ਪਟਨਾ, (ਯੂ. ਐੱਨ. ਆਈ.)- ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਸੰਵਿਧਾਨ ਨੂੰ ਬਦਲਣ ਦਾ ਦੋਸ਼ ਲਗਾਉਂਦੇ ਹੋਏ ਚਿਤਾਵਨੀ ਦਿੱਤੀ ਕਿ ਸੰਵਿਧਾਨ ਵੱਲ ਅੱਖ ਚੁੱਕ ਕੇ ਵੀ ਦੇਖਿਆ ਤਾਂ ਇਸ ਦੇਸ਼ ਦੇ ਦਲਿਤ, ਪੱਛੜੇ ਅਤੇ ਗਰੀਬ ਲੋਕ ਮਿਲ ਕੇ ਅੱਖਾਂ ਕੱਢ ਲੈਣਗੇ।
ਸ਼੍ਰੀ ਯਾਦਵ ਨੇ ਸੋਮਵਾਰ ਨੂੰ ਮਾਈਕ੍ਰੋ ਬਲਾਗਿੰਗ ਸਾਈਟ ‘ਐਕਸ’ ’ਤੇ ਲਿਖੀ ਇਕ ਪੋਸਟ ’ਚ ਕਿਹਾ ਕਿ ਭਾਜਪਾ ਦੇ ਸੀਨੀਅਰ ਨੇਤਾ ਲਗਾਤਾਰ ਸੰਵਿਧਾਨ ਨੂੰ ਬਦਲਣ ਅਤੇ ਖਤਮ ਕਰਨ ਦਾ ਦਾਅਵਾ ਕਰ ਰਹੇ ਹਨ, ਪਰ ਪ੍ਰਧਾਨ ਮੰਤਰੀ ਅਤੇ ਇਨ੍ਹਾਂ ਦੇ ਚੋਟੀ ਦੇ ਨੇਤਾ ਇਨ੍ਹਾਂ ’ਤੇ ਕੁਝ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਇਨਾਮ ਵਜੋਂ ਚੋਣਾਂ ਲੜਵਾ ਰਹੇ ਹਨ। ਇਹ ਭਾਜਪਾ ਵਾਲੇ ਚਾਹੁੰਦੇ ਕੀ ਹਨ। ਇਨ੍ਹਾਂ ਨੂੰ ਸੰਵਿਧਾਨ, ਪੱਛੜਿਆਂ, ਆਦਿਵਾਸੀਆਂ ਅਤੇ ਗਰੀਬਾਂ ਤੋਂ ਸਮੱਸਿਆ ਕੀ ਹੈ। ਰਾਜਦ ਪ੍ਰਧਾਨ ਨੇ ਕਿਹਾ ਕਿ ਸੰਵਿਧਾਨ ਬਦਲ ਕੇ ਇਸ ਦੇਸ਼ ਵਿਚੋਂ ਬਰਾਬਰੀ, ਆਜ਼ਾਦੀ, ਭਾਈਚਾਰਕ ਸਾਂਝ, ਸਮਾਜਿਕ ਨਿਆਂ ਅਤੇ ਰਾਖਵੇਂਕਰਨ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਉਹ ਲੋਕਾਂ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਅਤੇ ਸਰਮਾਏਦਾਰਾਂ ਦਾ ਗੁਲਾਮ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਨੇ ਸੰਵਿਧਾਨ ਵੱਲ ਅੱਖ ਚੁੱਕ ਕੇ ਵੀ ਦੇਖਿਆ ਤਾਂ ਇਸ ਦੇਸ਼ ਦੇ ਦਲਿਤ, ਪੱਛੜੇ ਅਤੇ ਗਰੀਬ ਲੋਕ ਮਿਲ ਕੇ ਉਸ ਦੀਆਂ ਅੱਖਾਂ ਕੱਢ ਲੈਣਗੇ।
ਮਣੀਪੁਰ ਦੇ ਉਜੜੇ ਲੋਕ ਨਹੀਂ ਪਾ ਸਕਣਗੇ ਵੋਟ, ਸੁਪਰੀਮ ਕੋਰਟ ਨੇ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ
NEXT STORY