ਪਣਜੀ (ਭਾਸ਼ਾ)— ਦੁਨੀਆ ਭਰ ਦੇ 65 ਦੇਸ਼ਾਂ 'ਚ ਰਹਿਣ ਵਾਲੇ ਗੋਆ ਦੇ 4 ਹਜ਼ਾਰ ਲੋਕਾਂ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜਾਰੀ ਲਾਕਡਾਊਨ ਦਰਮਿਆਨ ਐੱਨ. ਆਰ. ਆਈ. ਕਮਿਸ਼ਨ ਦੇ ਪੋਰਟਲ 'ਤੇ ਦੇਸ਼ ਪਰਤਣ ਦੀ ਇੱਛਾ ਨਾਲ ਖੁਦ ਨੂੰ ਰਜਿਸਟਰਡ ਕੀਤਾ ਹੈ। ਪ੍ਰਦੇਸ਼ ਦੇ ਐੱਨ. ਆਰ. ਆਈ. ਕਮਿਸ਼ਨਰ ਨਰਿੰਦਰ ਸਵੈਕਰ ਨੇ ਬੁੱਧਵਾਰ ਭਾਵ ਅੱਜ ਇਸ ਦੀ ਜਾਣਕਾਰੀ ਦਿੱਤੀ। ਸਵੈਕਰ ਨੇ ਦੱਸਿਆ ਕਿ ਸੂਬੇ ਦੇ ਐੱਨ. ਆਰ. ਆਈ ਕਮਿਸ਼ਨ ਨੇ ਇਹ ਅੰਕੜਾ ਵਿਦੇਸ਼ ਮੰਤਰਾਲਾ ਨਾਲ ਸਾਂਝਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਗੋਆ ਐੱਨ. ਆਰ. ਆਈ. ਦੇ ਪੋਰਟਲ 'ਤੇ ਕਰੀਬ 4 ਹਜ਼ਾਰ ਲੋਕਾਂ ਨੇ ਖੁਦ ਨੂੰ ਰਜਿਸਟਰਡ ਕੀਤਾ ਹੈ। ਕਮਿਸ਼ਨ ਨੇ ਇਸ ਪੋਰਟਲ ਨੂੰ ਲਾਂਚ ਕੀਤਾ ਸੀ। ਇਹ ਸਾਰੇ ਪ੍ਰਵਾਸੀ ਦੁਨੀਆ ਦੇ 65 ਦੇਸ਼ਾਂ ਵਿਚ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਪੱਛਮੀ ਏਸ਼ੀਆ ਅਤੇ ਬ੍ਰਿਟੇਨ ਦੇ ਹਨ। ਗੋਆ ਐੱਨ. ਆਰ. ਆਈ. ਕਮਿਸ਼ਨ ਨੇ ਵਿਦੇਸ਼ ਮੰਤਰਾਲਾ ਤੋਂ ਵਿਦੇਸ਼ਾਂ ਵਿਚ ਫਸੇ ਗੋਆ ਦੇ ਲੋਕਾਂ ਨੂੰ ਵਾਪਸ ਬੁਲਾਉਣ ਦੀ ਦਿਸ਼ਾ ਵਿਚ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਲਾਕਡਾਊਨ-3: ਕਰਨਾਟਕ ਸਰਕਾਰ ਨੇ ਆਮ ਲੋਕਾਂ ਦੀ ਲਈ ਸਾਰ, ਕਰੋੜਾਂ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ
NEXT STORY