ਨਵੀਂ ਦਿੱਲੀ— ਬਵਾਨਾ ਅਗਨੀਕਾਂਡ 'ਚ ਮਾਰੇ ਗਏ ਜ਼ਿਆਦਾਤਰ ਲੋਕਾਂ ਦੇ ਦਾਹ-ਸੰਸਕਾਰ ਉਧਾਰ ਦੇ ਪੈਸੇ ਲੈ ਕੇ ਕੀਤੇ ਗਏ ਸਨ। ਹਾਦਸੇ 'ਚ ਹਤਾਹਤ ਲੋਕਾਂ ਦੇ ਪਰਿਵਾਰਾਂ ਦੀ ਗਰੀਬੀ ਅਤੇ ਲਾਚਾਰੀ ਦਾ ਆਲਮ ਇਹ ਸੀ ਕਿ ਉਨ੍ਹਾਂ ਦੇ ਘਰਾਂ 'ਚ ਦਾਹ-ਸੰਸਕਾਰ ਲਈ ਪੈਸੇ ਨਹੀਂ ਨਿਕਲੇ। ਗਰੀਬੀ ਅਤੇ ਮਜ਼ਬੂਰੀ ਦੀ ਹਾਲਤ ਇਹ ਰਹੀ ਕਿ ਹਾਦਸੇ 'ਚ ਪ੍ਰਭਾਵਿਤ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਲਾਸ਼ ਦੇ ਕਫਨ-ਦਫਨ ਲਈ ਆਪਣਏ ਅਤੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲੈਣੇ ਪਏ। ਸੂਤਰਾਂ ਅਨੁਸਾਰ ਤਾਂ ਜੋ ਪਰਿਵਾਰ ਹਾਦਸੇ 'ਚ ਪ੍ਰਭਾਵਿਤ ਹੋਏ ਹਨ, ਉਨ੍ਹਾਂ ਦੀ ਮਾਲੀ ਹਾਲਤ ਬੇਹੱਦ ਖਰਾਬ ਹੈ। ਉਨ੍ਹਾਂ ਦੇ ਪਰਿਵਾਰ ਰੋਜ਼ ਦਾ ਲਿਆਉਣਾ ਅਤੇ ਰੋਜ਼ ਦਾ ਖਾਣਾ ਵਾਲੀ ਨੀਤੀ 'ਤੇ ਚੱਲਦੇ ਹਨ। ਅਜਿਹੇ 'ਚ ਦਾਹ-ਸੰਸਕਾਰ ਲਈ 2 ਤੋਂ 4 ਹਜ਼ਾਰ ਰੁਪਏ ਦੀ ਵੱਡੀ ਰਕਮ ਕਿਸੇ ਦੇ ਵੀ ਘਰ 'ਚ ਉਸ ਸਮੇਂ ਨਹੀਂ ਸੀ। ਐਤਵਾਰ ਨੂੰ ਹਸਪਤਾਲ ਤੋਂ ਜਦੋਂ ਲਾਸ਼ਾਂ ਘਰ ਪੁੱਜੀਆਂ ਤਾਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦੇ ਸਾਹਮਣੇ ਇਹ ਇਕ ਵੱਡੀ ਸਮੱਸਿਆ ਖੜ੍ਹੀ ਹੋ ਗਈ ਕਿ ਹੁਣ ਦਾਹ-ਸੰਸਕਾਰ ਕਿਵੇਂ ਕੀਤਾ ਜਾਵੇ। ਇਸ ਤੋਂ ਬਾਅਦ ਇਲਾਕੇ ਦੇ ਲੋਕ ਸਾਹਮਣੇ ਆਏ।
ਰਾਜਨੀਤੀ ਚਮਕਾਉਣ ਵਾਲਿਆਂ ਦੀ ਲੱਗੀ ਰਹੀ ਪੂਰੇ ਦਿਨ ਭੀੜ
ਦੱਸਿਆ ਜਾਂਦਾ ਹੈ ਕਿ ਇਲਾਕੇ ਦੇ ਲੋਕਾਂ ਨੇ ਜਿਸ ਤੋਂ ਜੋ ਬਣਿਆ ਪੀੜਤ ਪਰਿਵਾਰਾਂ ਦੀ ਮਦਦ ਕੀਤੀ। ਹਾਲਾਂਕਿ ਅਜਿਹਾ ਨਹੀਂ ਹੈ ਕਿ ਮੌਕੇ 'ਤੇ ਕੋਈ ਨਹੀਂ ਪੁੱਜਿਆ। ਆਪਣੀ ਰਾਜਨੀਤੀ ਚਮਕਾਉਣ ਵਾਲਿਆਂ ਦੀ ਪੂਰੇ ਦਿਨ ਭੀੜ ਲੱਗ ਰਹੀ ਸੀ ਪਰ ਇਨ੍ਹਾਂ ਪਰਿਵਾਰਾਂ ਤੋਂ ਇਹ ਜਾਣਨ ਦੀ ਪਰੇਸ਼ਾਨੀ ਨਹੀਂ ਚੁੱਕੀ ਕਿ ਲਾਸ਼ਾਂ ਦਾ ਦਾਹ-ਸੰਸਕਾਰ ਕਿਵੇਂ ਕੀਤਾ ਜਾਵੇਗਾ। ਮੌਕੇ 'ਤੇ ਸਾਰੀਆਂ ਪਾਰਟੀਆਂ ਦੇ ਨੇਤਾ ਵੀ ਪੁੱਜੇ ਅਤੇ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਵੀ ਪਰ ਗਰੀਬ ਮਜ਼ਦੂਰਾਂ ਦਾ ਦਾਹ-ਸੰਸਕਾਰ ਕਿਵੇਂ ਕੀਤਾ ਜਾਵੇਗਾ ਅਤੇ ਉਸ ਲਈ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਜਾਂ ਨਹੀਂ ਇਹ ਗੱਲ ਕਿਸੇ ਨੇ ਵੀ ਨਾ ਤਾਂ ਜਾਣਨ ਦੀ ਕੋਸ਼ਿਸ਼ ਹੀ ਕੀਤੀ ਅਤੇ ਨਾ ਹੀ ਮਦਦ ਲਈ ਹੱਥ ਅੱਗੇ ਵਧਾਇਆ? ਫਿਲਹਾਲ ਇਲਾਕੇ 'ਚ ਅਜਿਹੇ ਨੇਤਾਵਾਂ ਦੇ ਖਿਲਾਫ ਲੋਕਾਂ 'ਚ ਗੁੱਸਾ ਹੈ। ਮ੍ਰਿਤਕਾ ਬੇਬੀ ਦੇ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਸੰਜੇ ਅਤੇ ਅਖਤਰ ਦੱਸਦੇ ਹਨ ਕਿ ਬੇਬੀ ਦੇ ਚਾਰ ਛੋਟੇ-ਛੋਟੇ ਬੱਚੇ ਹਨ। ਘਰ ਦਾ ਪੂਰਾ ਖਰਚ ਚਲਾਉਣ ਵਾਲੀ ਬੇਬੀ ਹੀ ਸੀ। ਉਨ੍ਹਾਂ ਦਾ ਪਤੀ ਗਿਰਧਾਰੀ ਮੋਚੀ ਦਾ ਕੰਮ ਕਰਦਾ ਹੈ, ਜਿੰਨਾ ਕਮਾਉਂਦਾ ਹੈ ਓਨੇ ਦੀ ਸ਼ਰਾਬ ਪੀ ਲੈਂਦਾ ਹੈ, ਅਜਿਹੇ 'ਚ ਉਨ੍ਹਾਂ ਦੇ ਘਰ 'ਚ ਦਾਹ-ਸੰਸਕਾਰ ਲਈ ਪੈਸੇ ਕਿੱਥੇ ਆਉਂਦੇ।
ਬਿਜਲੀ ਵਿਭਾਗ ਨੂੰ ਨਹੀਂ ਆਇਆ ਰਹਿਮ
ਬਵਾਨਾ ਹਾਦਸੇ 'ਚ ਮਾਰੀ ਗਈ ਮਦੀਨਾ ਦੇ ਪਰਿਵਾਰ 'ਤੇ ਬਿਜਲੀ ਵਿਭਾਗ ਨੂੰ ਵੀ ਰਹਿਮ ਨਹੀਂ ਆ ਰਿਹਾ ਹੈ। ਬਿਜਲੀ ਵਿਭਾਗ ਨੇ ਅਜੇ ਉਨ੍ਹਾਂ ਦੇ ਘਰ ਦੀ ਬਿਜਲੀ ਕੱਟ ਰੱਖੀ ਹੈ। ਹਾਦਸੇ 'ਚ ਇਕ ਮੌਤ ਹੋ ਜਾਣ ਦੇ ਬਾਅਦ ਵੀ ਇਹ ਪਰਿਵਾਰ ਪੂਰੀ ਤਰ੍ਹਾਂ ਨਾਲ ਹਨ੍ਹੇਰੇ 'ਚ ਰਹਿਣ ਨੂੰ ਮਜ਼ਬੂਰ ਹੈ। ਜ਼ਿਕਰਯੋਗ ਹੈ ਕਿ ਇਸ ਪੂਰੇ ਪਰਿਵਾਰ 'ਚ ਜ਼ਿਆਦਾਤਰ ਲੋਕ ਮਾਨਸਿਕ ਰੋਗੀ ਹਨ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਮਦੀਨਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਘਰ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਆਏ ਸਨ। ਇਲਾਕੇ ਦੇ ਲੋਕਾਂ ਨੇ ਉਨ੍ਹਾਂ ਤੋਂ ਵੀ ਇਸ ਗੱਲ ਦੀ ਸ਼ਿਕਾਇਤ ਕੀਤੀ ਸੀ ਕਿ ਕਿਸ ਤਰ੍ਹਾਂ ਨਾਲ ਬਿਜਲੀ ਵਿਭਾਗ ਨੇ ਇਸ ਪਰਿਵਾਰ ਦੀ ਲਾਈਟ ਕੱਟ ਰੱਖੀ ਹੈ, ਜਿਸ ਨੂੰ ਜੁੜਵਾਇਆ ਜਾਵੇ। ਮੰਤਰੀ ਜੀ ਨੇ ਵੀ ਉਸ ਸਮੇਂ ਮੌਕੇ ਨੂੰ ਸਮਝਿਆ ਅਤੇ ਤੁਰੰਤ ਹੀ ਬਿਜਲੀ ਜੁੜਵਾਉਣ ਦਾ ਝੂਠਾ ਵਾਅਦਾ ਕਰ ਦਿੱਤਾ ਪਰ ਵਾਅਦੇ ਦੇ 2 ਦਿਨ ਬਾਅਦ ਵੀ ਇਸ ਪਰਿਵਾਰ ਦੇ ਘਰ ਦਾ ਬਿਜਲੀ ਕਨੈਕਸ਼ਨ ਨਹੀਂ ਜੋੜਿਆ ਗਿਆ ਹੈ। ਜਿਸ ਕਾਰਨ ਪੂਰਾ ਪਰਿਵਾਰ ਹਨ੍ਹੇਰੇ 'ਚ ਹੀ ਬੈਠਾ ਹੋਇਆ ਹੈ। ਇਲਾਕੇ ਦੇ ਲੋਕਾਂ ਦਾ ਇਹ ਵੀ ਦੋਸ਼ ਹੈ ਕਿ ਬਿਜਲੀ ਵਿਭਾਗ ਨੇ ਮਦੀਨਾ ਦੇ ਪਰਿਵਾਰ ਦਾ ਬਿਜਲੀ ਕਨੈਕਸ਼ਨ ਗਲਤ ਤਰੀਕੇ ਨਾਲ ਕੱਟ ਰੱਖਿਆ ਹੈ। ਉਨ੍ਹਾਂ ਦੇ ਘਰ 'ਤੇ ਗਲਤ ਤਰੀਕੇ ਨਾਲ ਕਰੀਬ 70 ਹਜ਼ਾਰ ਰੁਪਏ ਦਾ ਫਰਜ਼ੀ ਬਿੱਲ ਭੇਜ ਰੱਖਿਆ ਹੈ, ਜਿਸ ਦੀ ਜਾਂਚ ਕੀਤੀ ਜਾਵੇ ਤਾਂ ਸਾਰਾ ਫਰਜ਼ੀਵਾੜਾ ਸਾਹਮਣੇ ਆ ਜਾਵੇਗਾ।
ਨਾਹਨ ਮੈਡੀਕਲ ਕਾਲਜ 'ਚ ਭਿਆਨਕ ਅੱਗ 'ਚ ਲੱਖਾਂ ਦੀ ਮਸ਼ੀਨਰੀ ਸੜ੍ਹ ਕੇ ਸੁਆਹ
NEXT STORY