ਚੇਨਈ : ਕੋਵਿਡ-19 ਦੇ ਇਲਾਜ ਦੇ ਰੂਪ 'ਚ ਪੇਸ਼ ਕੀਤੀ ਗਈ ਯੋਗਗੁਰੂ ਰਾਮਦੇਵ ਦੀ ਪਤੰਜਲੀ ਆਯੁਰਵੇਦ ਲਿਮਟਿਡ ਦੀ ਦਵਾਈ-ਕੋਰੋਨਿਲ ਨੂੰ ਮਦਰਾਸ ਹਾਈ ਕੋਰਟ ਵਲੋਂ ਝਟਕਾ ਲਗਾ ਹੈ ਅਤੇ ਉਸ ਨੇ ਕੰਪਨੀ ਨੂੰ ਟ੍ਰੇਡਮਾਰਕ ‘ਕੋਰੋਨਿਲ' ਦਾ ਇਸਤੇਮਾਲ ਕਰਣ ਤੋਂ ਰੋਕ ਦਿੱਤਾ ਹੈ। ਜਸਟਿਸ ਸੀ.ਵੀ. ਕਾਰਤੀਕੇਅਨ ਨੇ ਚੇਨਈ ਦੀ ਕੰਪਨੀ ਅਰੂਦਰਾ ਇੰਜੀਨੀਅਰਿੰਗ ਲਿਮਟਿਡ ਦੀ ਅਰਜੀ 'ਤੇ 30 ਜੁਲਾਈ ਤੱਕ ਲਈ ਇਹ ਅੰਤਰਿਮ ਆਦੇਸ਼ ਜਾਰੀ ਕੀਤਾ। ਅਰੂਦਰਾ ਇੰਜੀਨੀਅਰਿੰਗ ਲਿਮਟਿਡ ਨੇ ਕਿਹਾ ਕਿ ‘ਕੋਰੋਨਿਲ' 1993 ਤੋਂ ਉਸਦਾ ਟ੍ਰੇਡਮਾਰਕ ਹੈ।
ਕੰਪਨੀ ਦੇ ਅਨੁਸਾਰ ਉਸ ਨੇ 1993 'ਚ ਕੋਰੋਨਿਲ-213 ਐੱਸ.ਪੀ.ਐੱਲ. ਅਤੇ ‘ਕੋਰੋਨਿਲ-92ਬੀ ਦਾ ਪੰਜੀਕਰਣ ਕਰਾਇਆ ਸੀ ਅਤੇ ਉਹ ਉਦੋਂ ਤੋਂ ਉਸ ਦਾ ਨਵੀਨੀਕਰਣ ਕਰਾ ਰਹੀ ਹੈ। ਇਹ ਕੰਪਨੀ ਭਾਰੀ ਮਸ਼ੀਨਾਂ ਅਤੇ ਇਕਾਈਆਂ ਨੂੰ ਸਾਫ਼ ਕਰਣ ਲਈ ਰਸਾਇਣ ਅਤੇ ਸੈਨੇਟਾਇਜਰ ਬਣਾਉਂਦੀ ਹੈ। ਕੰਪਨੀ ਨੇ ਕਿਹਾ, ‘‘ਫਿਲਹਾਲ, ਇਸ ਟ੍ਰੇਡਮਾਰਕ 'ਤੇ 2027 ਤੱਕ ਸਾਡਾ ਅਧਿਕਾਰ ਜਾਇਜ਼ ਹੈ। ਪਤੰਜਲੀ ਵੱਲੋਂ ਕੋਰੋਨਿਲ ਪੇਸ਼ ਕੀਤੇ ਜਾਣ ਤੋਂ ਬਾਅਦ ਆਯੁਸ਼ ਮੰਤਰਾਲਾ ਨੇ 1 ਜੁਲਾਈ ਨੂੰ ਕਿਹਾ ਸੀ ਕਿ ਕੰਪਨੀ ਇਹ ਦਵਾਈ ਕੋਵਿਡ-19 ਦੇ ਇਲਾਜ ਲਈ ਨਹੀਂ ਵੇਚ ਸਕਦੀ ਹੈ।
ਪੜ੍ਹਾਕੂਆਂ ਲਈ ਆਦਰਸ਼ ਬਣਿਆ ਕਿਸਾਨ ਦਾ ਪੁੱਤ, ਅਮਰੀਕੀ ਯੂਨੀਵਰਸਿਟੀ ਨੇ ਭੇਜਿਆ ਸੱਦਾ
NEXT STORY