ਬੇਂਗਲੁਰੂ–ਟੀ.ਬੀ. ਅਤੇ ਹੈਜ਼ਾ ਵਰਗੀਆਂ ਬੀਮਾਰੀਆਂ ਨੂੰ ਨਜ਼ਰਅੰਦਾਜ਼ ਕਰਨ ਨਾਲ ਕੋਵਿਡ-19 ਦੇ ਮੱਦੇਨਜ਼ਰ ਲਾਗੂ ਲਾਕਡਾਊਨ ਨਾਲ ਜ਼ਿੰਦਗੀਆਂ ਬਚਾਉਣ ਦੀਆਂ ਕੋਸ਼ਿਸ਼ਾਂ ਬੇਅਸਰ ਸਾਬਤ ਹੋਣਗੀਆਂ। ਜਨ ਸਿਹਤ ਖੇਤਰ ਦੇ ਇਕ ਮਾਹਰ ਨੇ ਕਿਹਾ ਕਿ ਜਿੰਨੀਆਂ ਜ਼ਿੰਦਗੀਆਂ ਇਨ੍ਹਾਂ ਯਤਨਾਂ ਨਾਲ ਬਚਾਈਆਂ ਗਈਆਂ, ਓਨੀਆਂ ਹੀ ਜਾਨਾਂ ਟੀ. ਬੀ. ਅਤੇ ਹੈਜ਼ਾ ਕਾਰਣ ਜਾ ਸਕਦੀਆਂ ਹਨ।
ਹੈਦਰਾਬਾਦ ਦੇ ਇੰਡੀਅਨ ਇੰਸਟੀਚਿਊਟ ਆਫ ਪਬਲਿਕ ਹੈਲਥ ਦੇ ਪ੍ਰੋਫੈਸਰ ਵੀ ਰਮਨ ਧਾਰਾ ਨੇ ਕਿਹਾ ਕਿ ਤਪੇਦਿਕ, ਹੈਜ਼ਾ ਅਤੇ ਕੁਪੋਸ਼ਣ ਵਰਗੀਆਂ ਗਰੀਬੀ ਸੰਬੰਧੀ ਬੀਮਾਰੀਆਂ ਨਾਲ ਜਾਨ ਜਾਣ ਦੀਆਂ ਘਟਨਾਵਾਂ ’ਤੇ ਵਿਚਾਰ ਕਰਨਾ ਹੀ ਹੋਵੇਗਾ, ਜਿਨ੍ਹਾਂ ਦੇ ‘ਲਾਕਡਾਊਨ ਜਾਰੀ ਰਹਿਣ’ ਦੇ ਦੌਰਾਨ ਨਜ਼ਰਅੰਦਾਜ਼ ਕੀਤਾ ਜਾਣ ਦਾ ਖਦਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਬੀਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਸੰਭਵ ਹੀ ਲਾਕਡਾਊਨ ਦੇ ਚਲਦੇ ਬਚੀਆਂ ਜ਼ਿੰਦਗੀਆਂ ਦੀ ਉਪਲਬਧੀ ਨੂੰ ਬੇਅਸਰ ਕਰਨ ਦੇਣਗੀਆਂ।
ਉਨ੍ਹਾਂ ਨੇ ਕਿਹਾ ਕਿ ਹਰ ਕਿਸੇ ਨੂੰ ਇਸ ਮਹਾਮਾਰੀ ਨੂੰ ਮਨੁੱਖਾਂ ਵਲੋਂ ਵਾਤਾਵਰਣ ਨੂੰ ਪਹੁੰਚਾਏ ਗਏ ਬੇਹਿਸਾਬ ਨੁਕਸਾਨ ਨੂੰ ਕੁਦਰਤ ਵਲੋਂ ਦਿੱਤੀ ਗਈ ਪ੍ਰਤੀਕਿਰਿਆ ਦੇ ਰੂਪ ’ਚ ਦੇਖਣਾ ਚਾਹੀਦਾ ਹੈ, ਜਿਸ ਦੇ ਕਾਰਣ ਜਾਨਵਰਾਂ ਦੇ ਕੁਦਰਤੀ ਵਾਸ ਖੋਹੇ ਗਏ ਅਤੇ ਨਤੀਜੇ ਵਜੋਂ ਇਨਸਾਨਾਂ ਅਤੇ ਜਾਨਵਰਾਂ ਦਰਮਿਆਨ ਸਬੰਧ ਖਰਾਬ ਹੋ ਗਏ। ਭਾਰਤ ’ਚ ਕੋਵਿਡ-19 ਸਥਿਤੀ ਦੇ ਆਪਣੇ ਮੁਲਾਂਕਣ ’ਚ ਧਾਰਾ ਨੇ ਦੇਖਿਆ ਕਿ ਸ਼ਨੀਵਾਰ ਸ਼ਾਮ ਤੱਕ ਆਈ ਇਨਫੈਕਸ਼ਨ ਦੇ 1,25,000 ਮਾਮਲੇ ਸਾਫ ਤੌਰ ’ਤੇ ਮਈ ਦੇ ਅਖੀਰ ਤੱਕ ਅਨੁਮਾਨਿਤ 1,00,000 ਮਾਮਲਿਆਂ ਤੋਂ ਜਿਆਦਾ ਹੋ ਗਏ ਹਨ ਅਤੇ ਇਨ੍ਹਾਂ ਦਾ ਲਗਾਤਾਰ ਵੱਧਣਾ ਜਾਰੀ ਹੈ।
ਅਹਿਮਦਾਬਾਦ 'ਚ ਕੋਰੋਨਾ ਯੋਧਾ ਹਾਰ ਗਿਆ ਜ਼ਿੰਦਗੀ ਦੀ ਜੰਗ, ASI ਨੇ ਤੋੜ੍ਹਿਆ ਦਮ
NEXT STORY