ਉੱਤਰ ਪ੍ਰਦੇਸ਼ - ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀਰਵਾਰ ਨੂੰ ਕਿਹਾ ਕਿ ਚੋਣ ਪ੍ਰਚਾਰ ਲਈ ਬਿਹਾਰ ਆਉਂਦੇ ਸਮੇਂ ਉਨ੍ਹਾਂ ਦਾ ਹੈਲੀਕਾਪਟਰ ਰਸਤਾ ਭਟਕ ਗਿਆ ਅਤੇ ਆਪਣੀ ਮੰਜ਼ਿਲ ਦੀ ਬਜਾਏ ਕਿਸੇ ਹੋਰ ਥਾਂ 'ਤੇ ਪਹੁੰਚ ਗਏ। ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ਦੇ ਪ੍ਰਚਾਰ ਦੇ ਆਖਰੀ ਦਿਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਨੇ ਬਿਹਾਰ ਦੇ ਦੋ ਹਲਕਿਆਂ ਵਿੱਚ ਰੈਲੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਆਪਣੇ ਸੂਬੇ ਦੇ ਦੌਰੇ ਦੀ ਸਮਾਪਤੀ ਪੂਰਬੀ ਚੰਪਾਰਨ 'ਚ ਰੈਲੀ ਨਾਲ ਕੀਤੀ। ਸ਼ਾਮ 6 ਵਜੇ ਪ੍ਰਚਾਰ ਦੇ ਖਤਮ ਹੋਣ 'ਚ ਕੁਝ ਹੀ ਮਿੰਟ ਬਾਕੀ ਬਚੇ ਸਨ।
ਇਹ ਵੀ ਪੜ੍ਹੋ : ਅਮਿਤਾਭ ਬੱਚਨ ਦੇ ਹਮਸ਼ਕਲ ਤੇ ਮਸ਼ਹੂਰ ਅਦਾਕਾਰ ਫਿਰੋਜ਼ ਖ਼ਾਨ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
ਬਿਹਾਰ 'ਚ CM ਯੋਗੀ ਦਾ ਹੈਲੀਕਾਪਟਰ ਰਸਤਾ ਭੁੱਲ ਗਿਆ
ਪ੍ਰਾਪਤ ਜਾਣਕਾਰੀ ਅਨੁਸਾਰ ਯੋਗੀ ਨੇ ਕਿਹਾ ਕਿ ਅੱਜ (23 ਮਈ) ਛੇਵੇਂ ਪੜਾਅ ਦੇ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ। ਅੱਜ ਸਵੇਰੇ ਮੈਂ ਪੁਰੀ (ਉੜੀਸਾ ਵਿੱਚ) ਗਿਆ ਅਤੇ ਉਥੋਂ ਕਿਸੇ ਹੋਰ ਲੋਕ ਸਭਾ ਹਲਕੇ ਵਿੱਚ ਜਾਣ ਤੋਂ ਬਾਅਦ ਮੈਂ ਇੱਥੇ ਆ ਰਿਹਾ ਸੀ ਜਦੋਂ ਹੈਲੀਕਾਪਟਰ ਆਪਣਾ ਰਸਤਾ ਭਟਕ ਕੇ ਦੂਜੇ ਹਲਕੇ ਵਿੱਚ ਚਲਾ ਗਿਆ।
ਇਹ ਵੀ ਪੜ੍ਹੋ : ਵੈਸ਼ਨੋ ਦੇਵੀ ਦੇ ਦਰਸ਼ਨ ਹੋਣਗੇ ਆਸਾਨ, ਇਨ੍ਹਾਂ ਰੂਟਾਂ ਲਈ ਸ਼ੁਰੂ ਹੋਈਆਂ 100 ਇਲੈਕਟ੍ਰਿਕ AC ਬੱਸਾਂ
ਬਿਹਾਰ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੁਆਰਾ ਜਾਰੀ ਕੀਤੇ ਗਏ ਯਾਤਰਾ ਪ੍ਰੋਗਰਾਮ ਅਨੁਸਾਰ, ਯੋਗੀ ਨੇ ਪਹਿਲਾਂ ਪੂਰਬੀ ਚੰਪਾਰਨ ਆਉਣਾ ਸੀ ਅਤੇ ਪੱਛਮੀ ਚੰਪਾਰਨ ਵਿੱਚ ਇੱਕ ਰੈਲੀ ਦੇ ਨਾਲ ਆਪਣਾ ਦੌਰਾ ਖਤਮ ਕਰਨਾ ਸੀ, ਹਾਲਾਂਕਿ, ਯੋਗੀ ਪਹਿਲਾਂ ਪੱਛਮੀ ਚੰਪਾਰਨ ਪਹੁੰਚੇ। ਇਸ ਕਾਰਨ ਪੂਰਬੀ ਚੰਪਾਰਨ ਵਿੱਚ ਰੈਲੀ ਡੇਢ ਘੰਟੇ ਤੋਂ ਵੱਧ ਦੇਰੀ ਨਾਲ ਸ਼ੁਰੂ ਹੋਈ। ਜ਼ਿਕਰਯੋਗ ਹੈ ਕਿ ਭਾਜਪਾ ਦੇ ਸੀਨੀਅਰ ਨੇਤਾ ਰਾਧਾ ਮੋਹਨ ਸਿੰਘ ਪੂਰਬੀ ਚੰਪਾਰਨ 'ਚ ਫਿਰ ਤੋਂ ਕਿਸਮਤ ਅਜ਼ਮਾ ਰਹੇ ਹਨ।
ਇਹ ਵੀ ਪੜ੍ਹੋ : 200 ਮੀਟਿੰਗਾਂ ਕਰਨ ਦੇ ਜਸ਼ਨ 'ਚ ਤੇਜਸਵੀ-ਮੁਕੇਸ਼ ਸਾਹਨੀ ਨੇ ਹੈਲੀਕਾਪਟਰ 'ਚ ਕੱਟਿਆ ਕੇਕ, ਦਿੱਤਾ ਇਹ ਬਿਆਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਾਹਜਹਾਂਪੁਰ 'ਚ ਵਿਅਕਤੀ ਨੇ ਨਰਸ ਦਾ ਬਲਾਤਕਾਰ ਤੋਂ ਬਾਅਦ ਕੀਤਾ ਕਤਲ
NEXT STORY