ਲਖਨਊ — ਯੂ.ਪੀ. ਅਸੈਂਬਲੀ 'ਚ ਖਤਰਨਾਕ ਵਿਸਫੋਟਕ ਪਦਾਰਥ ਮਿਲਿਆ ਹੈ। ਇਹ ਪਦਾਰਥ ਰਾਮਗੋਵਿੰਦ ਚੌਧਰੀ ਦੀ ਸੀਟ ਦੇ ਕੋਲ, ਨੀਲੇ ਰੰਗ ਦੇ ਪਾਲੀਥੀਨ ਵਿੱਚ ਪਿਆ ਹੋਇਆ ਸੀ। ਸਿਕਿਊਰਟੀ ਨੂੰ ਇਸ ਦੀ ਜਾਣਕਾਰੀ ਹੋਣ ਤੇ ਉਨ੍ਹਾਂ ਨੇ ਮੁੱਖ ਮੰਤਰੀ ਯੋਗੀ ਨੂੰ ਇਸ ਦੀ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਯੋਗੀ ਨੇ ਵੀਰਵਾਰ ਦੀ ਸ਼ਾਮ 4 ਵਜੇ ਡੀਜੀਪੀ, ਪ੍ਰਿਸੀਪਲ ਸੈਕ੍ਰੇਟਰੀ, ਅਸੈਂਬਲੀ ਸੈਕ੍ਰੇਟਰੀ, ਏਡੀਜੀ ਲਾ ਐਂਡ ਆਰਡਰ ਸਮੇਤ ਕਈ ਸੀਨੀਅਰ ਅਫਸਰਾਂ ਦੀ ਅਮਰਜੈਂਸੀ ਮੀਟਿੰਗ ਬੁਲਾਈ ਸੀ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਵੀ ਇਸ ਮੁੱਦੇ 'ਤੇ ਵਿਚਾਰ-ਚਰਚਾ ਲਈ ਮੀਟਿੰਗ ਬੁਲਾਈ ਹੈ।
ਵਿਫੋਟਕ ਪਦਾਰਥ ਮਿਲਣ ਤੋਂ ਬਾਅਦ ਇਸ ਨੂੰ ਜਾਂਚ ਲਈ ਭੇਜਿਆ ਗਿਆ। ਉਥੇ ਇਸ ਦੇ ਵਿਸਫੋਟਕ ਪਦਾਰਥ ਹੋਣ ਦੀ ਪੁਸ਼ਟੀ ਹੋਈ। ਇਹ ਸਫੈਦ ਰੰਗ ਦਾ ਪਦਾਰਥ ਬਹੁਤ ਹੀ ਖਤਰਨਾਕ ਹੁੰਦਾ ਹੈ ਅਤੇ ਜਦੋਂ ਇਸ ਨੂੰ ਪਲਾਸਟਿਸਾਇਜ਼ਰ ਨਾਲ ਮਿਲਾਇਆ ਜਾਂਦਾ ਹੈ ਤਾਂ ਇਹ ਬਹੁਤ ਹੀ ਖਤਰਨਾਕ ਵਿਸਫੋਟਕ ਬਣ ਜਾਂਦਾ ਹੈ। ਇਸ ਦੀ ਥੋੜੀ ਜਿਹੀ ਮਾਤਰਾ ਹੀ ਇਕ ਕਾਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦੀ ਹੈ। ਇਸ ਪਦਾਰਥ ਦੇ ਮਿਲਣ ਤੋਂ ਬਾਅਦ ਪੂਰੇ ਅਸੈਂਬਲੀ ਹਾਲ ਦੀ ਚੰਗੀ ਤਰ੍ਹਾਂ ਛਾਣਬੀਨ ਕੀਤੀ।
ਇਸ ਪਦਾਰਥ ਨੂੰ PETN ਕਿਹਾ ਜਾਂਦਾ ਹੈ ਅਤੇ ਇਹ ਅੱਤਵਾਦੀਆਂ ਲਈ ਪਸੰਦੀਦਾ ਪਦਾਰਥ ਹੈ ਕਿਉਂਕਿ ਇਸ ਦੀ ਪਛਾਣ ਬਹੁਤ ਹੀ ਮੁਸ਼ਕਲ ਹੁੰਦੀ ਹੈ ਅਤੇ ਅਸਾਨੀ ਨਾਲ ਮਿਲ ਜਾਂਦੀ ਹੈ।
7 ਸਤੰਬਰ 2011 ਨੂੰ ਦਿੱਲੀ ਹਾਈਕੋਰਟ 'ਚ ਹੋਏ ਬਲਾਸਟ ਵਿੱਚ ਇਸ ਪਦਾਰਥ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਬਲਾਸਟ ਵਿੱਚ 17 ਲੋਕ ਮਾਰੇ ਗਏ ਸਨ ਅਤੇ 76 ਲੋਕ ਜ਼ਖਮੀ ਹੋ ਗਏ ਸਨ। ਜਾਂਚ ਦੌਰਾਨ ਪਤਾ ਲੱਗਾ ਸੀ ਕਿ ਇਸ ਦੀ ਬਹੁਤ ਹੀ ਘੱਟ ਮਾਤਰਾ ਦਾ ਇਸਤੇਮਾਲ ਕੀਤਾ ਗਿਆ ਸੀ ਪਰ ਨੁਕਸਾਨ ਬਹੁਤ ਜ਼ਿਆਦਾ ਹੋਇਆ ਸੀ।
ਅਮਰਨਾਥ ਯਾਤਰਾ : ਗੁਫਾ ਵਿਚ ਹੁਣ ਤੱਕ 1,77,134 ਸ਼ਰਧਾਲੂਆਂ ਨੇ ਕੀਤੇ ਹਿਮਸ਼ਿਵਲਿੰਗ ਦੇ ਦਰਸ਼ਨ
NEXT STORY