ਮੁੰਬਈ (ਭਾਸ਼ਾ)— ਮਹਾਰਾਸ਼ਟਰ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਕਈ ਮਸ਼ਹੂਰ ਹਸਤੀਆਂ, ਬੈਂਕਾਂ ਅਤੇ ਕਾਰੋਬਾਰ ਨਾਲ ਜੁੜੀਆਂ ਸ਼ਖਸੀਅਤਾਂ ਨੇ ਮੁੱਖ ਮੰਤਰੀ ਰਾਹਤ ਫੰਡ 'ਚ ਦਾਨ ਦਿੱਤਾ। ਲਤਾ ਮੰਗੇਸ਼ਕਰ ਨੇ ਹੜ੍ਹ ਰਾਹਤ ਲਈ 11 ਲੱਖ ਰੁਪਏ ਦਾਨ ਦਿੱਤੇ, ਜਦਕਿ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੇ 25 ਲੱਖ ਰੁਪਏ ਦਿੱਤੇ। ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਇਸ ਲਈ ਦੋਹਾਂ ਸ਼ਖਸੀਅਤਾਂ ਦਾ ਧੰਨਵਾਦ ਵੀ ਕੀਤਾ।
ਇਸ ਤੋਂ ਇਲਾਵਾ ਮਹਾਰਾਸ਼ਟਰ ਉਦਯੋਗਿਕ ਵਿਕਾਸ ਨਿਗਮ ਨੇ 1 ਕਰੋੜ ਰੁਪਏ, ਕੋਲਹਾਪੁਰ ਜ਼ਿਲਾ ਕੇਂਦਰੀ ਸਹਿਕਾਰੀ ਬੈਂਕ ਨੇ 21.98 ਲੱਖ ਰੁਪਏ, ਹਜ਼ਰਤ ਹਾਜ਼ੀ ਅਬਦੁੱਲ ਰਹਿਮਾਨ ਸੈਲਾਨੀ ਸ਼ਾਹਬਾਬਾ ਟਰੱਸਟ, ਬੁਲਢਾਣਾ ਨੇ 5 ਲੱਖ ਰੁਪਏ, ਜਦਕਿ ਪੁਣੇ ਵਿਚ ਨਾਗਰਿਕਾਂ ਦੇ ਇਕ ਸੰਗਠਨ ਨੇ 7 ਲੱਖ ਰੁਪਏ ਦਿੱਤੇ।
ਉੱਥੇ ਹੀ ਅਰਬਨ ਕੋਆਪਰੇਟਿਵ ਕ੍ਰੇਡਿਟ ਸੋਸਾਇਟੀ ਨੇ 11 ਲੱਖ ਰੁਪਏ ਅਤੇ ਸ਼੍ਰੀ ਭੈਰਵਨਾਥ ਦੇਵਸਥਾਨ ਟਰੱਸਟ ਨੇ 15 ਲੱਖ ਰੁਪਏ ਦਾ ਯੋਗਦਾਨ ਦਿੱਤਾ। ਮੁੰਬਈ ਜ਼ਿਲਾ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਨੇ 21 ਲੱਖ ਰੁਪਏ, ਆਪਣਾ ਸਹਿਕਾਰੀ ਬੈਂਕ ਲਿਮਟਿਡ ਨੇ 25 ਲੱਖ ਰੁਪਏ ਦਾਨ ਦਿੱਤੇ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਸੂਬੇ ਦੇ ਕਈ ਹਿੱਸਿਆਂ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਲਈ ਸੋਮਵਾਰ ਨੂੰ ਰਾਹਤ ਉਪਾਵਾਂ ਦਾ ਐਲਾਨ ਕੀਤਾ ਸੀ, ਜਿਨ੍ਹਾਂ 'ਚ ਕਿਸਾਨਾਂ ਲਈ ਕਰਜ਼ ਮੁਆਫ਼ੀ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਨਵੇਂ ਮਕਾਨ ਅਤੇ ਮੁਫ਼ਤ ਅਨਾਜ ਪ੍ਰਦਾਨ ਕਰਨਾ ਸ਼ਾਮਲ ਹੈ।
ਈ.ਡੀ. 'ਚ ਪੇਸ਼ੀ 'ਤੇ ਰਾਜ ਠਾਕਰੇ ਨੂੰ ਮਿਲਿਆ ਵੱਡੇ ਭਰਾ ਊਧਵ ਦਾ ਸਮਰਥਨ
NEXT STORY