ਬਿਜ਼ਨੈੱਸ ਡੈਸਕ—ਆਉਣ ਵਾਲੇ ਦਿਨਾਂ 'ਚ ਐੈੱਲ.ਪੀ.ਜੀ. ਸਿਲੰਡਰ ਬਿਨ੍ਹਾਂ ਓ.ਟੀ.ਪੀ. ਦੇ ਨਹੀਂ ਮਿਲੇਗਾ। ਹੁਣ ਤੁਹਾਡੇ ਘਰੇਲੂ ਗੈਸ ਸਿਲੰਡਰ ਦੀ ਹੋਮ ਡਿਲਿਵਰੀ ਦੀ ਪ੍ਰਕਿਰਿਆ ਪਹਿਲਾਂ ਵਰਗੀ ਨਹੀਂ ਹੋਵੇਗੀ। ਇਕ ਨਵੰਬਰ ਤੋਂ ਡਿਲਿਵਰੀ ਸਿਸਟਮ 'ਚ ਬਦਲਾਅ ਹੋਣ ਵਾਲਾ ਹੈ। ਮੀਡੀਆ ਰਿਪੋਰਟ ਮੁਤਾਬਕ ਚੋਰੀ ਰੋਕਣ ਅਤੇ ਸਹੀ ਗਾਹਕ ਦੀ ਪਛਾਣ ਲਈ ਤੇਲ ਕੰਪਨੀਆਂ ਨਵਾਂ ਐੱਲ.ਪੀ.ਜੀ. ਸਿਲੰਡਰ ਦਾ ਨਵਾਂ ਡਿਲਿਵਰੀ ਸਿਸਟਮ ਲਾਗੂ ਕਰਨ ਵਾਲੀਆਂ ਹਨ। ਇਸ ਨਵੇਂ ਸਿਸਟਮ ਨੂੰ ਡੀ.ਏ.ਸੀ. ਦਾ ਨਾਂ ਦਿੱਤਾ ਜਾ ਰਿਹਾ ਹੈ ਭਾਵ ਡਿਲਿਵਰੀ ਆਥੇਂਟਿਕੇਸ਼ਨ ਕੋਡ। ਪਹਿਲਾਂ 100 ਸਮਾਰਟ ਸਿਟੀ 'ਚ ਇਹ ਸਿਸਟਮ ਲਾਗੂ ਹੋਵੇਗਾ। ਇਸ ਤੋਂ ਬਾਅਦ ਹੋਰ ਸ਼ਹਿਰਾਂ 'ਚ। ਜੈਪੁਰ 'ਚ ਇਸ ਦਾ ਪਾਇਲਟ ਪ੍ਰਾਜੈਕਟ ਪਹਿਲਾਂ ਤੋਂ ਹੀ ਚੱਲ ਰਿਹਾ ਹੈ।
ਸਿਰਫ ਬੁਕਿੰਗ ਕਰਵਾ ਲੈਣ 'ਤੇ ਸਿਲੰਡਰ ਦੀ ਡਿਲਿਵਰੀ ਨਹੀਂ ਹੋਵੇਗੀ। ਤੁਹਾਡੇ ਰਜਿਸਟਰ ਮੋਬਾਇਲ ਨੰਬਰ 'ਤੇ ਇਕ ਕੋਡ ਭੇਜਿਆ ਜਾਵੇਗਾ। ਉਸ ਕੋਡ ਨੂੰ ਜਦੋਂ ਤੱਕ ਤੁਸੀਂ ਡਿਲਿਵਰੀ ਬੁਆਏ ਨੂੰ ਨਹੀਂ ਦਿਖਾਓਗੇ ਉਦੋਂ ਤੱਕ ਸਿਲੰਡਰ ਦੀ ਡਿਲਿਵਰੀ ਨਹੀਂ ਹੋਵੇਗੀ। ਜੇਕਰ ਕਿਸੇ ਕਸਟਮਰ ਦਾ ਮੋਬਾਇਲ ਨੰਬਰ ਅਪਡੇਟ ਨਹੀਂ ਹੈ ਤਾਂ ਡਿਲਿਵਰੀ ਬੁਆਏ ਦੇ ਕੋਲ ਐਪ ਹੋਵੇਗਾ, ਜਿਸ ਦੇ ਰਾਹੀਂ ਉਹ ਰੀਅਲ ਟਾਈਮ ਆਪਣਾ ਨੰਬਰ ਅਪਡੇਟ ਕਰਵਾ ਲਵੇਗਾ ਅਤੇ ਉਸ ਦੇ ਬਾਅਦ ਕੋਡ ਜਨਰੇਟ ਹੋ ਜਾਵੇਗਾ।
ਇਨ੍ਹਾਂ ਦੀਆਂ ਵਧਣੀਆਂ ਪ੍ਰੇਸ਼ਾਨੀਆਂ
ਨਵੇਂ ਸਿਸਟਮ ਨਾਲ ਉਨ੍ਹਾਂ ਗਾਹਕਾਂ ਦੀਆਂ ਮੁਸ਼ਕਿਲਾਂ ਵਧ ਜਾਣਗੀਆਂ, ਜਿਨ੍ਹਾਂ ਦਾ ਪਤਾ ਅਤੇ ਮੋਬਾਇਲ ਨੰਬਰ ਗਲਤ ਹੈ ਤਾਂ ਇਸ ਕਾਰਨ ਉਨ੍ਹਾਂ ਲੋਕਾਂ ਦੀ ਸਿਲੰਡਰ ਦੀ ਡਿਲਿਵਰੀ ਰੋਕੀ ਜਾ ਸਕਦੀ ਹੈ। ਤੇਲ ਕੰਪਨੀਆਂ ਇਸ ਸਿਸਟਮ ਨੂੰ ਪਹਿਲਾਂ 100 ਸਮਾਰਟ ਸਿਟੀ 'ਚ ਲਾਗੂ ਕਰਨ ਵਾਲੀ ਹੈ। ਬਾਅਦ 'ਚ ਹੌਲੀ-ਹੌਲੀ ਦੂਜੀ ਸਿਟੀ 'ਚ ਵੀ ਲਾਗੂ ਕਰ ਸਕਦੀ ਹੈ। ਦੱਸ ਦੇਈਏ ਕਿ ਇਹ ਸਿਸਟਮ ਕਮਰਸ਼ੀਅਲ ਸਿਲੰਡਰ 'ਤੇ ਲਾਗੂ ਨਹੀਂ ਹੋਵੇਗਾ।
PM ਮੋਦੀ ਨੇ ਜਾਰੀ ਕੀਤਾ 75 ਰੁਪਏ ਦਾ 'ਯਾਦਗਾਰੀ ਸਿੱਕਾ, ਕਿਹਾ-ਅਨਾਜ ਦੀ ਬਰਬਾਦੀ ਵੱਡੀ ਸਮੱਸਿਆ
NEXT STORY