ਮਹਾਕੁੰਭ ਨਗਰ (ਏਜੰਸੀ)- ਮਹਾਕੁੰਭ ਮੇਲਾ ਸੋਮਵਾਰ ਨੂੰ ਪੌਸ਼ ਪੂਰਨਿਮਾ ਇਸ਼ਨਾਨ ਨਾਲ ਸ਼ੁਰੂ ਹੋਇਆ। ਸੂਚਨਾ ਨਿਰਦੇਸ਼ਕ ਅਨੁਸਾਰ, ਸੋਮਵਾਰ ਦੁਪਹਿਰ 2 ਵਜੇ ਤੱਕ 1 ਕਰੋੜ ਤੋਂ ਵੱਧ ਲੋਕਾਂ ਨੇ ਗੰਗਾ ਅਤੇ ਸੰਗਮ ਵਿੱਚ ਆਸਥਾ ਦੀ ਡੁਬਕੀ ਲਗਾਈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਾਰੇ ਸ਼ਰਧਾਲੂਆਂ, ਸੰਤਾਂ, ਕਲਪਵਾਸੀਆਂ ਅਤੇ ਸੈਲਾਨੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਮਹਾਂਕੁੰਭ ਦੇ ਪਹਿਲੇ ਇਸ਼ਨਾਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਮਹਾਂਕੁੰਭ ਨੂੰ ਭਾਰਤ ਦੇ ਅਧਿਆਤਮਿਕ ਅਤੇ ਸੱਭਿਆਚਾਰਕ ਮਾਣ ਦਾ ਪ੍ਰਤੀਕ ਦੱਸਿਆ।
ਇਹ ਵੀ ਪੜ੍ਹੋ: ਬੇਕਾਬੂ ਟ੍ਰੇਲਰ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 12 ਲੋਕਾਂ ਦੀ ਦਰਦਨਾਕ ਮੌਤ
ਨਿਰਦੇਸ਼ਕ ਸ਼ਿਸ਼ਿਰ ਮੁਤਾਬਕ ਸੋਮਵਾਰ ਦੁਪਹਿਰ 2 ਵਜੇ ਤੱਕ 1 ਕਰੋੜ ਤੋਂ ਵੱਧ ਲੋਕਾਂ ਨੇ ਗੰਗਾ ਅਤੇ ਸੰਗਮ ਵਿੱਚ ਡੁਬਕੀ ਲਗਾਈ ਹੈ। ਪੌਸ਼ ਪੂਰਨਿਮਾ 'ਤੇ ਗੰਗਾ ਵਿੱਚ ਇਸ਼ਨਾਨ ਕਰਨ ਦੀ ਮਹੱਤਤਾ 'ਤੇ ਚਾਨਣਾ ਪਾਉਂਦੇ ਹੋਏ ਤੀਰਥ ਪੁਜਾਰੀ ਰਾਜੇਂਦਰ ਮਿਸ਼ਰਾ ਨੇ ਕਿਹਾ ਕਿ ਪੌਸ਼ ਮਹੀਨੇ ਦੇ ਸ਼ੁਕਲ ਪੱਖ ਦੇ 15ਵੇਂ ਦਿਨ ਪੌਸ਼ ਪੂਰਨਿਮਾ 'ਤੇ ਗੰਗਾ ਵਿੱਚ ਇਸ਼ਨਾਨ ਕਰਨ ਨਾਲ ਹਰ ਤਰ੍ਹਾਂ ਦੇ ਪਾਪ ਧੋਤੇ ਜਾਂਦੇ ਹਨ। ਉਨ੍ਹਾਂ ਕਿਹਾ, “ਪੌਸ਼ ਪੂਰਨਿਮਾ ਨਾਲ ਇਕ ਮਹੀਨੇ ਤੱਕ ਚੱਲਣ ਵਾਲਾ ਕਲਪਵਾਸ ਵੀ ਅੱਜ ਤੋਂ ਸ਼ੁਰੂ ਹੋ ਗਿਆ। ਇਸ ਸਮੇਂ ਦੌਰਾਨ, ਲੋਕ ਇੱਕ ਮਹੀਨੇ ਲਈ ਦਿਨ ਵਿੱਚ ਤਿੰਨ ਵਾਰ ਗੰਗਾ ਵਿੱਚ ਇਸ਼ਨਾਨ ਕਰਕੇ ਅਤੇ ਪ੍ਰਭੂ ਦੀ ਉਸਤਤ ਵਿੱਚ ਭਜਨ ਗਾਉਂਦੇ ਹੋਏ ਇੱਕ ਕਿਸਮ ਦੀ ਕਠੋਰ ਜ਼ਿੰਦਗੀ ਜੀਉਂਦੇ ਹਨ।'
ਇਹ ਵੀ ਪੜ੍ਹੋ: HMPV ਵਾਇਰਸ ਤੋਂ ਡਰਨ ਦੀ ਕੋਈ ਲੋੜ ਨਹੀਂ... ਚੀਨ ਤੋਂ ਆਈ ਰਾਹਤ ਭਰੀ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Fact Check : ਜਹਾਜ਼ ਹਾਦਸੇ ਦੀ ਇਸ ਵੀਡੀਓ ਦਾ ਲਾਸ ਏਂਜਲਸ 'ਚ ਲੱਗੀ ਅੱਗ ਨਾਲ ਨਹੀਂ ਹੈ ਕੋਈ ਲੈਣਾ-ਦੇਣਾ
NEXT STORY