ਭੋਪਾਲ— ਮੱਧ ਪ੍ਰਦੇਸ਼ ਪੁਲਸ ਡੌਗ ਸਕਵਾਇਡ ਨੇ ਹਾਲ ਹੀ 'ਚ 12 ਜਰਮਨ ਸ਼ੈਫਰਡ, 12 ਡਾਬਰਮੈਨ ਅਤੇ 2 ਬੈਲਜੀਅਨ ਮਲਿਨੋਇਸ ਕੁੱਤਿਆਂ ਨੂੰ ਸ਼ਾਮਲ ਕੀਤਾ ਹੈ। ਬੈਲਜੀਅਨ ਮਲਿਨੋਇਸ ਉਸੇ ਕੁੱਤੇ ਦੀ ਨਸਲ ਹੈ, ਜਿਸ ਦੀ ਵਰਤੋਂ ਅਮਰੀਕੀ ਨੇਵੀ ਸੀਲ ਟੀਮ 'ਚ ਓਸਾਮਾ ਬਿਨ ਲਾਦੇਨ ਨੂੰ ਮਾਰਨ ਲਈ ਕੀਤੀ ਗਈ ਸੀ। ਦੱਸਣਯੋਗ ਹੈ ਕਿ ਇਹੀ ਕੁੱਤੇ ਅਮਰੀਕੀ ਰਾਸ਼ਟਰਪਤੀ ਦੇ ਘਰ ਵ੍ਹਾਈਟ ਹਾਊਸ ਦੀ ਵੀ ਸੁਰੱਖਿਆ ਕਰਦੇ ਹਨ। ਮੱਧ ਪ੍ਰਦੇਸ਼ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੈਲਜੀਅਨ ਮਲਿਨੋਇਸ ਕੁੱਤਿਆਂ ਦੀ ਸੁੰਘਣ ਅਤੇ ਹਮਲਾ ਕਰਨ ਦੀ ਸਮਰੱਥਾ ਹੋਰ ਕੁੱਤਿਆਂ ਨਾਲੋਂ ਕਾਫੀ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਵੱਡੇ-ਵੱਡੇ ਆਪਰੇਸ਼ਨਾਂ 'ਚ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਹੋਰ ਨਸਲ ਨਾਲੋਂ ਜ਼ਿਆਦਾ ਤੇਜ਼ ਹਨ ਇਹ ਕੁੱਤੇ
ਅਧਿਕਾਰੀ ਨੇ ਦੱਸਿਆ ਕਿ ਪੁਲਸ ਲਈ ਇਹ ਕੁੱਤੇ ਅਹਿਮ ਕੰਮ ਦੇ ਹਨ, ਕਿਉਂਕਿ ਇਹ ਕਿਸੇ ਹੋਰ ਨਸਲ ਨਾਲੋਂ ਜ਼ਿਆਦਾ ਤੇਜ਼ ਹੁੰਦੇ ਹਨ। ਮੱਧ ਪ੍ਰਦੇਸ਼ ਪੁਲਸ ਸਕਵਾਇਡ 'ਚ ਇਨ੍ਹਾਂ ਦੇ ਹੋਣ ਨਾਲ ਪੁਲਸ ਨੂੰ ਕਾਫ਼ੀ ਮਦਦ ਮਿਲ ਸਕਦੀ ਹੈ। ਦੱਸਣਯੋਗ ਹੈ ਕਿ ਦੁਨੀਆ ਭਰ 'ਚ ਇਨ੍ਹਾਂ ਕੁੱਤਿਆਂ ਦੀ ਵਰਤੋਂ ਵੱਡੇ-ਵੱਡੇ ਆਪਰੇਸ਼ਨਾਂ 'ਚ ਕੀਤੀ ਜਾ ਰਹੀ ਹੈ। ਉੱਥੇ ਹੀ ਮੱਧ ਪ੍ਰਦੇਸ਼ 'ਚ ਅਜੇ ਤੱਕ ਇਨ੍ਹਾਂ ਕੁੱਤਿਆਂ ਦੀ ਵਰਤੋਂ ਕਾਨਹਾ ਨੈਸ਼ਨਲ ਪਾਰਕ ਅਤੇ ਪੇਂਚ ਟਾਈਗਰ ਰਿਜ਼ਰਵ 'ਚ ਹੋਰ ਜਾਨਵਰਾਂ ਦੀ ਸੁਰੱਖਿਆ ਅਤੇ ਜੰਗਲੀ ਇਲਾਕਿਆਂ 'ਚ ਫੈਲੇ ਗੈਰ-ਕਾਨੂੰਨੀ ਵਪਾਰਾਂ ਨੂੰ ਰੋਕਣ ਲਈ ਕੀਤੀ ਜਾਂਦੀ ਰਹੀ ਹੈ।
ਬੈਲਜੀਅਨ ਮਲਿਨੋਇਸ ਡੌਗ ਦੀ ਵਰਤੋਂ ਭੋਪਾਲ ਪੁਲਸ ਦੇ ਮਦਦਗਾਰ ਬਣ ਸਕਦਾ ਹੈ।
ਇਕ ਕੁੱਤੇ ਦੀ ਕੀਮਤ ਹੈ 80 ਹਜ਼ਾਰ ਰੁਪਏ
ਦੱਸਣਯੋਗ ਹੈ ਕਿ ਇਨ੍ਹਾਂ ਕੁੱਤਿਆਂ ਨੂੰ ਮੱਧ ਪ੍ਰਦੇਸ਼ ਪੁਲਸ ਦੀ 23ਵੀਂ ਬਟਾਲੀਅਨ ਨੇ ਖਰੀਦਿਆ ਹੈ। ਜਿਸ ਤੋਂ ਬਾਅਦ ਇਹ ਕੁੱਤੇ ਹੁਣ ਡੌਗ ਸਕਵਾਇਡ ਦਾ ਹਿੱਸਾ ਬਣ ਗਏ ਹਨ। ਇਨ੍ਹਾਂ ਕੁੱਤਿਆਂ ਨੂੰ ਅਜੇ 9 ਮਹੀਨੇ ਤੱਕ ਟਰੇਨਿੰਗ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਇਨ੍ਹਾਂ ਨੂੰ ਵੱਡੇ ਆਪਰੇਸ਼ਨਾਂ 'ਚ ਸ਼ਾਮਲ ਕੀਤਾ ਜਾਵੇਗਾ। ਹੁਣ ਤੱਕ ਦੇਸ਼ 'ਚ ਇਨ੍ਹਾਂ ਕੁੱਤਿਆਂ ਦੀ ਵਰਤੋਂ ਬੀ.ਐੱਸ.ਐੱਫ., ਆਈ.ਟੀ.ਬੀ.ਪੀ. ਅਤੇ ਜੰਗਲਾਤ ਵਿਭਾਗ ਕਰਦਾ ਰਿਹਾ ਹੈ। ਇਕ ਬੈਲਜੀਅਨ ਮਲਿਨੋਇਸ ਡੌਗ ਦੀ ਕੀਮਤ 80 ਹਜ਼ਾਰ ਰੁਪਏ ਹੈ, ਉੱਥੇ ਹੀ ਇਨ੍ਹਾਂ ਦੇ ਖਾਣ ਦਾ ਖਰਚ ਹਰ ਮਹੀਨੇ 8 ਹਜ਼ਾਰ ਰੁਪਏ ਆਉਂਦਾ ਹੈ। ਦੋਹਾਂ ਕੁੱਤਿਆਂ ਦੀ 9 ਮਹੀਨੇ ਦੀ ਟਰੇਨਿੰਗ ਦੀ ਲਾਗਤ ਪ੍ਰਤੀ ਕੁੱਤਾ ਇਕ ਲੱਖ ਦੱਸੀ ਜਾ ਰਹੀ ਹੈ।
ਦਿਮਾਗ 'ਚ ਹਾਰ ਦਾ ਡਰ ਬੈਠਣ ਕਾਰਨ ਕਾਂਗਰਸ ਬਣਾ ਰਹੀ ਹੈ EVM ਦਾ ਬਹਾਨਾ : ਸ਼ਾਹ
NEXT STORY