ਨਵੀਂ ਦਿੱਲੀ, (ਭਾਸ਼ਾ)- ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਲੋਕਪਾਲ ਨੇ ਲਗਭਗ 5 ਕਰੋੜ ਰੁਪਏ ਦੀ ਕੀਮਤ ਦੀਆਂ 7 ਲਗਜ਼ਰੀ ਬੀ. ਐੱਮ. ਡਬਲਿਊ. ਕਾਰਾਂ ਦੀ ਖਰੀਦ ਲਈ ਟੈਂਡਰ ਜਾਰੀ ਕੀਤਾ ਹੈ। ਲੋਕਪਾਲ ਕੋਲ ਇਸ ਸਮੇਂ 7 ਮੈਂਬਰ ਹਨ, ਜਿਨ੍ਹਾਂ ’ਚ ਇਕ ਚੇਅਰਪਰਸਨ ਤੇ 6 ਮੈਂਬਰ ਹਨ। ਪ੍ਰਵਾਣਤ ਮੈਂਬਰਾਂ ਦੀ ਗਿਣਤੀ 8 ਹੈ।
ਟੈਂਡਰ 'ਚ ਕਿਹਾ ਗਿਆ ਹੈ ਕਿ ਭਾਰਤ ਦਾ ਲੋਕਪਾਲ 7 ਬੀ. ਐੱਮ. ਡਬਲਿਊ. ਕਾਰਾਂ ਦੀ ਸਪਲਾਈ ਲਈ ਏਜੰਸੀਆਂ ਤੋਂ ਖੁੱਲ੍ਹੇ ਟੈਂਡਰ ਮੰਗਦਾ ਹੈ।
ਇਸ ’ਚ ‘ਲੰਬੇ ਵ੍ਹੀਲਬੇਸ’ ਤੇ ਚਿੱਟੇ ‘ਐੱਮ ’ਸਪੋਰਟਜ਼ ਮਾਡਲ ਦੀ ਖਰੀਦ ਦਾ ਜ਼ਿਕਰ ਹੈ। ਬੀ. ਐੱਮ. ਡਬਲਿਊ. ਦੀ ਵੈੱਬਸਾਈਟ ਅਨੁਸਾਰ 3 ਸੀਰੀਜ਼ ਦੀ ਲੰਬੀ ਵ੍ਹੀਲਬੇਸ ਵਾਲੀ ਕਾਰ ਆਪਣੇ ਸੈਗਮੈਂਟ ਦੀ ਸਭ ਤੋਂ ਲੰਬੀ ਹੈ। ਇਸ ਨੂੰ ਆਲੀਸ਼ਾਨ ਕੈਬਿਨ ’ਚ ਵਧੀਆ ਆਰਾਮ ਲਈ ਤਿਆਰ ਕੀਤਾ ਗਿਆ ਹੈ। ਨਵੀਂ ਦਿੱਲੀ ’ਚ ਉਕਤ ਕਾਰ ਦੀ ਆਨ-ਰੋਡ ਕੀਮਤ ਲਗਭਗ ਸਾਢੇ 69 ਲੱਖ ਰੁਪਏ ਹੈ।
ਦੀਵਾਲੀ ਦੌਰਾਨ ਮੰਦਰ ’ਚ ਪੁਲਸ ਅਧਿਕਾਰੀਆਂ ’ਤੇ ਹਮਲਾ, 5 ਮੁਲਜ਼ਮ ਗ੍ਰਿਫ਼ਤਾਰ
NEXT STORY