ਰਾਜਕੋਟ— ਇਸ ਕਿੱਸੇ 'ਤੇ ਸ਼ਾਇਦ ਹੀ ਕਿਸੇ ਨੂੰ ਵਿਸ਼ਵਾਸ ਹੋਵੇ ਪਰ ਇਹ ਸੱਚ ਹੈ ਕਿ ਪ੍ਰੇਮੀ ਨਾਲ ਭੱਜੀ ਹੋਈ ਪਤਨੀ ਨੂੰ ਪਤੀ ਨੇ ਫਿਰ ਸਵੀਕਾਰ ਕਰਕੇ ਸੱਚੇ ਪਿਆਰ ਦੀ ਉਦਾਹਰਣ ਦਿੱਤੀ ਹੈ। ਪੰਚਰ ਬਣਾ ਕੇ ਆਪਣਾ ਘਰ ਚਲਾਉਣ ਵਾਲੇ ਪਤੀ ਨੂੰ ਛੱਡ ਕੇ ਪ੍ਰੇਮੀ ਨਾਲ ਭੱਜ ਜਾਣ ਵਾਲੀ ਪਤਨੀ ਨੂੰ ਅਪਣਾ ਲਿਆ। ਰਾਜਕੋਟ ਦੇ ਸਦਰ ਬਾਜ਼ਾਰ ਦੀ ਪੰਚਰ ਬਣਾ ਕੇ ਘਰ ਚਲਾਉਣ ਵਾਲੇ ਇਕ ਵਿਅਕਤੀ ਨੇ ਮਰਾਠੀ ਦੀ ਲੜਕੀ ਸਪਨਾ ਨਾਲ 7 ਸਾਲ ਪਹਿਲੇ ਵਿਆਹ ਕੀਤਾ ਸੀ। ਵਿਆਹ ਦੇ ਬਾਅਦ ਦੋ ਬੱਚੇ ਹੋਏ। ਜੀਵਨ ਆਰਾਮ ਨਾਲ ਬੀਤ ਰਿਹਾ ਸੀ। ਇਕ ਦਿਨ ਸਪਨਾਂ ਪਤੀ ਦੀ ਪੰਚਰ ਦੀ ਦੁਕਾਨ 'ਤੇ ਬੈਠੀ ਸੀ, ਉਦੋਂ ਉਥੇ ਅਮਿਤ ਨਾਮ ਦਾ ਵਿਅਕਤੀ ਪੰਚਰ ਬਣਵਾਉਣ ਆ ਗਿਆ। ਪਹਿਲੀ ਨਜ਼ਰ 'ਚ ਸਪਨਾ ਉਸ ਨਾਲ ਪਿਆਰ ਕਰ ਬੈਠੀ। ਉਨ੍ਹਾਂ ਵਿਚਕਾਰ ਪਿਆਰ ਸ਼ੁਰੂ ਹੋ ਗਿਆ। ਇਹ ਸਿਲਸਿਲਾ ਬਹੁਤ ਸਮੇਂ ਤੱਕ ਚਲਦਾ ਰਿਹਾ। ਆਖ਼ਰ 'ਚ 6 ਮਹੀਨੇ ਪਹਿਲੇ ਹੀ ਸਪਨਾ ਘਰ ਛੱਡ ਕੇ ਅਮਿਤ ਨਾਲ ਕਿਤੇ ਚਲੀ ਗਈ। ਉਹ ਅਮਿਤ ਨਾਲ ਰਹਿਣ ਲੱਗੀ। ਇਸ ਦੌਰਾਨ ਦੋਨਾਂ 'ਚ ਝਗੜਾ ਹੋ ਗਿਆ ਅਤੇ ਅਮਿਤ ਛੱਡ ਕੇ ਉਸ ਨੂੰ ਚਲਾ ਗਿਆ। ਹੁਣ ਸਪਨਾ ਲਾਚਾਰ ਹੋ ਗਈ। ਉਹ ਆਪਣੇ ਪਤੀ ਕਿਸ਼ਨ ਕੋਲ ਮਦਦ ਲਈ ਪੁੱਜੀ। ਕਿਸ਼ਨ ਨੇ ਸਪਨਾ ਨੂੰ ਅਪਣਾ ਲਿਆ। ਸਪਨਾ ਨੇ ਇਕ ਭੁੱਲ ਕੀਤੀ, ਉਸ 'ਤੇ ਉਸ ਨੂੰ ਮੁਆਫ ਵੀ ਕਰ ਦਿੱਤਾ।
ਯੂ.ਪੀ. ਅਸੈਂਬਲੀ 'ਚ ਮਿਲਿਆ ਖਤਰਨਾਕ ਵਿਸਫੋਟਕ ਪਦਾਰਥ, ਬੁਲਾਈ ਅਮਰਜੈਂਸੀ ਮੀਟਿੰਗ
NEXT STORY