ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਦਿੱਲੀ ’ਚ ਕੋਰੋਨਾ ਕਾਰਨ ਹਾਲਾਤ ਕਾਫੀ ਵਿਗੜ ਗਏ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਰਾਤ ਯਾਨੀ ਕਿ ਸੋਮਵਾਰ ਰਾਤ 10 ਵਜੇ ਤੋਂ ਅਗਲੇ ਸੋਮਵਾਰ ਤੱਕ ਦਿੱਲੀ ’ਚ ਲਾਕਡਾਊਨ ਲਾਉਣ ਦਾ ਐਲਾਨ ਕੀਤਾ ਹੈ। ਕੇਜਰੀਵਾਲ ਦੇ ਇਸ ਐਲਾਨ ਮਗਰੋਂ ਸ਼ਰਾਬ ਦੀਆਂ ਦੁਕਾਨਾਂ ’ਤੇ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਵੱਡੀ ਗਿਣਤੀ ਵਿਚ ਲੋਕ ਠੇਕਿਆਂ ਦੇ ਬਾਹਰ ਲਾਈਨਾਂ ’ਚ ਖੜ੍ਹੇ ਵੇਖੇ ਗਏ।
ਇਹ ਵੀ ਪੜ੍ਹੋ : ਦਿੱਲੀ 'ਚ ਲੱਗਾ ਇਕ ਹਫ਼ਤੇ ਲਈ ਲਾਕਡਾਊਨ, ਕੇਜਰੀਵਾਲ ਨੇ ਕੀਤਾ ਐਲਾਨ (ਵੀਡੀਓ)
ਦਰਅਸਲ ਲਾਕਡਾਊਨ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾ ਸਕਦੀਆਂ ਹਨ। ਅਜਿਹੇ ਵਿਚ ਪਿਆਕੜਾਂ ’ਚ ਟੈਨਸ਼ਨ ਹੈ ਕਿ ਕਿਤੇ ਠੇਕੇ ਬੰਦ ਹੋ ਗਏ ਤਾਂ ਪੀਣ ਲਈ ਸ਼ਰਾਬ ਕਿੱਥੋਂ ਮਿਲੇਗੀ। ਇਸ ਕਰ ਕੇ ਸ਼ਰਾਬ ਪੀਣ ਵਾਲਿਆਂ ਨੂੰ ਕੋਈ ਮੁਸ਼ਕਲ ਨਾ ਹੋਵੇ, ਇਸ ਲਈ ਲੋਕਾਂ ਨੇ ਸਮੇਂ ਸਿਰ ਸ਼ਰਾਬ ਖਰੀਦਣੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕੋਰੋਨਾ: ਦਿੱਲੀ ’ਚ ਸਥਿਤੀ ਬੇਹੱਦ ਗੰਭੀਰ, ਕੇਜਰੀਵਾਲ ਨੇ PM ਮੋਦੀ ਨੂੰ ਚਿੱਠੀ ਲਿਖ ਕੇ ਮੰਗੀ ਮਦਦ
ਦਿੱਲੀ ’ਚ ਕੋਰੋਨਾ ਦਾ ਵਿਗੜੇ ਹਾਲਾਤ ਨੂੰ ਲੈ ਕੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਵਿਗੜਦੇ ਹਲਾਤਾਂ ਨੂੰ ਵੇਖਦਿਆਂ ਲਾਕਡਾਊਨ ਲਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਰੋਜ਼ਾਨਾ 25 ਹਜ਼ਾਰ ਦੇ ਕਰੀਬ ਕੇਸ ਆ ਰਹੇ ਹਨ। ਦਿੱਲੀ ਵਿਚ ਬੈੱਡਾਂ ਦੀ ਭਾਰੀ ਕਿੱਲਤ ਹੋ ਰਹੀ ਹੈ, ਹਸਪਤਾਲਾਂ ’ਚ ਦਵਾਈ ਨਹੀਂ ਹੈ, ਆਕਸੀਜਨ ਨਹੀਂ ਹੈ। ਇਸ ਲਈ ਲਾਕਡਾਊਨ ਬੇਹੱਦ ਜ਼ਰੂਰੀ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ: ‘ਆਕਸੀਜਨ ਐਕਸਪ੍ਰੈੱਸ’ ਟਰੇਨ ਚਲਾਏਗਾ ਰੇਲਵੇ, ਗ੍ਰੀਨ ਕੋਰੀਡੋਰ ਰਾਹੀਂ ਹੋਵੇਗੀ ਸਪਲਾਈ
ਪਵਿੱਤਰ ਗੁਫ਼ਾ 'ਚ ਬਾਬਾ ਬਰਫ਼ਾਨੀ ਨੇ ਦਿੱਤੇ ਵਿਸ਼ਾਲ ਰੂਪ 'ਚ ਦਰਸ਼ਨ, ਸਾਹਮਣੇ ਆਈ ਪਹਿਲੀ ਤਸਵੀਰ
NEXT STORY