ਤਿਰੂਵਨੰਤਪੁਰਮ : ਕੇਰਲ ਰਾਜ ਲਾਟਰੀ ਵਿਭਾਗ ਵੱਲੋਂ ਸੁਵਰਣਾ ਕੇਰਲਮ SK-45 (Suvarna Keralam SK-45) ਲਾਟਰੀ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ਵਾਰ ਲਾਟਰੀ ਦੇ ਨਤੀਜਿਆਂ ਨੇ ਇੱਕ ਵਿਅਕਤੀ ਦੀ ਕਿਸਮਤ ਪੂਰੀ ਤਰ੍ਹਾਂ ਬਦਲ ਦਿੱਤੀ ਹੈ ਅਤੇ ਉਸ ਨੂੰ ਰਾਤੋ-ਰਾਤ ਕਰੋੜਪਤੀ ਬਣਾ ਦਿੱਤਾ ਹੈ।
ਨਤੀਜਿਆਂ ਅਨੁਸਾਰ, ਲਾਟਰੀ ਦਾ ਪਹਿਲਾ ਇਨਾਮ (1 ਕਰੋੜ ਰੁਪਏ) ਕੋਲਮ ਜ਼ਿਲ੍ਹੇ ਦੇ ਇੱਕ ਖੁਸ਼ਕਿਸਮਤ ਟਿਕਟ ਧਾਰਕ ਦੇ ਹਿੱਸੇ ਆਇਆ ਹੈ। ਜੇਤੂ ਟਿਕਟ ਦਾ ਨੰਬਰ RG 258453 ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਟਿਕਟ ਏਜੰਟ ਸ਼ਿਵਕੁਮਾਰ ਐੱਸ. ਰਾਹੀਂ ਵੇਚੀ ਗਈ ਸੀ।
ਦੂਜਾ ਅਤੇ ਤੀਜਾ ਇਨਾਮ
ਪਹਿਲੇ ਇਨਾਮ ਤੋਂ ਇਲਾਵਾ ਹੋਰ ਵੀ ਕਈ ਵੱਡੇ ਇਨਾਮ ਕੱਢੇ ਗਏ ਹਨ:
ਦੂਜਾ ਇਨਾਮ: 30 ਲੱਖ ਰੁਪਏ ਦੀ ਰਾਸ਼ੀ ਪਲੱਕੜ ਜ਼ਿਲ੍ਹੇ ਦੇ ਟਿਕਟ ਨੰਬਰ RG 574315 ਨੇ ਜਿੱਤੀ ਹੈ।
ਤੀਜਾ ਇਨਾਮ: 5 ਲੱਖ ਰੁਪਏ ਦਾ ਇਨਾਮ ਤਿਰੂਵਨੰਤਪੁਰਮ ਜ਼ਿਲ੍ਹੇ ਦੇ ਟਿਕਟ ਨੰਬਰ RG 101519 ਦੇ ਨਾਂ ਰਿਹਾ ਹੈ।
ਕਿੱਥੇ ਹੋਇਆ ਡਰਾਅ?
ਇਹ ਡਰਾਅ ਸ਼ੁੱਕਰਵਾਰ ਦੁਪਹਿਰ 3 ਵਜੇ ਤਿਰੂਵਨੰਤਪੁਰਮ ਦੇ ਬੇਕਰੀ ਜੰਕਸ਼ਨ ਨੇੜੇ ਸਥਿਤ ਗੋਰਕੀ ਭਵਨ ਵਿਖੇ ਕੱਢਿਆ ਗਿਆ। ਜੇਤੂਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਟਿਕਟ ਨੰਬਰਾਂ ਦਾ ਮਿਲਾਨ ਕੇਰਲ ਸਰਕਾਰ ਦੇ ਅਧਿਕਾਰਤ ਗਜ਼ਟ ਜਾਂ ਵੈੱਬਸਾਈਟ ਨਾਲ ਜ਼ਰੂਰ ਕਰ ਲੈਣ।
ਇਨਾਮ ਲੈਣ ਲਈ ਜ਼ਰੂਰੀ ਨਿਯਮ ਅਤੇ ਦਸਤਾਵੇਜ਼
ਲਾਟਰੀ ਜੇਤੂਆਂ ਲਈ ਵਿਭਾਗ ਨੇ ਕੁਝ ਸਖ਼ਤ ਨਿਯਮ ਤੈਅ ਕੀਤੇ ਹਨ:
ਜੇਤੂਆਂ ਨੂੰ ਨਤੀਜਾ ਐਲਾਨੇ ਜਾਣ ਦੇ 30 ਦਿਨਾਂ ਦੇ ਅੰਦਰ ਆਪਣਾ ਇਨਾਮ ਕਲੇਮ ਕਰਨਾ ਹੋਵੇਗਾ।
ਇਨਾਮ ਦੀ ਰਾਸ਼ੀ 'ਤੇ 30 ਫੀਸਦੀ ਟੈਕਸ ਅਤੇ ਹੋਰ ਕਟੌਤੀਆਂ ਲਾਗੂ ਹੋਣਗੀਆਂ।
ਕਲੇਮ ਕਰਨ ਲਈ ਜੇਤੂ ਕੋਲ ਆਪਣਾ ਆਧਾਰ ਕਾਰਡ ਅਤੇ ਪੈਨ ਕਾਰਡ ਹੋਣਾ ਲਾਜ਼ਮੀ ਹੈ।
ਪਹਿਲੇ ਅਤੇ ਦੂਜੇ ਇਨਾਮ ਦੇ ਜੇਤੂ ਆਪਣੀ ਟਿਕਟ ਖੁਦ ਜਾ ਕੇ, ਰਜਿਸਟਰਡ ਡਾਕ ਰਾਹੀਂ ਜਾਂ ਰਾਸ਼ਟਰੀ/ਸਹਿਕਾਰੀ ਬੈਂਕ ਰਾਹੀਂ ਜਮ੍ਹਾਂ ਕਰਵਾ ਸਕਦੇ ਹਨ।
ਅਜੀਬੋ-ਗਰੀਬ ਵਿਆਹ! ਬੰਦੇ ਨੇ ਖੁਦ ਕਰਵਾਇਆ ਪਤਨੀ ਦਾ ਵਿਆਹ, ਲਾੜਾ ਬਣਿਆ ਪਤੀ ਦਾ ਦੋਸਤ
NEXT STORY