ਨਵੀਂ ਦਿੱਲੀ — ਲੰਬੀ ਸਾਹ ਲੈਣ ਨਾਲ ਫੇਫੜੇ ਮਜ਼ਬੂਤ ਹੁੰਦੇ ਹਨ। ਫੇਫੜਿਆ ’ਚ ਕਰੀਬ 7.5 ਕਰੋੜ ਛੋਟੇ-ਛੋਟੇ ਸੁਰਾਖ ਹੁੰਦੇ ਹਨ। ਇਨ੍ਹਾਂ ਦਾ ਸਾਈਜ਼ ਮਧੂ ਮੱਖੀਆਂ ਦੇ ਛੱਤੇ ਵਰਗਾ ਹੁੰਦਾ ਹੈ। ਇਨ੍ਹਾਂ ਨੂੰ ਐਲਿਵਓ ਲਾਈ ਸੈਕਸ ਕਹਿਦੇ ਹਨ ਜੇਕਰ ਕੋਈ ਵਿਅਕਤੀ ਸਧਾਰਨ ਤੌਰ ’ਤੇ ਸਾਹ ਲੈਂਦਾ ਹੈ ਤਾਂ ਕਰੀਬ 2 ਤੋਂ 2.5 ਕਰੋੜ ਹੀ ਸੁਰਾਖ ਸਰਗਰਮ ਰਹਿੰਦੇ ਹਨ ਬਾਕੀ ਦੇ ਛੇਕ ਸਰਗਰਮ ਨਹੀਂ ਰਹਿੰਦੇ ਹਨ। ਇਸ ਲਈ ਇਨ੍ਹਾਂ ’ਚ ਇੰਫੈਕਸ਼ਨ ਦਾ ਡਰ ਜਿਆਦਾ ਰਹਿੰਦਾ ਹੈ। ਰੋਜਾਨਾਂ ਕਸਰਤ ਜਾਂ ਯੋਗ ਪ੍ਰਾਣਾਯਾਮ ਨਾਲ ਲੰਬੀ ਸਾਹ ਲੈਣ ਨਾਲ ਸਾਰੇ ਸੁਰਾਖ ਸਰਗਰਮ ਰਹਿੰਦੇ ਹਨ। ਪ੍ਰਾਣਾਯਾਮ ਇਸ ’ਚ ਵੱਧ ਕਾਰਗਰ ਹੈ। ਰੋਜਾਨਾ 3 ਵਾਰ ਸ਼ੰਖ ਵਜਾਉਣ ਨਾਲ ਵੀ ਫੇਫੜਿਆ ਨੂੰ ਲਾਭ ਮਿਲਦਾ ਹੈ।
ਪ੍ਰਾਣਾਯਾਮ ਦੇ ਲਾਭ
ਫੇਫੜਿਆ ਦੀ ਸਫਾਈ ਲਈ ਪ੍ਰਾਣਾਯਾਮ ਵਧੀਆ ਆਸਣ ਹੈ। ਇਸ ਵਿਚ ਡੂੰਘਾ ਸਾਹ ਲਿਆ ਜਾਂਦਾ ਹੈ। ਸਰੀਰ ਨੂੰ ਲੋੜੀਂਦੀ ਆਕਸੀਜਨ ਮਿਲਦੀ ਹੈ, ਜੋ ਫੇਫੜਿਆਂ ਨੂੰ ਸਾਫ ਕਰਦੀ ਹੈ। ਸਾਹ ਲੈਣ ਅਤੇ ਛੱਡਣ ਦਾ ਤਰੀਕਾ ਕਿਸੇ ਯੋਗ ਮਾਹਰ ਤੋਂ ਜਰੂਰ ਸਿੱਖ ਲਓ।
ਕਪਾਲਭਾਤੀ
ਇਸ ਕਿਰਿਆ ਨੂੰ ਰੋਜਾਨਾਂ ਘੱਟ ਤੋਂ ਘੱਟ 5 ਮਿੰਟ ਕਰੋ। ਇਸ ਨਾਲ ਫੇਫੜਿਆਂ ਦੀ ਸਫਾਈ ਦੇ ਨਾਲ ਨਾੜੀ ਦੀ ਵੀ ਸਫਾਈ ਹੁੰਦੀ ਹੈ ਜਿਸ ਨਾਲ ਮਨ-ਦਿਮਾਗ ਨੂੰ ਸ਼ਾਂਤੀ ਮਿਲਦੀ ਹੈ। ਫੇਫੜਿਆਂ ਦੀ ਬਲਾਕੇਜ਼ ਖੁਲਦੀ ਹੈ। ਨਰਵਸ ਸਿਸਟਮ ਅਤੇ ਪਾਚਣ ਕਿਰਿਆ ਵੀ ਦਰੁੱਸਤ ਹੁੰਦੀ ਹੈ।
ਅਨੁਲੋਮ ਵਿਲੋਮ
ਇਹ ਫੇਫੜਿਆਂ ਦੀ ਮਜਬੂਤੀ ਲਈ ਚੰਗਾ ਆਸਣ ਹੈ। ਸਾਰੇ ਸਰੀਰ ਅਤ ਦਿਮਾਗ ਦੇ ਸ਼ੁੱਧੀਕਰਣ ਲਈ ਅਨੁਲੋਮ ਵਿਲੋਮ ਪ੍ਰਾਣਾਯਾਮ ਲਾਭਕਾਰੀ ਹੈ। ਤਨ ਮਨ ਦੋਵਾਂ ਨੂੰ ਤਨਾਅਮੁਕਤ ਕਰਦਾ ਹੈ। ਸਵੇਰ-ਸ਼ਾਮ 10-15 ਮਿੰਟ ਤਕ ਕਰ ਸਕਦੇ ਹੋ।
ਬਿਹਾਰ ਦੇ ਸਾਰੇ 38 ਜ਼ਿਲਿਆਂ 'ਚ ਕੋਰੋਨਾਵਾਇਰਸ ਨੂੰ ਲੈ ਕੇ ਲਾਕਡਾਊਨ ਦਾ ਐਲਾਨ
NEXT STORY