ਅਮੇਠੀ (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਜਪਾ ਨੂੰ ਦੇਸ਼ ਦੇ ਗਰੀਬਾਂ, ਪਿਛੜਿਆਂ ਅਤੇ ਕਮਜ਼ੋਰ ਤਬਕਿਆਂ ਦੀ ਸੱਚੀ ਹਮਦਰਦ ਕਰਾਰ ਦਿੰਦੇ ਹੋਏ ਵਿਰੋਧੀ ਦਲਾਂ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਵਿਕਾਸ ਰੂਪੀ ਲਕਸ਼ਮੀ ਸਾਈਕਲ, ਹਾਥੀ ਜਾਂ ਹੱਥ ਦੇ ਪੰਜੇ 'ਤੇ ਨਹੀਂ ਸਗੋਂ ਕਮਲ ਦੇ ਫੁੱਲ 'ਤੇ ਸਵਾਲ ਹੋ ਕੇ ਆਉਂਦੀ ਹੈ।'' ਰਾਜਨਾਥ ਨੇ ਐਤਵਾਰ ਨੂੰ ਜਗਦੀਸ਼ਪੁਰ ਵਿਧਾਨ ਸਭਾ ਸੀਟ ਦੇ ਭਾਜਪਾ ਉਮੀਦਵਾਰ ਦੇ ਸਮਰਥਨ 'ਚ ਆਯੋਜਿਤ ਜਨ ਸਭਾ ਸੰਬੋਧਨ ਕਰਦੇ ਹੋਏ ਕਿਹਾ,''ਸਾਡੀ ਪਾਰਟੀ ਨੇ ਜਨਤਾ ਦੀ ਹਮੇਸ਼ਾ ਚਿੰਤਾ ਕੀਤੀ ਹੈ। ਭਾਵੇਂ ਮੁਫ਼ਤ ਅਨਾਜ ਵੰਡ ਹੋਵੇ, ਆਯੂਸ਼ਮਾਨ ਯੋਜਨਾ ਹੋਵੇ ਜਾਂ ਫਿਰ ਕਿਸਾਨ ਸਨਮਾਨ ਫੰਡ ਯੋਜਨਾ ਹੋਵੇ, ਸਿਰਫ਼ ਭਾਜਪਾ ਹੀ ਗਰੀਬਾਂ ਅਤੇ ਕਮਜ਼ੋਰ ਤਬਕਿਆਂ ਦੀ ਸੱਚੀ ਹਮਦਰਦ ਪਾਰਟੀ ਹੈ।'' ਉਨ੍ਹਾਂ ਨੇ ਦਾਅਵਾ ਕੀਤਾ ਕਿ ਕੌਮਾਂਤਰੀ ਏਜੰਸੀਆਂ ਨੇ ਵੀ ਕਿਹਾ ਹੈ ਕਿ ਭਾਰਤ 'ਚ ਚੰਗੀ ਸਰਕਾਰ ਚਲਾਉਣ ਵਾਲੀ ਪਾਰਟੀ ਸਿਰਫ਼ ਭਾਜਪਾ ਹੀ ਹੈ। ਭਾਜਪਾ ਨੇ ਜੋ ਐਲਾਨ ਕੀਤਾ ਹੈ, ਉਸ ਨੂੰ ਪੂਰਾ ਕੀਤਾ ਹੈ।''
ਰਾਜਨਾਥ ਨੇ ਵਿਰੋਧੀ ਦਲਾਂ 'ਤੇ ਹਮਲਾ ਕਰਦੇ ਹੋਏ ਉਨ੍ਹਾਂ ਦੇ ਚੋਣ ਨਿਸ਼ਾਨਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਲਕਸ਼ਮੀ ਜੀ ਕਦੇ ਘਰ ਹਾਥੀ, ਸਾਈਕਲ ਅਤੇ ਹੱਥ 'ਤੇ ਸਵਾਰ ਹੋ ਕੇ ਨਹੀਂ ਆਉਂਦੀ। ਲਕਸ਼ਮੀ ਜੀ ਜਦੋਂ ਘਰ ਆਉਂਦੀ ਹੈ ਤਾਂ ਕਮਲ ਦੇ ਫੁੱਲ 'ਤੇ ਬੈਠ ਕੇ ਆਉਂਦੀ ਹੈ। ਪੀ.ਐੱਮ. ਕਿਸਾਨ ਸਨਮਾਨ ਫੰਡ, ਉਜਵਲਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਆਦਿ ਲਕਸ਼ਮੀ ਦੇ ਸੰਕੇਤ ਹਨ।'' ਰੱਖਿਆ ਮੰਤਰੀ ਨੇ ਦਾਅਵਾ ਕੀਤਾ ਕਿ ਰੂਸ ਦੇ ਸਹਿਯੋਗ ਨਾਲ ਅਮੇਠੀ 'ਚ ਹੁਣ ਏ.ਕੇ.-203 ਰਾਈਫਲ ਬਣੇਗੀ, ਮਿਜ਼ਾਈਲ ਉੱਤਰ ਪ੍ਰਦੇਸ਼ 'ਚ ਬਣੇਗੀ, ਸਾਡੀ ਫ਼ੌਜ ਲਈ ਹਥਿਆਰ ਦੇਸ਼ 'ਚ ਹੀ ਬਣਨ ਲੱਗੇ ਹਨ।
ਅਨੋਖਾ ਵਿਆਹ: ਕੰਬਾਈਨ ਮਸ਼ੀਨ ’ਤੇ ਲਾੜੀ ਵਿਆਹੁਣ ਪੁੱਜਾ ਲਾੜਾ, ਵੇਖਦੇ ਰਹਿ ਗਏ ਲੋਕ
NEXT STORY