ਬਹਿਰਾਈਚ- ਮਦਰੱਸਿਆਂ ਦੀਆਂ ਸਰਗਰਮੀਆਂ ਅਤੇ ਪ੍ਰਦਰਸ਼ਨ ਨੂੰ ਟ੍ਰੈਕ ਕਰਨ ਲਈ ਬਣਾਈ ਗਈ ‘ਅਪਾਰ ਆਈ. ਡੀ.’ ਦੇ ਕੰਮ ਨੂੰ ਨਾ ਚਲਾਉਣ ਵਾਲੇ 90 ਮਦਰੱਸਿਆਂ ’ਤੇ ਤਲਵਾਰ ਲਟਕ ਰਹੀ ਹੈ। ਇਨ੍ਹਾਂ ਦੀ ਮਾਨਤਾ ਰੱਦ ਕਰਨ ਲਈ ਬਹਿਰਾਈਚ ਜ਼ਿਲ੍ਹਾ ਘੱਟ ਗਿਣਤੀ ਅਧਿਕਾਰੀ ਨੇ ਸਰਕਾਰ ਨੂੰ ਪੱਤਰ ਲਿਖਿਆ ਹੈ।
ਜ਼ਿਲ੍ਹਾ ਘੱਟ ਗਿਣਤੀ ਭਲਾਈ ਅਧਿਕਾਰੀ ਸੰਜੇ ਮਿਸ਼ਰਾ ਨੇ ਦੱਸਿਆ ਕਿ ਇਸ ਸਮੇਂ ‘ਅਪਾਰ ਆਈ ਡੀ.’ ਦਾ ਕੰਮ ਚੱਲ ਰਿਹਾ ਹੈ, ਜਿਸ ਲਈ ਸਾਰੇ ਮਦਰੱਸਿਆਂ ਨੂੰ ਪੱਤਰ ਅਤੇ ਫੋਨ ਰਾਹੀਂ ਵਾਰ-ਵਾਰ ਸੂਚਿਤ ਵੀ ਕੀਤਾ ਜਾ ਰਿਹਾ ਹੈ। ਫਿਰ ਵੀ ਜ਼ਿਲ੍ਹੇ ’ਚ 301 ਮਾਨਤਾ ਪ੍ਰਾਪਤ ਮਦਰੱਸਿਆਂ ’ਚੋਂ 107 ਮਦਰੱਸਿਆਂ ਨੇ ‘ਅਪਾਰ ਆਈ. ਡੀ.’ ਦਾ ਕੰਮ ਸ਼ੁਰੂ ਨਹੀਂ ਕੀਤਾ, ਉਨ੍ਹਾਂ ਦੀ ਤਰੱਕੀ ‘ਸਿਫ਼ਰ’ ਸੀ।
ਅਜਿਹੇ ਸਾਰੇ ਮਦਰੱਸਿਆਂ ਨੂੰ ਆਖਰੀ ਮੌਕਾ ਦਿੰਦਿਆਂ ਇਹ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਜੇ ਤੁਸੀਂ ‘ਅਪਾਰ ਆਈ. ਡੀ.’ ਦਾ ਕੰਮ ਸ਼ੁਰੂ ਨਾ ਕੀਤਾ ਤਾਂ ਤੁਹਾਡੀ ਮਾਨਤਾ ਰੱਦ ਕਰਨ ਲਈ ਸਰਕਾਰ ਨੂੰ ਪੱਤਰ ਲਿਖ ਦਿੱਤਾ ਜਾਵੇਗਾ। ਅੱਜ ਜਦੋਂ ਉਨ੍ਹਾਂ ਸਾਰੇ 107 ਮਦਰੱਸਿਆਂ ਦੀ ਸਮੀਖਿਆ ਕੀਤੀ ਗਈ ਤਾਂ ਪਤਾ ਲੱਗਾ ਕਿ 17 ਮਦਰੱਸਿਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ 90 ਮਦਰੱਸਿਆਂ ਦੀ ਤਰੱਕੀ ‘ਸਿਫ਼ਰ’ ਹੈ। ਅਜਿਹੀ ਸਥਿਤੀ ’ਚ 90 ਮਦਰੱਸਿਆਂ ਦੇ ਸਬੰਧ ’ਚ ਪੱਤਰ ਲਿਖਿਆ ਗਿਆ ਹੈ।
ਕੁਝ ਲੋਕਾਂ ਨੂੰ ਕੌਫੀ ਕੌੜੀ ਕਿਉਂ ਲੱਗਦੀ ਹੈ? ਅਧਿਐਨ 'ਚ ਇਹ ਗੱਲ ਆਈ ਸਾਹਮਣੇ
NEXT STORY