ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਸਾਈਬਰ ਕ੍ਰਾਈਮ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਹਜ਼ਰਤਗੰਜ ਡੀ. ਐੱਮ. ਆਵਾਸ ਕੋਲ ਸਥਿਤ ਸਹਿਕਾਰੀ ਬੈਂਕ ਦੇ ਖਾਤੇ ਤੋਂ ਜਾਅਲਸਾਜ਼ਾਂ ਨੇ ਕਰੀਬ 150 ਕਰੋੜ ਰੁਪਏ ਉਡਾ ਦਿੱਤੇ। ਜਿੱਥੇ ਅਚਾਨਕ ਬੈਂਕ ਕੋਲੋਂ ਪੈਸਾ ਹੋਰਨਾਂ ਖਾਤਿਆਂ ਅਤੇ ਫਰਮਾਂ ਵਿਚ ਜਾਣ ਲੱਗਾ। ਅਜਿਹੇ ਵਿਚ ਜਾਅਲਸਾਜ਼ਾਂ ਨੇ ਕੁਝ ਹੀ ਮਿੰਟਾਂ ਵਿਚ ਲਗਭਗ 150 ਕਰੋੜ ਰੁਪਏ ਉਡਾ ਲਏ। ਇਸ ਨੂੰ ਦੇਖ ਸਾਰੇ ਬੈਂਕ ਕਰਮਚਾਰੀ ਹੈਰਾਨ ਰਹਿ ਗਏ।
ਜਿਵੇਂ ਹੀ ਪੈਸਾ ਟਰਾਂਸਫਰ ਹੋਇਆ ਤਾਂ ਬੈਂਕ ਕਰਮਚਾਰੀਆਂ ਨੇ ਤੁਰੰਤ ਇਸ ਗੱਲ ਦੀ ਸੂਚਨਾ ਮੈਨੇਜਰ ਨੂੰ ਦਿੱਤੀ। ਸਾਈਬਰ ਫਰਾਡ ਦੀ ਸੂਚਨਾ ਮਿਲਣ 'ਤੇ ਬੈਂਕ ਨੇ ਪੁਲਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਐੱਸਟੀਐੱਫ ਥਾਣੇ 'ਚ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਉਨ੍ਹਾਂ ਸਾਰੇ ਬੈਂਕ ਖਾਤਿਆਂ ਨੂੰ ਫ੍ਰੀਜ ਕਰਵਾ ਦਿੱਤਾ, ਜਿਸ ਵਿਚ ਪੈਸੇ ਟਰਾਂਸਫਰ ਹੋਏ ਸਨ।
ਜਨਰਲ ਮੈਨੇਜਰ ਸਮੇਤ 10 ਸਸਪੈਂਡ
ਜ਼ਿਕਰਯੋਗ ਹੈ ਕਿ ਮਾਮਲਾ ਜ਼ਿਲ੍ਹੇ ਦੇ ਹਜ਼ਰਤਗੰਜ ਡੀ. ਐੱਮ. ਨਿਵਾਸ ਨੇੜੇ ਸਥਿਤ ਸਹਿਕਾਰੀ ਬੈਂਕ ਦਾ ਹੈ। ਇਸ ਮਾਮਲੇ ਵਿਚ ਜਨਰਲ ਮੈਨੇਜਰ ਸਮੇਤ 10 ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਸਾਬਕਾ ਬੈਂਕ ਮੈਨੇਜਰ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਫ਼ਿਲਹਾਲ ਪੂਰੇ ਮਾਮਲੇ ਦੀ ਜਾਂਚ ਐੱਸ. ਟੀ. ਐੱਫ. ਕਰ ਰਹੀ ਹੈ।
ਪਰਾਲੀ ਸਾੜਨ ਤੋਂ ਰੋਕਣ ਦੇ ਮਾਮਲੇ 'ਚ ਪੰਜਾਬ ਸਰਕਾਰ ਨੂੰ ਕੇਂਦਰ ਦੀ ਝਾੜ, ਕਿਹਾ-ਹਰਿਆਣਾ ਦੀ ਸਥਿਤੀ ਬਿਹਤਰ
NEXT STORY