ਮੁੰਬਈ- ਮੁੰਬਈ ਦੇ ਸਾਕੀਨਾਕਾ ਇਲਾਕੇ ਦੀ ਇਕ ਮਸਜਿਦ ਲਾਕਡਾਊਨ ਕਾਰਨ ਬੇਰੋਜ਼ਗਾਰ ਹੋ ਚੁਕੇ ਕਰੀਬ 800 ਮਜ਼ਦੂਰਾਂ ਨੂੰ ਭੋਜਨ ਮੁਹੱਈਆ ਕਰਵਾ ਰਹੀ ਹੈ। ਖੈਰਾਨੀ ਰੋਡ 'ਤੇ ਸਥਿਤ ਜਾਮਾ ਮਸਜਿਦ ਅਹਿਲੇ ਹਦੀਸ ਦੇ ਮੌਲਾਨਾ ਆਤਿਫ਼ ਸਨਾਬਲੀ ਨੇ ਕਿਹਾ ਕਿ ਮਸਜਿਦ ਨੇੜਲੇ ਇਲਾਕਿਆਂ 'ਚ ਲੋਕਾਂ ਨੂੰ ਰਾਸ਼ਨ ਵੀ ਪ੍ਰਦਾਨ ਕਰ ਰਿਹਾ ਹੈ।
ਉਨਾਂ ਨੇ ਕਿਹਾ,''ਕੋਵਿਡ-19 ਦੀ ਤਰਾਂ ਭੁੱਖ ਵੀ ਧਰਮ-ਜਾਤੀ ਤੋਂ ਵੱਖ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਸਾਡਾ ਮਕਸਦ ਹੈ ਕਿ ਕੋਈ ਭੁੱਖਾ ਨਾ ਸੋਏ।'' ਉਨਾਂ ਨੇ ਕਿਹਾ ਕਿ ਭੋਜਨ ਨੂੰ ਸਫ਼ਾਈ ਨਾਲ ਪਕਾਇਆ ਜਾਂਦਾ ਹੈ ਅਤੇ ਸੇਵਾ ਕਰਦੇ ਸਮੇਂ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾਂਦੀ ਹੈ।
ਆਈਸੋਲੇਸ਼ਨ ਵਾਰਡ 'ਚ ਔਰਤ ਦੀਆਂ ਅਜੀਬ ਹਰਕਤਾਂ ਨੇ ਹਸਪਤਾਲ ਕਰਮਚਾਰੀਆਂ ਦੇ ਉਡਾਏ ਹੋਸ਼
NEXT STORY