ਨਵੀਂ ਦਿੱਲੀ, (ਭਾਸ਼ਾ)– ਲੋਕ ਸਭਾ 26 ਜੂਨ ਨੂੰ ਆਪਣੇ ਨਵੇਂ ਸਪੀਕਰ ਦੀ ਚੋਣ ਕਰੇਗੀ। ਸਦਨ ਦੇ ਮੈਂਬਰ ਉਮੀਦਵਾਰਾਂ ਦੇ ਸਮਰਥਨ ’ਚ ਪ੍ਰਸਤਾਵ ਲਈ ਇਕ ਦਿਨ ਪਹਿਲਾਂ ਦੁਪਹਿਰ 12 ਵਜੇ ਤਕ ਨੋਟਿਸ ਦੇ ਸਕਦੇ ਹਨ। ਲੋਕ ਸਭਾ ਸਕੱਤਰੇਤ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। 18ਵੀਂ ਲੋਕ ਸਭਾ ਦੀ ਪਹਿਲੀ ਬੈਠਕ 24 ਜੂਨ ਨੂੰ ਹੋਵੇਗੀ ਅਤੇ ਸੈਸ਼ਨ 3 ਜੁਲਾਈ ਨੂੰ ਖਤਮ ਹੋਵੇਗਾ।
ਲੋਕ ਸਭਾ ਵੱਲੋਂ ਜਾਰੀ ਇਕ ਬੁਲੇਟਿਨ ਵਿਚ ਕਿਹਾ ਗਿਆ ਹੈ ਕਿ ਸਪੀਕਰ ਦੀ ਚੋਣ ਲਈ ਤੈਅ ਮਿਤੀ ਤੋਂ ਇਕ ਦਿਨ ਪਹਿਲਾਂ ਦੁਪਹਿਰ 12 ਵਜੇ ਤੋਂ ਪਹਿਲਾਂ ਕੋਈ ਵੀ ਮੈਂਬਰ ਸਪੀਕਰ ਦੇ ਅਹੁਦੇ ਲਈ ਕਿਸੇ ਹੋਰ ਮੈਂਬਰ ਦੇ ਸਮਰਥਨ ’ਚ ਪ੍ਰਸਤਾਵ ਲਈ ਜਨਰਲ ਸਕੱਤਰ ਨੂੰ ਲਿਖਤੀ ਰੂਪ ’ਚ ਨੋਟਿਸ ਦੇ ਸਕਦਾ ਹੈ।
ਉਪ ਰਾਸ਼ਟਰਪਤੀ ਨੇ ਬਾਵਲੀਆਂਵਾਲਾ ਸਰਹੱਦੀ ਚੌਕੀ ਦਾ ਕੀਤਾ ਦੌਰਾ, BSF ਦੇ ਜਵਾਨਾਂ ਨਾਲ ਕੀਤੀ ਮੁਲਾਕਾਤ
NEXT STORY