ਨਵੀਂ ਦਿੱਲੀ— ਕੁਮਾਰ ਵਿਸ਼ਵਾਸ ਵੱਲੋਂ ਰਾਜ ਸਭਾ ਦੇ ਅਹੁਦੇ ਦੀ ਦਾਅਵੇਦਾਰੀ ਅਰਵਿੰਦ ਕੇਜਰੀਵਾਲ ਵੱਲੋਂ ਨਕਾਰ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਸਮਰਥਕ ਨਿਹਾਰ ਨਥਾਨੀ ਨੇ ਅਰਵਿੰਦ ਕੇਜਰੀਵਾਲ ਦਾ ਪੁਰਾਣਾ ਵੀਡੀਓ ਟਵਿੱਟਰ 'ਤੇ ਸ਼ੇਅਰ ਕੀਤਾ। ਇਸ 'ਚ ਉਹ ਕਹਿ ਰਹੇ ਹਨ ਕਿ ਜਿਹੜੇ-ਜਿਹੜੇ ਲੋਕਾਂ ਨੂੰ ਅਹੁਦੇ ਅਤੇ ਟਿਕਟ ਦਾ ਲਾਲਚ ਹੈ, ਅੱਜ ਪਾਰਟੀ ਛੱਡ ਕੇ ਚੱਲੇ ਜਾਣ। ਉਹ ਗਲਤ ਪਾਰਟੀ 'ਚ ਆ ਗਏ ਹਨ।
ਖਾਸ ਗੱਲ ਇਹ ਵੀ ਹੈ ਕਿ ਟਵਿੱਟਰ 'ਤੇ ਖੁਦ ਅਰਵਿੰਦ ਕੇਜਰੀਵਾਲ ਨੇ ਰੀ-ਟਵੀਟ ਕੀਤਾ ਹੈ। ਇਸ ਨੂੰ ਕੁਮਾਰ ਵਿਸ਼ਵਾਸ ਲਈ ਸੰਦੇਸ਼ ਦੇ ਤੌਰ 'ਤੇ ਸਮਝਿਆ ਜਾ ਰਿਹਾ ਹੈ। ਵੀਰਵਾਰ ਨੂੰ ਕੁਮਾਰ ਸਮਰਥਕਾਂ ਨੇ 'ਆਪ' ਦਫ਼ਤਰ 'ਤੇ ਡੇਰਾ ਪਾ ਕੇ ਆਪਣੇ ਨੇਤਾ ਨੂੰ ਰਾਜ ਸਭਾ ਭੇਜਣ ਦੀ ਮੰਗ ਕੀਤੀ ਸੀ। ਬਾਅਦ 'ਚ ਪਾਰਟੀ ਦਫ਼ਤਰ 'ਚ ਵਰਕਰ ਲੋਕਾਂ ਨੇ ਪੁਲਸ ਬੁਲਵਾ ਕੇ ਕੁਮਾਰ ਸਮਰਥਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ।
ਮਸ਼ਹੂਰ ਗਾਇਕ ਦੇ ਬੇਟੇ ਦੇ ਰੈਸਟੋਰੈਂਟ 'ਚ ਲੱਗੀ ਭਿਆਨਕ ਅੱਗ, 15 ਲੋਕਾਂ ਦੀ ਮੌਤ
NEXT STORY