ਨੈਸ਼ਨਲ ਡੈਸਕ: ਜੰਮੂ-ਕਸ਼ਮੀਰ ਵਿਚ ਮਾਤਾ ਵੈਸ਼ਨੋ ਦੇਵੀ ਤੋਂ ਥੋੜੀ ਦੂਰ ਸਥਿਤ ਰਿਆਸੀ ਜ਼ਿਲ੍ਹੇ ਵਿਚ ਅਰਬਾਂ ਦਾ ਖਜ਼ਾਨਾ ਮਿਲਿਆ ਹੈ। ਦਰਅਸਲ, ਭਾਰਤੀ ਭੂ-ਵਿਗਿਆਨਕ ਸਰਵੇਖਣ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਸਲਾਲ ਹੇਮਨਾ ਪਿੰਡ ਵਿਚ 59 ਲੱਖ ਟਨ ਲੀਥੀਅਮ ਇਨਫਰਡ ਰਿਸੋਰਸਜ਼ (ਜੀ3) ਦਾ ਭੰਡਾਰ ਮਿਲਿਆ ਹੈ। ਦੱਸ ਦਈਏ ਕਿ ਜਿੱਥੇ 59 ਲੱਖ ਟਨ ਦਾ ਲੀਥੀਅਮ ਮਿਲਿਆ ਹੈ, ਉਹ ਪਿੰਡ ਮਾਤਾ ਵੈਸ਼ਨੋ ਦੇਵੀ ਤੋਂ ਥੋੜ੍ਹੀ ਦੂਰੀ 'ਤੇ ਹੀ ਮੌਜੂਦ ਹੈ। ਸੂਤਰਾਂ ਦਾ ਮੰਨਣਾ ਹੈ ਕਿ ਅਰਬਾਂ ਦੇ ਮਿਲੇ ਇਸ ਖਨਿਜ ਭੰਡਾਰ ਨਾਲ ਭਾਰਤ ਦੇ ਕਾਰੋਬਾਰ ਵਿਚ ਇਕ ਵੱਡਾ ਬਦਲਾਅ ਆਉਣ ਵਾਲਾ ਹੈ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਰਾਜਪਾਲ ਦੀ ਚਿੱਠੀ 'ਤੇ CM ਮਾਨ ਦਾ ਡਟਵਾਂ ਸਟੈਂਡ, ਕਿਹਾ, - "ਮੈਂ ਤੁਹਾਨੂੰ ਨਹੀਂ ਪੰਜਾਬੀਆਂ ਨੂੰ ਜਵਾਬਦੇਹ
ਲੀਥੀਅਮ ਦਾ ਭੰਡਾਰ ਬਦਲੇਗਾ ਭਾਰਤ ਦੀ ਕਿਸਮਤ
ਜਿਓਲਾਜਿਕਲ ਸਰਵੇ ਆਫ ਇੰਡੀਆ ਮੁਤਾਬਕ, ਜੰਮੂ ਦੇ ਰਿਆਸੀ ਜ਼ਿਲ੍ਹੇ ਦੇ ਸਲਾਲ ਹੇਮਨਾ ਪਿੰਡ ਦੇ 15 ਕਿੱਲੋਮੀਟਰ ਦੇ ਘੇਰੇ ਵਿਚ ਤਕਰੀਬਨ 59 ਲੱਖ ਟਨ ਲੀਥੀਅਮ ਸੰਸਾਧਨ ਮਿਲਿਆ ਹੈ। ਇਹ ਲੀਥੀਅਮ ਭਾਰਤ ਸਰਕਾਰ ਵੱਲੋਂ ਬਣਾਏ ਜਾ ਰਹੇ ਇਲੈਕਟ੍ਰਿਕਲ ਵਾਹਨਾਂ ਵਿਚ ਵਰਤੀ ਜਾਣ ਵਾਲੀ ਬੈਟਰੀ ਲਈ ਬਹੁਤ ਜ਼ਰੂਰੀ ਹੈ। ਦਰਅਸਲ, ਭਾਰਤ ਸਰਕਾਰ ਨੇ ਇਲੈਕਟ੍ਰਾਨਿਕ ਵਾਹਨਾਂ ਵਿਚ ਲੀਥੀਅਮ ਬੈਟਰੀ ਦੀ ਵਰਤੋਂ ਕੀਤੀ ਹੈ, ਜਿਸ ਲਈ ਲੀਥੀਅਮ ਬਾਹਰੋਂ ਮੰਗਵਾਉਣਾ ਪੈਂਦਾ ਹੈ, ਉੱਥੇ ਹੀ ਹੁਣ ਭਾਰਤ ਵਿਚ ਹੀ ਲੀਥੀਅਮ ਦਾ ਭੰਡਾਰ ਮਿਲਣ ਤੋਂ ਬਾਅਦ ਇਸ ਨੂੰ ਨਿਲਾਮੀ ਲਈ ਲਿਜਾਇਆ ਜਾਵੇਗਾ।
ਸੋਨੇ ਦੀ ਧਰਤੀ 'ਤੇ ਰਹਿ ਰਹੇ ਹਨ ਰਿਆਸੀ ਲੋਕ
ਲੀਥੀਅਮ ਦਾ ਭੰਡਾਰ ਮਿਲਣ ਤੋਂ ਬਾਅਦ ਰਿਆਸੀ ਦੇ ਲੋਕ ਇਕ ਤਰ੍ਹਾਂ ਦੀ ਸੋਨੀ ਦੀ ਧਰਤੀ 'ਤੇ ਰਹਿ ਰਹੇ ਹਨ। ਦਰਅਸਲ, ਰਿਆਸੀ ਜ਼ਿਲ੍ਹੇ ਦੇ 15 ਕਿੱਲੋਮੀਟਰ ਦੇ ਘੇਰੇ ਵਿਚ ਨਾ ਸਿਰਫ਼ ਲੀਥੀਅਮ ਮਿਲਿਆ ਹੈ, ਸਗੋਂ ਭਾਰੀ ਮਾਤਰਾ ਵਿਚ ਗੋਲਡ ਰਿਜ਼ਰਵ ਵੀ ਮਿਲਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਹ ਭਾਰਤ ਦੀ ਕਿਸਮਤ ਬਦਲਣ ਲਈ ਸੁਨਹਿਰੀ ਮੌਕਾ ਹੈ।
ਇਹ ਖ਼ਬਰ ਵੀ ਪੜ੍ਹੋ - ਇਨਸਾਨੀਅਤ ਸ਼ਰਮਸਾਰ: ਫੀਸ ਨਾ ਦੇਣ ’ਤੇ ਬੇਰਹਿਮੀ ਨਾਲ ਕੁੱਟੇ ਬੱਚੇ ਨੂੰ ਹੋਇਆ ਅਧਰੰਗ, ਸਲੂਕ ਸੁਣ ਹੋ ਜਾਵੋਗੇ ਹੈਰਾਨ
ਜਾਣੋ ਕੀ ਹੁੰਦਾ ਹੈ ਲੀਥੀਅਮ?
ਲੀਥੀਅਮ ਇਕ ਗ੍ਰੀਕ ਸ਼ਬਦ ਹੈ ਜੋ 'ਲਿਥੋਸ' ਸ਼ਬਦ ਤੋਂ ਆਇਆ ਹੈ। ਇਸ ਦਾ ਮਤਲਬ ਹੁੰਦਾ ਹੈ 'ਪੱਥਰ'। ਇਬ ਅਲੋਹ ਧਾਤੂ ਹੈ। ਇਸ ਦੀ ਵਰਤੋਂ ਮੋਬਾਈਲ-ਲੈਪਟਾਬ, ਗੱਡੀਆਂ ਸਮੇਤ ਹਰ ਤਰ੍ਹਾਂ ਦੀ ਚਾਰਜੇਬਲ ਬੈਟਰੀ ਬਣਾਉਣ ਲਈ ਕੀਤਾ ਜਾਂਦਾ ਹੈ। ਭਾਰਤ ਤੋਂ ਪਹਿਲਾਂ ਇਹ ਆਸਟ੍ਰੇਲੀਆ, ਚਿਲੀ ਅਤੇ ਅਰਜਨਟੀਨਾ ਜਿਹੇ ਦੇਸ਼ਾ ਵਿਚ ਵੱਡੀ ਮਾਤਰਾ ਵਿਚ ਪਾਇਆ ਜਾਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
'ਪ੍ਰਵਾਸੀ ਭਾਰਤੀ ਸਨਮਾਨ' ਨਾਲ ਸਨਮਾਨਿਤ ਦਰਸ਼ਨ ਸਿੰਘ ਧਾਲੀਵਾਲ ਜਾਣੋ ਕਿਵੇਂ ਬਣੇ ਇਸ ਦੇ ਹੱਕਦਾਰ
NEXT STORY