ਮੁੰਬਈ— ਭਾਰਤੀ ਮੂਲ ਦੇ ਡਾਕਟਰ ਲਿਓ ਵਰਾਦਕਰ ਆਇਰਲੈਂਡ ਦੇ ਪਹਿਲੇ ਗੇ ਪ੍ਰਧਾਨ ਮੰਤਰੀ ਚੁਣੇ ਗਏ ਹਨ। ਲਿਓ ਨੂੰ ਸ਼ੁੱਕਰਵਾਰ ਨੂੰ ਸੱਤਾਧਾਰੀ ਪਾਰਟੀ ਫਾਈਨ ਗਾਏਲ ਨੇ ਆਪਣਾ ਨੇਤਾ ਚੁਣਿਆ ਹੈ। ਇਸ ਦੇ ਨਾਲ ਹੀ 38 ਸਾਲਾ ਲਿਓ ਦੁਨੀਆ ਅਤੇ ਆਇਰਲੈਂਡ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਵੀ ਬਣਨਗੇ।
ਤੁਹਾਨੂੰ ਦੱਸ ਦਈਏ ਕਿ ਵਰਾਦਕਰ ਦੀ ਜਿੱਤ ਤੋਂ ਬਾਅਦ ਭਾਰਤ 'ਚ ਰਹਿ ਰਹੇ ਉਸ ਦੇ ਪਰਿਵਾਰ ਨੇ ਵੀ ਜਸ਼ਨ ਮਨਾਇਆ। ਮੁੰਬਈ 'ਚ ਉਸ ਦੀ ਰਿਸ਼ਤੇਦਾਰ ਸ਼ੁਭਦਾ ਵਰਾਦਕਰ ਨੇ ਦੱਸਿਆ ਕਿ ਲਿਓ ਦੇ ਪ੍ਰਧਾਨ ਮੰਤਰੀ ਬਣਨ ਨਾਲ ਸਾਨੂੰ ਬਹੁਤ ਖੁਸ਼ੀ ਹੋਈ। ਉਨ੍ਹਾਂ ਨੇ ਕਿਹਾ ਕਿ ਨਤੀਜਿਆਂ ਦਾ ਐਲਾਨ ਆਉਂਦੇ ਸਾਰ ਹੀ ਅਸੀਂ ਕੇਕ ਕੱਟਿਆ ਅਤੇ ਉਸ ਦੀ ਸਫਲਤਾ ਦਾ ਜਸ਼ਨ ਮਨਾਇਆ, ਨਾਲ ਹੀ ਕਿਹਾ ਕਿ ਛੇਤੀ ਹੀ ਉਹ ਲਿਓ ਨਾਲ ਮੁਲਾਕਾਤ ਕਰਨ ਲਈ ਆਇਰਲੈਂਡ ਜਾਵੇਗੀ।
ਉਨ੍ਹਾਂ ਨੇ ਆਪਣੇ ਨੇੜਲੇ ਵਿਰੋਧੀ ਸਾਈਮਨ ਕੋਵਿਨੀ ਨੂੰ ਹਰਾਇਆ। ਪੀ.ਐਮ ਲਿਓ ਵਰਾਦਕਰ ਨੇ ਚੋਣਾਂ 'ਚ ਤਿੰਨ ਇਲੈਕਟ੍ਰੋਲ ਕਾਲਜ 'ਚ 60 ਫੀਸਦੀ ਵੋਟਾਂ ਹਾਸਲ ਕੀਤੀਆਂ ਅਤੇ ਉਥੇ ਹੀ ਉਨ੍ਹਾਂ ਦੇ ਵਿਰੋਧੀ ਸਾਈਮਨ ਕੋਵਿਨੀ ਨੂੰ 40 ਫੀਸਦੀ ਵੋਟਾਂ ਨਾਲ ਹੀ ਸੰਤੋਸ਼ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਲਿਓ ਵਰਾਡਕਰ ਦੇ ਪਿਤਾ 60 ਦੇ ਦਹਾਕੇ 'ਚ ਮਹਾਰਾਸ਼ਟਰ ਤੋਂ ਆਇਰਲੈਂਡ ਚਲੇ ਗਏ ਸਨ। ਉਨ੍ਹਾਂ ਦੇ 60 ਤੋਂ ਜ਼ਿਆਦਾ ਰਿਸ਼ਤੇਦਾਰ ਅਜੇ ਵੀ ਮੁੰਬਈ 'ਚ ਹੀ ਰਹਿੰਦੇ ਹਨ।
ਈ.ਵੀ.ਐਮ ਹੈਕਾਥਾਨ 'ਚ ਐਨ.ਸੀ.ਪੀ ਤੇ ਸੀ.ਪੀ.ਆਈ-ਐਮ ਨੇ ਨਹੀਂ ਦਿੱਤੀ ਚੁਣੌਤੀ
NEXT STORY