ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਦੀ ਲਹਿਰ ਮੁੜ ਆ ਜਾਣ ਕਾਰਣ ਇਕ ਵਾਰ ਫਿਰ ਵਿਆਹ ਸਮਾਗਮਾਂ ਨਾਲ ਜੁੜੇ ਲੱਖਾਂ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਹੈ। ਵਿਆਹ ਸੰਪੰਨ ਕਰਵਾਉਣ ਲਈ ਹਲਵਾਈ, ਬੈਂਡ ਵਾਲੇ, ਟੈਂਟ ਵਾਲੇ, ਫੁੱਲਾਂ ਵਾਲੇ, ਵੇਟਰ, ਵੈਨਿਊ ਮਾਲਕ, ਲਾਈਟ ਵਾਲੇ, ਕੈਮਰੇ ਵਾਲੇ, ਸਵਾਰੀ ਆਦਿ ਦੀ ਲੋੜ ਪੈਂਦੀ ਹੈ। ਜਦੋਂ ਵਿਆਹ ਹੀ ਨਹੀਂ ਹੋਣਗੇ ਤਾਂ ਇਨ੍ਹਾਂ ਦਾ ਰੋਜ਼ਗਾਰ ਕਿਵੇਂ ਚੱਲੇਗਾ?
18 ਅਪ੍ਰੈਲ ਤੋਂ 4 ਮਈ ਤਕ ਤੈਅ ਸਨ ਇਕ ਲੱਖ ਤੋਂ ਵੱਧ ਵਿਆਹ
ਦਿੱਲੀ ਵਿਚ 18 ਤੋਂ ਲੈ ਕੇ 4 ਮਈ ਤਕ ਲਗਾਤਾਰ ਵੱਡੇ ਮਹੂਰਤ ਵਿਚ ਸੈਂਕੜੇ ਵਿਆਹ ਤੈਅ ਸਨ। ਦਿੱਲੀ ਐੱਨ. ਸੀ. ਆਰ. ਤੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਇਕ ਲੱਖ ਤੋਂ ਵੱਧ ਵਿਆਹ ਇਨ੍ਹਾਂ 15 ਦਿਨਾਂ ਵਿਚ ਹੋਣੇ ਸਨ। ਵੈਡਿੰਗ ਪਲਾਨਰਸ ਦਾ ਕਹਿਣਾ ਹੈ ਕਿ ਦਿੱਲੀ ਐੱਨ. ਸੀ. ਆਰ. ਸਮੇਤ ਪੂਰੇ ਦੇਸ਼ ਵਿਚ ਸਾਡੇ 80 ਫੀਸਦੀ ਆਰਡਰ ਕੈਂਸਲ ਹੋ ਚੁੱਕੇ ਹਨ। ਇਕ ਵੈਡਿੰਗ ਪਲਾਨਰ ਨੇ ਦੱਸਿਆ ਕਿ ਇਸੇ ਮਹੀਨੇ ਦੇ ਅਖੀਰ ਵਿਚ ਇਕ ਆਰਡਰ ਦੇ ਮੁੰਡੇ ਵਾਲਿਆਂ ਨੇ ਕਿਹਾ ਕਿ ਹੁਣ ਤਾਂ 50 ਵਿਅਕਤੀ ਹੀ ਵਿਆਹ ਵਿਚ ਆ ਸਕਦੇ ਹਨ। ਸਾਡਾ ਪਰਿਵਾਰ ਵੱਡਾ ਹੈ ਅਤੇ ਕੁੜੀ ਵਾਲਿਆਂ ਦਾ ਵੀ। ਅਸੀਂ ਹੀ 50 ਤੋਂ ਜ਼ਿਆਦਾ ਲੋਕ ਹਾਂ। ਕਿਸ ਨੂੰ ਸੱਦੀਏ, ਕਿਸ ਨੂੰ ਨਹੀਂ?
ਇਹ ਵੀ ਪੜ੍ਹੋ : ਮਹਾਰਾਸ਼ਟਰ ’ਚ ਕੋਰੋਨਾ ਦੇ ਟੁੱਟੇ ਸਾਰੇ ਰਿਕਾਰਡ, ਹਰ 3 ਮਿੰਟ ’ਚ ਜਾਨ ਗੁਆ ਰਿਹਾ ਕੋਰੋਨਾ ਦਾ ਇਕ ਮਰੀਜ਼
ਅਗਲੇ 3 ਮਹੀਨਿਆਂ ਤਕ ਵੈਡਿੰਗ ਇੰਡਸਟ੍ਰੀ ਰਹੇਗੀ ਮੰਦੀ : ਮਾਹਿਰ
ਵੈਡਿੰਗ ਇੰਡਸਟ੍ਰੀ ਦੇ ਐਕਸਪਰਟ ਆਦਿੱਤਿਆ, ਜੋ ਸੈਲੀਬ੍ਰਿਟੀਜ਼ ਤਕ ਦੀ ਵੈਡਿੰਗ ਆਰਗੇਨਾਈਜ਼ ਕਰ ਚੁੱਕੇ ਹਨ, ਦਾ ਕਹਿਣਾ ਹੈ ਕਿ ਕੋਵਿਡ ਕਾਰਣ ਅਗਲੇ 3 ਮਹੀਨਿਆਂ ਤਕ ਵੈਡਿੰਗ ਇੰਡਸਟ੍ਰੀ ਮੰਦੀ ਰਹੇਗੀ। ਹਾਲਾਤ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ। ਦੇਸ਼ ਵਿਚ ਕਈ ਕਰੋੜ ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੋਵੇਗੀ, ਜਿਸ ਨਾਲ ਹਾਲਾਤ ਮੁੜ ਆਮ ਵਰਗੇ ਹੋਣੇ ਸ਼ੁਰੂ ਹੋ ਜਾਣਗੇ।
ਇਹ ਵੀ ਪੜ੍ਹੋ : ਵਿਆਹਾਂ ’ਤੇ ਪਿਆ ਕੋਰੋਨਾ ਦਾ ਪਰਛਾਵਾਂ, ਅਪ੍ਰੈਲ-ਮਈ ’ਚ ਤੈਅ ਵਿਆਹ ਕੀਤੇ ਗਏ ਮੁਲਤਵੀ
ਅਪ੍ਰੈਲ ਤੋਂ ਜੁਲਾਈ ਤਕ ਹੈ ਸ਼ੁੱਭ ਮਹੂਰਤ
ਦਿੱਲੀ ਦੇ ਇਕ ਆਚਾਰੀਆ, ਜੋ ਵਿਆਹ ਸੰਪੰਨ ਕਰਵਾਉਂਦੇ ਹਨ, ਅਨੁਸਾਰ ਇਸ ਵਾਰ ਲਗਨ 24 ਅਪ੍ਰੈਲ ਤੋਂ ਹੀ ਸ਼ੁਰੂ ਹੋ ਰਿਹਾ ਹੈ, ਜੋ ਜੁਲਾਈ ਤਕ ਚੱਲੇਗਾ। ਇਨ੍ਹਾਂ 4 ਮਹੀਨਿਆਂ ਵਿਚ 33 ਦਿਨ ਵਿਆਹ-ਸ਼ਾਦੀ ਦੇ ਸ਼ੁੱਭ ਮਹੂਰਤ ਹਨ। ਮੇਰੇ ਕੋਲ ਆਏ ਆਰਡਰਾਂ ਵਿਚ ਦਿੱਲੀ ਸਮੇਤ ਐੱਨ. ਸੀ. ਆਰ. ਦੇ ਕਈ ਆਰਡਰ ਅਪ੍ਰੈਲ-ਮਈ ਦੇ ਹਨ, ਜੋ ਹੌਲੀ-ਹੌਲੀ ਮੁਲਤਵੀ ਹੋ ਰਹੇ ਹਨ।
ਇਹ ਵੀ ਪੜ੍ਹੋ : ਲਾਕਡਾਊਨ ਦੇ ਐਲਾਨ ਮਗਰੋਂ ਪਿਆਕੜਾਂ ’ਚ ਵਧੀ ਟੈਨਸ਼ਨ, ਠੇਕਿਆਂ ਦੇ ਬਾਹਰ ਲੱਗੀਆਂ ਲਾਈਨਾਂ
ਪਿਛਲੇ ਸਾਲ ਵਾਂਗ ਲੱਗਾ ਗ੍ਰਹਿਣ
ਇਕ ਵੈਡਿੰਗ ਪਲਾਨਰ ਦਾ ਕਹਿਣਾ ਹੈ ਕਿ ਬੈਂਡ-ਬਾਜਾ ਤਿਆਰ ਹੈ ਪਰ ਬਾਰਾਤ ਦਾ ਹੀ ਹੁਣ ਪਤਾ ਨਹੀਂ। ਕੋਰੋਨਾ ਨੇ ਸਾਰਾ ਧੰਦਾ ਚੌਪਟ ਕਰ ਦਿੱਤਾ ਹੈ। ਬਾਰਾਤ ਦੀ ਸਾਡੀ ਉਡੀਕ ਲਗਾਤਾਰ ਲੰਮੀ ਹੁੰਦੀ ਜਾ ਰਹੀ ਹੈ। ਬੀਤੇ ਸਾਲ ਵੀ ਕੰਮ ਨਹੀਂ ਰਿਹਾ। ਸਾਡੇ ਕਈ ਵੈਨਿਊ 4 ਮਈ ਤਕ ਬੁੱਕ ਸਨ ਪਰ ਹੁਣ 80-90 ਫੀਸਦੀ ਖਾਲੀ ਹਨ। ਵਿਆਹ ਮੁਲਤਵੀ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਸਾਬਕਾ ਪੀ. ਐੱਮ. ਮਨਮੋਹਨ ਸਿੰਘ ਕੋਰੋਨਾ ਪਾਜ਼ੇਟਿਵ, ਏਮਜ਼ ’ਚ ਦਾਖ਼ਲ
ਡੀ. ਜੇ. ਵਾਲਿਆਂ ਦੀ ਵੀ ਪਰੇਸ਼ਾਨੀ ਵਧੀ
ਵਿਆਹਾਂ ’ਤੇ ਡੀ. ਜੇ. ਲਾਉਣ ਦਾ ਕੰਮ ਕਰਨ ਵਾਲੇ ਨਿਤਿਨ ਕਹਿੰਦੇ ਹਨ ਕਿ ਬੀਤੇ ਸਾਲ ਕੰਮ ਨਹੀਂ ਚੱਲਿਆ। ਇਸ ਸਾਲ ਕਾਫ਼ੀ ਕੰਮ ਮਿਲਿਆ ਹੋਇਆ ਸੀ ਪਰ ਹੁਣ 80 ਫੀਸਦੀ ਬੁਕਿੰਗਜ਼ ਰੱਦ ਹੋ ਗਈਆਂ ਹਨ। ਦਿੱਲੀ ਵਿਚ ਜਦੋਂ ਵੀਕੈਂਡ ਲਾਕਡਾਊਨ ਦਾ ਐਲਾਨ ਹੋਇਆ ਤਾਂ ਸਾਡੇ ਕਲਾਇੰਟਸ ਨੇ ਸਾਨੂੰ ਜੈਪੁਰ, ਉਦੈਪੁਰ ਤੇ ਸ਼੍ਰੀਨਗਰ ਆਉਣ ਬਾਰੇ ਪੁੱਛਿਆ, ਜਿੱਥੇ ਉਨ੍ਹਾਂ ਦੇ ਮਹਿਮਾਨ ਡਰਾਈਵ ਕਰ ਕੇ ਜਹਾਜ਼ ਜਾਂ ਟਰੇਨ ਰਾਹੀਂ ਪਹੁੰਚ ਜਾਣਗੇ।
BRO ਦੀ ਮਿਹਨਤ ਨੂੰ ਸਲਾਮ, ਲੇਹ-ਮਨਾਲੀ ਮਾਰਗ 'ਤੇ 8 ਦਿਨਾਂ 'ਚ ਬਣਾਇਆ 110 ਫੁਟ ਲੰਬਾ ਪੁਲ
NEXT STORY