ਪਟਨਾ— ਮਾਣਹਾਨੀ ਦੇ ਇਕ ਮਾਮਲੇ ਵਿਚ ਬਿਹਾਰ ਦੀ ਰਾਜਧਾਨੀ ਪਟਨਾ ਸਥਿਤ ਇਕ ਅਦਾਲਤ ਪੁੱਜੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜਿਵੇਂ ਹੀ ਕੋਰਟ ਰੂਮ 'ਚ ਪ੍ਰਵੇਸ਼ ਕੀਤਾ, ਤਾਂ ਉੱਥੇ ਮੌਜੂਦ ਵਕੀਲਾਂ ਨੇ ਕਿਹਾ 'ਵੈਲਕਮ ਟੂ ਪਟਨਾ' ਅਤੇ ਜਵਾਬ ਵਿਚ ਉਹ ਵੀ ਜ਼ੋਰ ਨਾਲ ਬੋਲੇ ਥੈਂਕਿਊ। ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਮਾਮਲਿਆਂ ਦੀ ਸੁਣਵਾਈ ਲਈ ਗਠਿਤ ਵਿਸ਼ੇਸ਼ ਅਦਾਲਤ ਦੇ ਜੱਜ ਕੁਮਾਰ ਰੰਜਨ ਦੀ ਅਦਾਲਤ 'ਚ ਰਾਹੁਲ ਦੁਪਹਿਰ 1 ਵਜ ਕੇ 50 ਮਿੰਟ 'ਤੇ ਪ੍ਰਵੇਸ਼ ਕੀਤਾ। ਚਾਰੋਂ ਪਾਸੇ ਵਿਸ਼ੇਸ਼ ਸੁਰੱਖਿਆ ਗਾਰਡ (ਐੱਸ. ਪੀ. ਜੀ.) ਦੇ ਜਵਾਨਾਂ ਨਾਲ ਘਿਰੇ ਗਾਂਧੀ ਕੋਰਟ ਰੂਮ ਪੁੱਜੇ। ਇਹ ਸਮਾਂ ਅਦਾਲਤ ਦੇ ਲੰਚ ਬਰੇਕ ਦਾ ਸੀ। ਕੋਰਟ ਰੂਮ ਵਕੀਲਾਂ ਨਾਲ ਖਚਾਖਚ ਭਰਿਆ ਹੋਇਆ ਸੀ ਅਤੇ ਸਾਰੇ ਰਾਹੁਲ ਦੀ ਇਕ ਝਲਕ ਪਾਉਣ ਲਈ ਬੇਤਾਬ ਸਨ। ਰਾਹੁਲ ਨੇ ਜਿਵੇਂ ਹੀ ਕੋਰਟ ਰੂਪ ਵਿਚ ਪ੍ਰਵੇਸ਼ ਕੀਤਾ, ਤਾਂ ਉੱਥੇ ਮੌਜੂਦ ਵਕੀਲਾਂ ਨੇ ਜ਼ੋਰ ਨਾਲ ਆਵਾਜ਼ ਲਾਈ, 'ਵੈਲਕਮ ਟੂ ਪਟਨਾ ਰਾਹੁਲ ਜੀ।'' ਇਸ 'ਤੇ ਰਾਹੁਲ ਨੇ ਵੀ ਪਲਟ ਕੇ ਕਿਹਾ, 'ਥੈਂਕਿਊ।'' ਇਸ ਤੋਂ ਬਾਅਦ ਉਹ ਕੋਰਟ ਰੂਮ ਵਿਚ ਜਾ ਕੇ ਆਪਣੀ ਥਾਂ 'ਤੇ ਖੜ੍ਹੇ ਹੋ ਗਏ। ਕਾਰਵਾਈ ਪੂਰੀ ਹੋਣ ਤਕ ਰਾਹੁਲ ਅਦਾਲਤ 'ਚ ਮੌਜੂਦ ਰਹੇ। ਜੱਜ ਦੇ ਸਵਾਲਾਂ ਦਾ ਜਵਾਬ ਦਿੱਤਾ ਅਤੇ ਫਿਰ ਐੱਸ. ਪੀ. ਜੀ. ਘੇਰੇ ਦਰਮਿਆਨ ਵਾਪਸ ਪਰਤ ਗਏ। ਇੱਥੇ ਦੱਸ ਦੇਈਏ ਕਿ ਰਾਹੁਲ ਵਿਰੁੱਧ ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਮਾਣਹਾਨੀ ਕੇਸ ਦਾਇਰ ਕਰਵਾਇਆ ਸੀ। ਉਨ੍ਹਾਂ ਨੇ ਲੋਕ ਸਭਾ ਚੋਣ ਮੁਹਿੰਮ ਦੌਰਾਨ ਸਾਰੇ ਮੋਦੀ ਚੋਰ ਹੁੰਦੇ ਨੇ, ਦੀ ਟਿੱਪਣੀ ਕੀਤੀ ਸੀ।
ਅੱਜ ਤੇਲੰਗਾਨਾ ਦੌਰੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਦਿਵਾਸੀ ਔਰਤ ਦੇ ਘਰ ਖਾਧਾ ਖਾਣਾ
NEXT STORY