ਨਵੀਂ ਦਿੱਲੀ/ਜੰਮੂ (ਭਾਸ਼ਾ)- ਦਿੱਲੀ ਦੀ ਇਕ ਅਦਾਲਤ ਨੇ ਪੂਰੇ ਦੇਸ਼ ’ਚ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਨੌਜਵਾਨਾਂ ਨੂੰ ਭਰਤੀ ਕਰਨ ਅਤੇ ਟ੍ਰੇਨਿੰਗ ਦੇਣ ਦਾ ਦੋਸ਼ੀ ਠਹਿਰਾਉਂਦੇ ਹੋਏ ਸੋਮਵਾਰ ਨੂੰ ਜੈਸ਼-ਏ-ਮੁਹੰਮਦ ਦੇ 5 ਅੱਤਵਾਦੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਨੇ ਸੱਜਾਦ ਅਹਿਮਦ ਖਾਨ, ਬਿਲਾਲ ਅਹਿਮਦ ਮੀਰ, ਮੁੱਜ਼ਫਰ ਅਹਿਮਦ ਭੱਟ, ਇਸ਼ਫਾਕ ਅਹਿਮਦ ਭੱਟ ਅਤੇ ਮਹਿਰਾਜੂਦੀਨ ਨੂੰ ਇਹ ਸਜ਼ਾ ਸੁਣਾਈ ਹੈ।
ਜੱਜ ਨੇ ਮਾਮਲੇ ’ਚ ਤਨਵੀਰ ਅਹਿਮਦ ਗਨੀ ਨੂੰ 5 ਸਾਲਾਂ ਦੀ ਜੇਲ ਦੀ ਸਜ਼ਾ ਵੀ ਸੁਣਾਈ। ਅਦਾਲਤ ਨੇ ਕਿਹਾ ਕਿ ਸਾਰੇ ਦੋਸ਼ੀਆਂ ਨੇ ਮਿਲ ਕੇ ਭਾਰਤ ਵਿਰੁੱਧ ਜੰਗ ਛੇੜਣ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਕਿਹਾ ਕਿ ਦੋਸ਼ੀ ਨਾ ਸਿਰਫ ਜੈਸ਼ ਦੇ ਮੈਂਬਰ ਸਨ ਸਗੋਂ ਉਹ ਅੱਤਵਾਦੀਆਂ ਹਥਿਆਰ, ਗੋਲਾ-ਬਾਰੂਦ ਅਤੇ ਰਾਸ਼ਨ ਮੁਹੱਈਆ ਕਰਵਾ ਕੇ ਉਨ੍ਹਾਂ ਦਾ ਸਹਿਯੋਗ ਕਰਦੇ ਸਨ। ਜੱਜ ਨੇ ਕਿਹਾ ਕਿ ਦੋਸ਼ੀ ਜੰਮੂ-ਕਸ਼ਮੀਰ ਦੇ ਸਥਾਨਕ ਲੋਕਾਂ ਨੂੰ ਅੱਤਵਾਦ ’ਚ ਜਾਣ ਲਈ ਪ੍ਰੇਰਿਤ ਕਰਨ ਅਤੇ ਅੱਤਵਾਦੀਆਂ ਕਾਰਿਆਂ ਨੂੰ ਅੰਜਾਮ ਦੇਣ ਲਈ ਪੈਸੇ ਦੀ ਵਿਵਸਥਾ ਕਰਨ ਆਦਿ ’ਚ ਵੀ ਸ਼ਾਮਲ ਸਨ। ਕੇਂਦਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਮਾਰਚ 2019 ’ਚ ਇਸ ਮਾਮਲੇ ’ਚ ਐੱਫ.ਆਈ.ਆਰ. ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ।
ਏਮਸ-ਦਿੱਲੀ ਦਾ ਸਰਵਰ ਛੇਵੇਂ ਦਿਨ ਵੀ ਡਾਊਨ, ਹੈਕਰਾਂ ਨੇ ਕ੍ਰਿਪਟੋਕਰੰਸੀ ’ਚ ਮੰਗੇ 200 ਕਰੋੜ ਰੁਪਏ
NEXT STORY