ਨੈਸ਼ਨਲ ਡੈਸਕ : ਸੋਮਵਾਰ ਯਾਨੀ 1 ਜੁਲਾਈ ਨੂੰ ਸੰਸਦ ਸੈਸ਼ਨ ਦੇ ਛੇਵਾਂ ਦਿਨ ਸੈਸ਼ਨ ਦੀ ਸ਼ੁਰੂਆਤ ਵਿੱਚ ਸਪੀਕਰ ਨੇ ਵਿਰੋਧੀ ਧਿਰ ਦੇ ਮੁਲਤਵੀ ਮਤੇ ਨੂੰ ਰੱਦ ਕਰ ਦਿੱਤਾ, ਜਿਸ ਕਾਰਨ ਵਿਰੋਧੀ ਧਿਰ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਗਿਆ ਸੀ। ਨਾਲ ਹੀ ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ ਦੀ ਜਿੱਤ 'ਤੇ ਖੁਸ਼ੀ ਪ੍ਰਗਟਾਈ ਗਈ। ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਕਿਹਾ- RSS ਦੀ ਵਿਚਾਰਧਾਰਾ ਦੇਸ਼ ਲਈ ਖ਼ਤਰਨਾਕ ਹੈ।
ਇਹ ਵੀ ਪੜ੍ਹੋ - ਮਿਲ ਗਈ ਇਜ਼ਾਜਤ, ਜੇਲ੍ਹ ਤੋਂ ਬਾਹਰ ਆ ਇਹ ਸੰਸਦ ਮੈਂਬਰ ਚੁੱਕੇਗਾ ਸਹੁੰ !
ਰਾਜ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਬੋਲਦੇ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਰਾਸ਼ਟਰਪਤੀ ਸੰਸਦ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਅਸੀਂ ਰਾਸ਼ਟਰਪਤੀ ਦਾ ਸਨਮਾਨ ਕਰਦੇ ਹਾਂ। ਇਸ ਸਾਲ ਰਾਸ਼ਟਰਪਤੀ ਦਾ ਪਹਿਲਾ ਸੰਬੋਧਨ ਜਨਵਰੀ ਵਿੱਚ ਅਤੇ ਦੂਜਾ ਜੂਨ ਵਿੱਚ ਸੀ। ਪਹਿਲਾ ਸੰਬੋਧਨ ਚੋਣਾਂ ਲਈ ਸੀ ਅਤੇ ਦੂਜਾ ਉਸ ਦੀ ਨਕਲ। ਰਾਸ਼ਟਰਪਤੀ ਦੇ ਸੰਬੋਧਨ ਵਿੱਚ ਨਾ ਤਾਂ ਕੋਈ ਦ੍ਰਿਸ਼ਟੀ ਸੀ ਅਤੇ ਨਾ ਕੋਈ ਦਿਸ਼ਾ। ਇਸ ਵਿੱਚ ਸਿਰਫ਼ ਸਰਕਾਰ ਦੀ ਤਾਰੀਫ਼ ਹੈ। ਉਨ੍ਹਾਂ ਦੇ ਸੰਬੋਧਨ ਵਿੱਚ ਦਲਿਤਾਂ, ਘੱਟ ਗਿਣਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਲਈ ਕੁਝ ਵੀ ਨਹੀਂ ਸੀ।
ਇਹ ਵੀ ਪੜ੍ਹੋ - ਇਸ ਸੂਬੇ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਹੁਣ ਮਿਲੇਗੀ 4000 ਰੁਪਏ ਪ੍ਰਤੀ ਮਹੀਨਾ ਪੈਨਸ਼ਨ
ਮਲਿਕਾਰਜੁਨ ਖੜਗੇ ਨੇ ਰਾਜ ਸਭਾ 'ਚ ਕਿਹਾ ਕਿ ਪੀਐੱਮ ਮੋਦੀ ਨੇ ਪਿਛਲੇ 10 ਸਾਲਾਂ 'ਚ ਕਦੇ ਆਪਣੀ ਸਰਕਾਰ ਨੂੰ ਭਾਜਪਾ ਸਰਕਾਰ ਨਹੀਂ ਕਿਹਾ। ਉਹ ਮੋਦੀ ਦੀ ਸਰਕਾਰ ਕਹਿੰਦੇ ਹਨ। ਹੁਣ ਉਹ ਆਪਣੀ ਸਰਕਾਰ ਨੂੰ ਐੱਨਡੀਏ ਸਰਕਾਰ ਕਹਿ ਰਹੇ ਹਨ। ਵਿਰੋਧੀ ਪਾਰਟੀਆਂ ਆਮ ਆਦਮੀ ਦੀ ਗੱਲ ਕਰਦੀਆਂ ਹਨ, ਜਦਕਿ ਪੀਐੱਮ ਮੋਦੀ ਸਿਰਫ਼ ਆਪਣੇ ਮਨ ਦੀ ਗੱਲ ਕਰਦੇ ਹਨ। ਪੀਐੱਮ ਮੋਦੀ ਸਿਰਫ਼ ਨਾਅਰੇ ਦੇਣ ਵਿੱਚ ਮਾਹਿਰ ਹਨ।
ਇਹ ਵੀ ਪੜ੍ਹੋ - ਮੈਚ ਦੌਰਾਨ ਪਿਤਾ ਨੂੰ ਧੀ ਦੇ ਰਿਸ਼ਤੇ ਲਈ ਆਇਆ ਮੈਸੇਜ, ਹੈਰਾਨ ਕਰਨ ਵਾਲਾ ਰਿਪਲਾਈ ਹੋਇਆ ਵਾਇਰਲ
ਰਾਜ ਸਭਾ ਵਿੱਚ ਖੜਗੇ ਨੇ RSS ਦੀ ਵਿਚਾਰਧਾਰਾ ਨੂੰ ਦੇਸ਼ ਲਈ ਖ਼ਤਰਨਾਕ ਦੱਸਿਆ। ਇਸ 'ਤੇ ਚੇਅਰਮੈਨ ਜੈਦੀਪ ਧਨਖੜ ਨੇ ਕਿਹਾ ਕਿ RSS ਦੇਸ਼ ਲਈ ਕੰਮ ਕਰਦੀ ਹੈ। ਚੰਗੇ ਲੋਕ ਇਸ ਵਿੱਚ ਸ਼ਾਮਲ ਹਨ। ਇਸ 'ਤੇ ਖੜਗੇ ਨੇ ਕਿਹਾ ਕਿ RSS ਦੀ ਵਿਚਾਰਧਾਰਾ ਮਨੂਵਾਦੀ ਹੈ। ਰਾਜ ਸਭਾ ਵਿੱਚ ਸਦਨ ਦੇ ਨੇਤਾ ਜੇਪੀ ਨੱਡਾ ਨੇ ਰਾਜ ਸਭਾ ਦੀ ਕਾਰਵਾਈ ਤੋਂ ਉਨ੍ਹਾਂ ਦੇ ਬਿਆਨ ਨੂੰ ਹਟਾਉਣ ਦੀ ਮੰਗ ਕੀਤੀ। ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮਨੀਪੁਰ ਸੜ ਰਿਹਾ ਹੈ ਪਰ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ। ਅਸੀਂ ਕਈ ਵਾਰ ਕਹਿ ਚੁੱਕੇ ਹਾਂ, ਪਰ ਸਰਕਾਰ ਨੇ ਨਹੀਂ ਸੁਣੀ, ਹੁਣ RSS ਮੁਖੀ ਮੋਹਨ ਭਾਗਵਤ ਵੀ ਕਹਿ ਰਹੇ ਹਨ ਕਿ ਮਨੀਪੁਰ ਸੜ ਰਿਹਾ ਹੈ। ਜੇਕਰ ਤੁਸੀਂ ਸਾਡੀ ਗੱਲ ਨਹੀਂ ਸੁਣਦੇ ਤਾਂ ਉਨ੍ਹਾਂ ਦੀ ਹੀ ਸੁਣ ਲਓ।
ਇਹ ਵੀ ਪੜ੍ਹੋ - ਨਵੇਂ ਕਾਨੂੰਨ ਤਹਿਤ ਹੋ ਗਈ ਪਹਿਲੀ FIR, ਜਾਣੋ ਕਿਹੜੀ ਲੱਗੀ ਧਾਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉਹੀ ਤਾਰੀਖ਼, ਦਿੱਲੀ ਦੇ ਬੁਰਾੜੀ ਵਾਂਗ ਘਰ 'ਚ ਫਾਹੇ ਨਾਲ ਲਟਕੇ ਮਿਲੇ ਇਕ ਹੀ ਪਰਿਵਾਰ ਦੇ 5 ਜੀਅ
NEXT STORY