ਹਰਿਆਣਾ— ਖੇਤੀ ਆਰਡੀਨੈਂਸ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਹਰਿਆਣਾ ਦੇ ਕੁਰੂਕਸ਼ੇਤਰ 'ਚ ਦੋ ਦਿਨਾਂ ਪਹਿਲਾਂ ਹੋਏ ਲਾਠੀਚਾਰਜ ਦਾ ਵਿਵਾਦ ਗਰਮਾਉਂਦਾ ਜਾ ਰਿਹਾ ਹੈ, ਕਿਉਂਕਿ ਗ੍ਰਹਿ ਮੰਤਰੀ ਅਨਿਲ ਵਿਜ ਨੇ ਅਜਿਹਾ ਦਾਅਵਾ ਕੀਤਾ ਹੈ ਕਿ ਕੋਈ ਲਾਠੀਚਾਰਜ ਹੋਇਆ ਹੀ ਨਹੀਂ ਸੀ। ਜਿਸ ਤੋਂ ਬਾਅਦ ਗੈਰ-ਸਰਕਾਰੀ ਸੰਗਠਨ ਨੇ ਅੱਜ ਸੋਸ਼ਲ ਮੀਡੀਆ 'ਚ ਆਏ ਵੀਡੀਓ, ਤਸਵੀਰਾਂ ਜਾਰੀ ਕਰਦੇ ਹੋਏ ਮਾਮਲੇ 'ਚ ਐੱਫ. ਆਈ. ਆਰ. ਦਰਜ ਕਰਨ ਅਤੇ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਵਕੀਲਾਂ ਦੇ ਗੈਰ ਸਰਕਾਰੀ ਸੰਗਠਨ 'ਸਭ ਕਾ ਮੰਗਲ ਹੋ' ਵਲੋਂ ਵਕੀਲ ਪ੍ਰਦੀਪ ਕੁਮਾਰ ਰਾਪੜੀਆ ਨੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ। ਇਸ ਚਿੱਠੀ ਵਿਚ ਇਸ ਮੁੱਦੇ 'ਤੇ ਵੀ ਇਤਰਾਜ਼ ਦਰਜ ਕੀਤਾ ਗਿਆ ਹੈ ਕਿ ਤਸਵੀਰਾਂ ਵਿਚ ਬਿਨਾਂ ਵਰਦੀ ਦੇ ਵੀ ਪੁਲਸ ਮੁਲਾਜ਼ਮ ਲਾਠੀਚਾਰਜ ਕਰਦੇ ਦਿੱਸ ਰਹੇ ਹਨ।
ਇਹ ਵੀ ਪੜ੍ਹੋ: ਹਰਿਆਣਾ 'ਚ ਖੇਤੀ ਆਰਡੀਨੈਂਸ ਖ਼ਿਲਾਫ ਕਿਸਾਨਾਂ ਦਾ ਹੱਲਾ-ਬੋਲ, ਪੁਲਸ ਨੇ ਕੀਤਾ ਲਾਠੀਚਾਰਜ
ਚਿੱਠੀ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਸਮਾਜ-ਵਿਰੋਧੀ ਤੱਤ ਬਿਨਾਂ ਵਰਦੀ ਪੁਲਸ ਮੁਲਾਜ਼ਮ ਵਿਚਾਲੇ ਦਾਖ਼ਲ ਹੋ ਕੇ ਆਮ ਲੋਕਾਂ ਦੀ ਜਾਨ ਨਾਲ ਖ਼ਿਲਵਾੜ ਨਹੀਂ ਕਰ ਸਕਦਾ ਹੈ। ਗ੍ਰਹਿ ਮੰਤਰੀ ਦੇ ਬਿਆਨ 'ਤੇ ਕਿ ਕੋਈ ਲਾਠੀਚਾਰਜ ਨਹੀਂ ਹੋਇਆ ਦਾ ਸੰਦਰਭ ਦਿੰਦੇ ਹੋਏ ਚਿੱਠੀ ਵਿਚ ਕਿਹਾ ਗਿਆ ਹੈ ਕਿ ਜੇਕਰ ਲਾਠੀਚਾਰਜ ਨਹੀਂ ਹੋਇਆ ਤਾਂ ਤਸਵੀਰਾਂ ਅਤੇ ਵੀਡੀਓ 'ਚ ਨਜ਼ਰ ਆ ਰਹੇ ਵਰਦੀ ਅਤੇ ਬਿਨਾਂ ਵਰਦੀ ਵਾਲੇ ਕੌਣ ਲੋਕ ਹਨ? ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਚਿੱਠੀ ਮੁਤਾਬਕ ਪੁਲਸ ਪੁਲਸ ਨਿਯਮ ਦੇ ਬਿੰਦੂ 4.4 'ਚ ਸਾਫ ਕਿਹਾ ਗਿਆ ਹੈ ਕਿ ਆਪਣੀਆਂ ਸ਼ਕਤੀਆਂ ਦੀ ਵਰਤੋਂ ਦੌਰਾਨ ਕੋਈ ਵੀ ਪੁਲਸ ਮੁਲਾਜ਼ਮ ਬਿਨਾਂ ਵਰਦੀ ਦੇ ਨਹੀਂ ਹੋਵੇਗਾ ਅਤੇ ਬਿਨਾਂ ਵਰਦੀ ਵਾਲੇ ਮੁਲਾਜ਼ਮ ਨੂੰ ਆਪਣੀ ਜ਼ਿੰਮੇਵਾਰੀ ਦੌਰਾਨ ਉਸ 'ਤੇ ਹੋਏ ਹਮਲੇ ਬਾਰੇ ਕੋਈ ਕਾਨੂੰਨੀ ਵਿਭਾਗੀ ਸੁਰੱਖਿਆ ਨਹੀਂ ਮਿਲੇਗੀ।
ਚਿੱਠੀ 'ਚ ਮੰਗ ਕੀਤੀ ਗਈ ਹੈ ਕਿ ਨਿਹੱਥੇ ਕਿਸਾਨਾਂ 'ਤੇ ਲਾਠੀਚਾਰਜ ਕਰਨ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇ, ਸ਼ਨਾਖ਼ਤ ਕਰ ਕੇ ਦੋਸ਼ੀ ਪੁਲਸ ਮੁਲਾਜ਼ਮਾਂ ਖ਼ਿਲਾਫ ਐੱਫ. ਆਈ. ਆਰ. ਦਰਜ ਕੀਤੀ ਜਾਵੇ ਅਤੇ ਵਿਭਾਗੀ ਕਾਰਵਾਈ ਯਕੀਨੀ ਕੀਤੀ ਜਾਵੇ। ਚਿੱਠੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਸ ਕੇਸ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ।
ਜੰਮੂ 'ਚ ਕੋਰੋਨਾ ਨਾਲ 4 ਸਾਲਾ ਬੱਚੇ ਦੀ ਮੌਤ, ਪਰਿਵਾਰ ਨੇ ਹਸਪਤਾਲ 'ਤੇ ਲਗਾਇਆ ਲਾਪਰਵਾਹੀ ਦਾ ਦੋਸ਼
NEXT STORY