ਨਵੀਂ ਦਿੱਲੀ, (ਏਜੰਸੀਆਂ)—ਦੁਨੀਆ ਭਰ 'ਚ ਆਏ ਦਿਨ ਕਿਤੇ ਨਾ ਕਿਤੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜੋ ਕਿਸੇ ਦਾ ਵੀ ਧਿਆਨ ਖਿੱਚ ਲੈਂਦੀਆਂ ਹਨ। ਖਾਸ ਤੌਰ 'ਤੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਦੇ ਸਰਗਰਮ ਹੋਣ ਨਾਲ ਕੋਈ ਵੀ ਗੱਲ ਜੰਗਲ 'ਚ ਅੱਗ ਵਾਂਗ ਫੈਲ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਕ ਅਜਿਹੇ ਵੀਡੀਓ ਬਾਰੇ, ਜੋ ਕਾਫੀ ਵਾਇਰਲ ਹੋ ਰਿਹਾ ਹੈ।
ਦਰਅਸਲ, ਹੋਇਆ ਇੰਝ ਕਿ ਸਾਨ ਡਿਆਗੋ ਦੇ ਕੇ. ਐੱਫ. ਐੱਮ. ਬੀ. ਟੀ. ਵੀ. 'ਤੇ ਸਵੇਰ ਦੇ ਸ਼ੋਅ ਵਿਚ ਇਕ ਸੈਗਮੈਂਟ ਚਿੜੀਆਘਰ ਦਿਵਸ ਚੱਲ ਰਿਹਾ ਸੀ, ਜਿਸ ਨੂੰ ਦੋ ਐਂਕਰ ਹੋਸਟ ਕਰ ਰਹੇ ਸਨ। ਇਸ ਦੌਰਾਨ ਅਚਾਨਕ ਇਕ ਪੰਛੀ ਉਥੇ ਆ ਗਿਆ ਅਤੇ ਮਹਿਲਾ ਐਂਕਰ ਨਿਕੇਲ ਮੇਡੀਨਾ ਦੇ ਸਿਰ 'ਤੇ ਬੈਠ ਗਿਆ। ਇਸ ਤੋਂ ਬਾਅਦ ਉਹ ਪੰਛੀ ਪੁਰਸ਼ ਐਂਕਰ ਐਰਿਕ ਕਾਨਹਰਟ ਦੇ ਹੱਥ ਅਤੇ ਸਿਰ 'ਤੇ ਝਪੱਟਾ ਮਾਰ ਕੇ ਬਾਹਰ ਚਲਾ ਗਿਆ। ਦੋਵਾਂ ਐਂਕਰਜ਼ ਨੇ ਪੰਛੀ ਦੀਆਂ ਇਨ੍ਹਾਂ ਹਰਕਤਾਂ ਦਾ ਕਾਫੀ ਮਜ਼ਾ ਲਿਆ। ਲਾਈਵ ਟੈਲੀਕਾਸਟ 'ਚ ਹੋਈ ਇਸ ਦਿਲਚਸਪ ਘਟਨਾ ਦੀ ਫੁਟੇਜ ਤੁਰੰਤ ਵਾਇਰਲ ਹੋ ਗਈ। ਜਾਣਕਾਰੀ ਮੁਤਾਬਕ ਇਹ ਪੰਛੀ ਕੈਲੀਫੋਰਨੀਆ ਦੇ ਸਾਨ ਡਿਆਗੋ ਚਿੜੀਆਘਰ 'ਚ ਰਹਿੰਦਾ ਹੈ।
ਮੋਦੀ ਖਿਲਾਫ ਵਿਰੋਧੀਆਂ ਨੂੰ ਇਕਜੁੱਟ ਕਰਨ ਦੀ ਤਿਆਰੀ 'ਚ ਸੋਨੀਆ ਦੀ 'ਡਿਨਰ ਡਿਪਲੋਮੇਸੀ'
NEXT STORY