ਮੁੰਬਈ, (ਭਾਸ਼ਾ)- ਮਹਾਰਾਸ਼ਟਰ ਦੇ ਮੰਤਰੀ ਨਿਤੇਸ਼ ਰਾਣੇ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਨਰਾਤਿਆਂ ਦੌਰਾਨ ਗਰਬਾ ਪ੍ਰੋਗਰਾਮ ‘ਲਵ ਜਿਹਾਦ’ ਦੇ ਕੇਂਦਰ ਬਣ ਰਹੇ ਹਨ ਅਤੇ ਉਨ੍ਹਾਂ ਨੇ ਅਜਿਹੇ ਪ੍ਰੋਗਰਾਮਾਂ ’ਚ ਹਿੱਸਾ ਲੈਣ ਵਾਲਿਆਂ ਦੇ ਪਛਾਣ ਦਸਤਾਵੇਜ਼ਾਂ ਦੀ ਜਾਂਚ ਦੇ ਸਬੰਧ ’ਚ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਵੱਲੋਂ ਆਯੋਜਕਾਂ ਨੂੰ ਦਿੱਤੀ ਗਈ ਸਲਾਹ ਦਾ ਸਮਰਥਨ ਕੀਤਾ।
ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਨੇ ਸ਼ਿਵ ਸੈਨਾ (ਯੂ. ਬੀ. ਟੀ.) ਸੰਸਦ ਸੰਜੇ ਰਾਊਤ ’ਤੇ ਵੀ ਨਿਸ਼ਾਨਾ ਵਿੰਨ੍ਹਿਆ। ਰਾਊਤ ਨੇ ਏਸ਼ੀਆ ਕੱਪ ਲਈ ਦੁਬਈ ’ਚ ਭਾਰਤ ਨਾਲ ਹੋਏ ਕ੍ਰਿਕਟ ਮੈਚ ਦੌਰਾਨ ਪਾਕਿਸਤਾਨੀ ਖਿਡਾਰੀਆਂ ਵੱਲੋਂ ਕੀਤੇ ਗਏ ਇਤਰਾਜ਼ਯੋਗ ਇਸ਼ਾਰਿਆਂ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਸੀ।
ਗਰਬਾ ਪ੍ਰਬੰਧਕਾਂ ਨੂੰ ਹਿੱਸਾ ਲੈਣ ਵਾਲਿਆਂ ਦੇ ਪਛਾਣ ਦਸਤਾਵੇਜ਼ਾਂ ਦੀ ਜਾਂਚ ਸਬੰਧੀ ਵਿਹਿਪ ਦੀ ਸਲਾਹ ਬਾਰੇ ਪੁੱਛੇ ਗਏ ਸਵਾਲ ’ਤੇ ਰਾਣੇ ਨੇ ਕਿਹਾ ਕਿ ਸੱਜੇ-ਪੱਖੀ ਸੰਗਠਨ ਵੱਲੋਂ ਕੀਤੀ ਗਈ ਮੰਗ ’ਚ ਕੁਝ ਵੀ ਗਲਤ ਨਹੀਂ ਹੈ।
ਉਨ੍ਹਾਂ ਕਿਹਾ, ‘‘ਇਸ ’ਚ ਗਲਤ ਕੀ ਹੈ? ਮੇਰੀ ਜਾਣਕਾਰੀ ਅਨੁਸਾਰ, ਇਸਲਾਮ ਮੂਰਤੀ ਪੂਜਾ ਦਾ ਸਮਰਥਨ ਨਹੀਂ ਕਰਦਾ। ਮੈਨੂੰ ਮੁਸਲਮਾਨਾਂ ਦੇ ਗਰਬਾ ’ਚ ਹਿੱਸਾ ਲੈਣ ਲਈ ਲਵ ਜਿਹਾਦ ਤੋਂ ਇਲਾਵਾ ਕੋਈ ਹੋਰ ਕਾਰਨ ਨਹੀਂ ਦਿਸਦਾ। ਉਹ ਝੂਠੀ ਪਛਾਣ ਦੇ ਨਾਲ ਅਜਿਹੇ ਪ੍ਰੋਗਰਾਮਾਂ ’ਚ ਆਉਂਦੇ ਹਨ ਅਤੇ ਸਾਡੀਆਂ ਔਰਤਾਂ ਨੂੰ ਪ੍ਰੇਸ਼ਾਨ ਕਰਦੇ ਹਨ। ਲਵ ਜਿਹਾਦ ਦੇ ਮਾਮਲੇ ਉਥੋਂ ਹੀ ਸ਼ੁਰੂ ਹੁੰਦੇ ਹਨ।’’
ਆਨਲਾਈਨ ਸੱਟੇਬਾਜ਼ੀ : ED ਨੇ ਦੁਬਈ ’ਚ ਕਰੋੜਾਂ ਰੁਪਏ ਦੀ ਜਾਇਦਾਦ ਕੀਤੀ ਕੁਰਕ
NEXT STORY