ਲਾਤੂਰ - ਮਹਾਰਾਸ਼ਟਰ ਦੇ ਲਾਤੂਰ ਨਗਰ ਨਿਗਮ ਨੇ ਔਰਤਾਂ ਅਤੇ ਵਿਦਿਆਰਥਣਾਂ ਲਈ ਮੁਫਤ ਬੱਸ ਯਾਤਰਾ ਅਤੇ ਸ਼ਹਿਰ ਦੇ ਨੇੜਲੇ ਪੇਂਡੂ ਇਲਾਕਿਆਂ ਵਿੱਚ ਕੂੜਾ ਪ੍ਰਬੰਧਨ ਯੋਜਨਾ ਦੀ ਘੋਸ਼ਣਾ ਕੀਤੀ। ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਨਿਗਮ ਪ੍ਰਸ਼ਾਸਨ ਨੇ ਮੇਅਰ ਵਿਕਰਾਂਤ ਗੋਜਮਗੁੰਡੇ ਦੀ ਪ੍ਰਧਾਨਗੀ ਵਿੱਚ ਮੰਗਲਵਾਰ ਨੂੰ ਹੋਈ ਇੱਕ ਬੈਠਕ ਵਿੱਚ ਇਨ੍ਹਾਂ ਮਾਮਲਿਆਂ ਦੇ ਸੰਬੰਧ ਵਿੱਚ ਫ਼ੈਸਲਾ ਲਿਆ। ਅਧਿਕਾਰੀ ਨੇ ਕਿਹਾ ਕਿ ਸ਼ਹਿਰ ਦੀ ਜਾਤੀ ਅਧਾਰਿਤ ਕਾਲੋਨੀਆਂ ਦੇ ਨਾਮ ਬਦਲਣ, ਈ-ਵਾਹਨਾਂ ਲਈ ਨੀਤੀ ਲਾਗੂ ਕਰਨ ਅਤੇ ਹੋਰ ਮਾਮਲਿਆਂ ਨੂੰ ਮਨਜ਼ੂਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਨਿਗਮ ਨੇ ਸ਼ਹਿਰ ਵਿੱਚ ਔਰਤਾਂ ਅਤੇ ਵਿਦਿਆਰਥਣਾਂ ਨੂੰ ਮੁਫਤ ਯਾਤਰਾ, ਹਰ ਵਾਰਡ ਵਿੱਚ ਸਬਜੀ ਬਾਜ਼ਾਰ ਵਿਕਸਿਤ ਕਰਨ ਅਤੇ ਕਰਮਚਾਰੀਆਂ ਲਈ ਵੱਖਰਾ ਪੈਨਸ਼ਨ ਖਾਤਾ ਖੋਲ੍ਹਣ ਅਤੇ ਮਿਉਨਿਸਿਪਲ ਸਕੂਲਾਂ ਦੇ ਨਾਮ ਬਦਲਣ ਨੂੰ ਮਨਜ਼ੂਰੀ ਦਿੱਤੀ।
ਨੋਟ -ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਵੱਡਾ ਫੈਸਲਾ: ਇਸ ਸ਼੍ਰੇਣੀ ਦੀਆਂ ਔਰਤਾਂ ਨੂੰ ਮਿਲੀ 6 ਮਹੀਨੇ ਤੱਕ ਗਰਭਪਾਤ ਕਰਾਉਣ ਦੀ ਇਜਾਜ਼ਤ
NEXT STORY