ਇੰਦੌਰ - ਨਵਾਂ ਸਾਲ ਮਨਾਉਣ ਵਾਲਿਆਂ ਤੋਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਯ ਨੂੰ ਬਹੁਤ ਨਫਰਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵੱਸ ਚੱਲੇ ਤਾਂ ਉਹ ਅਜਿਹਾ ਕਰਨ ਵਾਲਿਆਂ ਨੂੰ ਚੌਰਾਹੇ 'ਚ ਪੁੱਠਾ ਟੰਗ ਦੇਣ। ਇਹ ਗੋਰੇ ਲੋਕਾਂ ਵੱਲੋਂ ਬਣਾਇਆ ਦਿਨ ਮਨਾਉਂਦੇ ਹਨ, ਜਿਨ੍ਹਾਂ ਨੇ ਸਾਨੂੰ ਗੁਲਾਮ ਬਣਾਇਆ ਸੀ।
ਵਿਜੇਵਰਗੀਯ ਬੀਤੇ ਸੋਮਵਾਰ ਨੂੰ ਯੁਵਾ ਸੰਗਠਨ ਦੇ ਇਕ ਪ੍ਰੋਗਰਾਮ ਵਿਚ ਪਹੁੰਚੇ ਸਨ। ਉਨ੍ਹਾਂ ਆਪਣੇ ਪਰਿਵਾਰ ਦੇ ਵੀ ਕਿੱਸੇ ਸੁਣਾਏ। ਪੋਤੇ ਨੂੰ ਕਿਸ ਤਰ੍ਹਾਂ ਸਵੇਰੇ ਆਰਤੀ ਵਿਚ ਸ਼ਾਮਲ ਕਰਦੇ ਹਨ, ਪ੍ਰਸ਼ਾਦ ਖੁਆਉਂਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜੋ ਪਰਿਵਾਰ ਇਕੱਲਾ ਰਹਿੰਦਾ ਹੈ, ਉਥੇ ਸੰਸਕਾਰ ਨਹੀਂ ਹੁੰਦੇ ਹਨ। ਸਮੂਹਿਕ ਪਰਿਵਾਰ ਵਿਚ ਹੀ ਸੰਸਕਾਰ ਮਿਲ ਸਕਦੇ ਹਨ। ਉਨ੍ਹਾਂ 1 ਜਨਵਰੀ ਨੂੰ ਨਵਾਂ ਸਾਲ ਮਨਾਉਣ ਵਾਲਿਆਂ 'ਤੇ ਗੁੱਸਾ ਉਤਾਰਿਆ। ਉਨ੍ਹਾਂ ਕਿਹਾ ਕਿ ਅੰਗਰੇਜ਼ੀ ਕੈਲੰਡਰ ਦੇ ਮਹੀਨੇ ਸਾਰਿਆਂ ਨੂੰ ਯਾਦ ਹਨ ਪਰ ਭਾਰਤੀ ਕੈਲੰਡਰ ਦੇ ਮਹੀਨੇ ਯਾਦ ਨਹੀਂ ਰਹਿੰਦੇ।
ਪੰਚਾਇਤੀ ਚੋਣਾਂ ਮਗਰੋਂ ਹੋਣਗੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ: ਮਹਿਬੂਬਾ
NEXT STORY