ਸ੍ਰੀਨਗਰ : ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਵਾਦੀ ਵਿਚ ਵੱਡੀ ਗਿਣਤੀ ’ਚ ਵਿਦੇਸ਼ੀ ਅੱਤਵਾਦੀ ਮੌਜੂਦ ਹਨ, ਹਾਲਾਂਕਿ ਉਹ ਸਾਹਮਣੇ ਨਹੀਂ ਆ ਰਹੇ। ਉਨ੍ਹਾਂ ਪੁਲਸ ਕੰਟਰੋਲ ਰੂਮ ਵਿਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਾਲ ਕਸ਼ਮੀਰ ਵਿਚ ਮੁਕਾਬਲਿਆਂ ’ਚ ਸਿਰਫ 2 ਵਿਦੇਸ਼ੀ ਅੱਤਵਾਦੀ ਮਾਰੇ ਗਏ ਹਨ।
ਇਹ ਵੀ ਪੜ੍ਹੋ- ਅਗਲੀ ਮਹਾਮਾਰੀ 'ਚ ਨਹੀਂ ਕੰਮ ਆਉਣਗੀਆਂ ਐਂਟੀਬਾਇਓਟਿਕ ਦਵਾਈਆਂ, ਰਿਸਰਚ 'ਚ ਖੁਲਾਸਾ
ਉਨ੍ਹਾਂ ਕਿਹਾ ਕਿ ਦੋਵੇਂ ਵਿਦੇਸ਼ੀ ਅੱਤਵਾਦੀ ਸੋਪੋਰ (ਉੱਤਰੀ ਕਸ਼ਮੀਰ ਦਾ ਬਾਰਾਮੂਲਾ ਜ਼ਿਲ੍ਹਾ) ਵਿਚ ਮਾਰੇ ਗਏ ਹਨ। ਦੋਵੇਂ ਲਸ਼ਕਰ-ਏ-ਤੋਇਬਾ ਤੋਂ ਸਨ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇੱਥੇ ਵਿਦੇਸ਼ੀ ਅੱਤਵਾਦੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਘੁਸਪੈਠ ’ਤੇ ਸਖਤੀ ਨਾਲ ਰੋਕ ਲਾਈ ਗਈ ਹੈ। ਭਾਰਤ ਤੇ ਪਾਕਿਸਤਾਨ ਦੀਆਂ ਫੌਜਾਂ ਦਰਮਿਆਨ ਜੰਗਬੰਦੀ ਸਮਝੌਤੇ ’ਤੇ ਉੱਚ ਪੱਧਰੀ ਸਮਝ ਦਾ ਹਾਂ ਪੱਖੀ ਅਸਰ ਪਿਆ ਹੈ, ਜਿਸ ਦਾ ਅਸੀਂ ਸਵਾਗਤ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਸ਼ਹਿਰ ਦੇ ਈਦਗਾਹ ਇਲਾਕੇ ’ਚ ਇਕ ਆਫ-ਡਿਊਟੀ ਪੁਲਸ ਕਰਮਚਾਰੀ ਦੀ ਹੱਤਿਆ ਦੇ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਵਿਡ ਨਾਲ ਮੌਤ ਦਾ ਪ੍ਰਮਾਣ ਪੱਤਰ ਕਾਫੀ ਗੁੰਝਲਦਾਰ, ਸੌਖਾ ਬਣਾਏ ਕੇਂਦਰ : ਸੁਪਰੀਮ ਕੋਰਟ
NEXT STORY