ਸੈਂਜ— ਹਿਮਾਚਲ ਘਾਟੀ ਦੇ ਬ੍ਰੈਹਿਣ ਇਲਾਕੇ 'ਚ ਇਕ ਤੇਂਦੁਏ ਦੇ ਡਰ ਕਰਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਾ ਚਾਹੁੰਦੇ ਹਾਂ ਕਿ ਬੀਤੇਂ ਦਿਨ ਐਤਵਾਰ ਨੂੰ ਤੇਂਦੁਏ ਨੇ ਇਲਾਕੇ 'ਚ 2 ਬੱਕਰੀਆਂ ਸਮੇਤ ਇਕ ਪਾਲਤੂ ਕੁੱਤੇ ਨੂੰ ਆਪਣਾ ਸ਼ਿਕਾਰ ਬਣਾਇਆ। ਇਲਾਕਾ ਵਾਸੀ ਹੇਮ ਰਾਜ, ਪਵਨ, ਸੁਰੇਂਦਰ ਠਾਕੁਰ ਅਤੇ ਵੇਦ ਰਾਮ ਆਦਿ ਨੇ ਕਿਹਾ ਹੈ ਕਿ ਬੀਤੀਂ ਰਾਤ ਦੇ ਸਮੇਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਬਹੁਤ ਦੁਰਲਭ ਹੋ ਗਿਆ ਹੈ। ਉਨ੍ਹਾਂ ਨੇ ਤੇਂਦੁਏ ਨੂੰ ਕਈ ਵਾਰ ਲੋਕਾਂ ਨੇ ਪਿੰਡ ਦੇ ਆਲੇ-ਦੁਆਲੇ ਘੁੰਮਦੇ ਹੋਏ ਦੇਖਿਆ ਹੈ। ਉਨ੍ਹਾਂ ਨੇ ਜੰਗਲਾਤ ਵਿਭਾਗ ਦੇ ਕਰਮਾਚਾਰੀਆਂ ਨੂੰ ਵੀ ਇਸ ਬਾਰੇ ਸੂਚਨਾ ਦਿੱਤੀ ਹੈ ਤਾਂ ਕਿ ਤੇਂਦੁਏ ਨੂੰ ਪਿੰਜਰੇ 'ਚ ਕੈਦ ਕਰਨ ਦੀ ਵਿਵਸਥਾ ਕੀਤੀ ਜਾਵੇਂ ਤਾਂ ਕਿ ਲੋਕ ਡਰ ਤੋਂ ਮੁਕਤ ਹੋ ਸਕਣ। ਉਧਰ ਜੰਗਲਾਤ ਦੇ ਬੀ. ਐੱਲ. ਨੇਗੀ ਨੇ ਦੱਸਿਆ ਕਿ ਵਿਭਾਗ ਆਪਣੀ ਟੀਮ ਨੂੰ ਇਲਾਕੇ ਦੀ ਰੈਕੀ ਕਰਵਾਏਗੀ ਅਤੇ ਉਸ ਤੋਂ ਬਾਅਦ ਤੇਂਦੁਏ ਨੂੰ ਫੜਣ ਦੀ ਵਿਵਸਥਾ ਕੀਤੀ ਜਾਵੇਗੀ।
ਟਰੰਪ ਨੂੰ ਮੋਦੀ ਦਾ ਸੱਦਾ, ਇਵਾਂਕਾ ਵੀ ਆਵੇਗੀ ਭਾਰਤ!
NEXT STORY