ਵੈੱਬ ਡੈਸਕ- ਦੀਵਾਲੀ ਖੁਸ਼ੀਆਂ ਦਾ ਤਿਉਹਾਰ ਹੈ ਪਰ ਪਟਾਕਿਆਂ ਦੌਰਾਨ ਸਭ ਤੋਂ ਵੱਧ ਖ਼ਤਰਾ ਬੱਚਿਆਂ ਦੀ ਸੁਰੱਖਿਆ ਦਾ ਹੁੰਦਾ ਹੈ। ਥੋੜ੍ਹੀ ਜਿਹੀ ਲਾਪਰਵਾਹੀ ਜਲਣ, ਅੱਖਾਂ ਦੀ ਸੱਟ ਅਤੇ ਸਾਹ ਦੀ ਤਕਲੀਫ਼ ਦਾ ਕਾਰਨ ਬਣ ਸਕਦੀ ਹੈ। ਦੀਵਾਲੀ ਦੀ ਅਸਲੀ ਰੋਸ਼ਨੀ ਪਟਾਕਿਆਂ ਨਾਲ ਸਗੋਂ ਬੱਚਿਆਂ ਦੀ ਮੁਸਕਾਨ ਅਤੇ ਪਰਿਵਾਰ ਦੀ ਸੁਰੱਖਿਆ ਨਾਲ ਹੁੰਦੀ ਹੈ। ਇਸ ਲਈ ਇਸ ਵਾਰ ਪਟਾਕੇ ਨਹੀਂ, ਸੁਰੱਖਿਆ ਦੀ ਰੋਸ਼ਨੀ ਜਗਾਓ। ਚਲੋ ਜਾਣਦੇ ਹਾਂ ਬੱਚਿਆਂ ਨੂੰ ਇਸ ਦੌਰਾਨ ਸੁਰੱਖਿਅਤ ਰੱਖਣ ਦੇ ਟਿਪਸ
ਬੱਚਿਆਂ ਨੂੰ ਇਕੱਲਾ ਨਾ ਛੱਡੋ
ਪਟਾਕਿਆਂ ਚਲਾਉਂਦੇ ਸਮੇਂ ਹਮੇਸ਼ਾ ਕਿਸੇ ਵੱਡੇ ਦੀ ਨਿਗਰਾਨੀ ਹੋਣੀ ਚਾਹੀਦੀ ਹੈ। ਬੱਚੇ ਖੁਦ ਪਟਾਕੇ ਨਾਲ ਚਲਾਉਣ, ਖ਼ਾਸ ਕਰ ਕੇ ਰਾਕੇਟ ਜਾਂ ਬੰਬ ਵਰਗੇ ਪਟਾਕੇ। ਪਟਾਕੇ ਚਲਾਉਂਦੇ ਸਮੇਂ ਬੱਚੇ ਨੂੰ 5-6 ਫੁੱਟ ਦੂਰੀ 'ਤੇ ਰੱਖੋ। ਧਿਆਨ ਰੱਖੋ ਕਿ ਬੱਚੇ ਸੜਦਾ ਹੋਇਆ ਪਟਾਕਾ ਹੱਥ 'ਚ ਲੈ ਕੇ ਨਾ ਦੌੜਣ।
ਸੂਤੀ ਕੱਪੜੇ ਪਹਿਨਾਓ
ਬੱਚਿਆਂ ਨੂੰ ਸਿੰਥੇਟਿਕ ਕੱਪੜੇ ਨਾ ਪਹਿਨਾਓ, ਕਿਉਂਕਿ ਇਹ ਜਲਦੀ ਅੱਗ ਫੜਦੇ ਹਨ। ਸੂਤੀ ਕੱਪੜੇ ਸਭ ਤੋਂ ਸੁਰੱਖਿਅਤ ਰਹਿੰਦੇ ਹਨ। ਕਿਸੇ ਵੀ ਅੱਗ ਲੱਗਣ ਦੀ ਸਥਿਤੀ 'ਚ ਕੋਲ ਪਾਣੀ, ਬਾਲਟੀ ਜਾਂ ਰੇਤ ਰੱਖੋ। ਸੜੇ ਹੋਏ ਪਟਾਕਿਆਂ ਨੂੰ ਤੁਰੰਤ ਪਾਣੀ 'ਚ ਪਾਓ।
ਕੰਨਾਂ ਅਤੇ ਅੱਖਾਂ ਦੀ ਸੁਰੱਖਿਆ ਕਰੋ
ਬਹੁਤ ਤੇਜ਼ ਆਵਾਜ਼ ਵਾਲੇ ਪਟਾਕਿਆਂ ਤੋਂ ਬੱਚਿਆਂ ਨੂੰ ਦੂਰ ਰੱਖੋ। ਛੋਟੇ ਬੱਚਿਆਂ ਨੂੰ ਰੂੰ ਲਗਾ ਸਕਦੇ ਹੋ। ਧੂੰਏਂ ਤੋਂ ਬਚਣ ਲਈ ਅੱਖਾਂ ਨੂੰ ਨਾ ਰਗੜ੍ਹੋ। ਬੱਚਿਆਂ ਨੂੰ ਪਟਾਕਿਆਂ ਦੇ ਖ਼ਤਰੇ ਅਤੇ ਸੁਰੱਖਿਆ ਨਿਯਮ ਸਮਝਾਓ। ਦੀਵਾਲੀ ਦਾ ਮਜ਼ਾ ਉਦੋਂ ਆਉਂਦਾ ਹੈ ਜਦੋਂ ਸਾਰੇ ਸੁਰੱਖਿਅਤ ਅਤੇ ਮੁਸਕੁਰਾਉਂਦੇ ਰਹਿਣ।
ਵਾਤਾਵਰਣ ਫਰੈਂਡਲੀ ਪਟਾਕੇ ਚੁਣੋ
'ਗ੍ਰੀਨ ਪਟਾਕਿਆਂ' ਦਾ ਇਸਤੇਮਾਲ ਕਰੋ, ਜਿਨ੍ਹਾਂ ਨਾਲ ਧੂੰਆਂ ਅਤੇ ਪ੍ਰਦੂਸ਼ਣ ਘੱਟ ਹੁੰਦਾ ਹੈ। ਇਸ ਨਾਲ ਬੱਚਿਆਂ ਦੀ ਸਿਹਤ ਅੇਤ ਸਾਹ ਦੋਵੇਂ ਸੁਰੱਖਿਅਤ ਰਹਿੰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ ’ਤੇ ‘ਲਹਿੰਗਾ-ਚੋਲੀ’ ਨਾਲ ਨਿਖਾਰੋ ਆਪਣੀ ਸੁੰਦਰਤਾ
NEXT STORY