੇ ਵਿਸ਼ਵ ਯੁੱਧ ਦੀ ਤਸਵੀਰ
NEXT STORY