ਸਪੋਰਟਸ ਡੈਸਕ- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਚੌਥਾ ਮੈਚ ਮੈਲਬੋਰਨ 'ਚ ਖੇਡਿਆ ਗਿਆ। ਇਸ ਮੈਚ ਦੇ ਆਖਰੀ ਦਿਨ (30 ਦਸੰਬਰ) ਭਾਰਤੀ ਟੀਮ ਨੂੰ ਜਿੱਤ ਲਈ 340 ਦੌੜਾਂ ਦਾ ਟੀਚਾ ਮਿਲਿਆ ਸੀ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੇ ਮਹਾਨ ਬੱਲੇਬਾਜ਼ ਅਸਫਲ ਰਹੇ ਪਰ ਯਸ਼ਸਵੀ ਵੱਡੀ ਪਾਰੀ ਖੇਡਣ 'ਚ ਸਫਲ ਰਹੇ। ਭਾਰਤ ਵਲੋਂ ਯਸ਼ਸਵੀ ਜਾਇਸਵਾਲ 84 ਦੌੜਾਂ 'ਤੇ ਖੇਡ ਰਹੇ ਸਨ ਤਾਂ ਉਦੋਂ ਵਿਵਾਦਤ ਆਊਟ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਪਵੇਲੀਅਨ ਪਰਤਨਾ ਪਿਆ। ਯਸ਼ਸਵੀ ਭਾਰਤ ਦੀ ਜਿੱਤ ਦੀ ਆਸ ਸੀ ਪਰ ਉਸ ਦੇ ਆਊਟ ਹੋਣ ਨਾਲ ਭਾਰਤੀ ਪਾਰੀ ਛੇਤੀ ਖਤਮ ਹੋ ਗਈ ਤੇ ਭਾਰਤ ਦੇ ਹਾਰਨ ਦੇ ਨਾਲ ਹੀ ਸਵਾ ਸੌ ਕਰੋੜ ਲੋਕਾਂ ਦਾ ਦਿਲ ਵੀ ਜਿਵੇਂ ਟੁੱਟ ਗਿਆ।
ਇਹ ਵੀ ਪੜ੍ਹੋ : Year Ender 2024: ਖਤਮ ਹੋਇਆ ਭਾਰਤ ਦਾ ICC ਟਰਾਫੀ ਦਾ ਇੰਤਜ਼ਾਰ, ਨਿਊਜ਼ੀਲੈਂਡ ਤੋਂ ਹਾਰ ਨੇ ਦਿੱਤਾ ਵੱਡਾ ਦਰਦ
ਯਸ਼ਸਵੀ ਦੇ ਆਊਟ ਹੋਣ 'ਤੇ ਵਿਵਾਦ
208 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਯਸ਼ਸਵੀ ਨੇ 84 ਦੌੜਾਂ ਬਣਾਈਆਂ, ਜਿਸ 'ਚ 8 ਚੌਕੇ ਸ਼ਾਮਲ ਸਨ। ਯਸ਼ਸਵੀ ਨੂੰ ਪੈਟ ਕਮਿੰਸ ਨੇ ਵਿਕਟਕੀਪਰ ਐਲੇਕਸ ਕੈਰੀ ਹੱਥੋਂ ਕੈਚ ਆਊਟ ਕੀਤਾ। ਹਾਲਾਂਕਿ, ਜਿਸ ਤਰ੍ਹਾਂ ਯਸ਼ਸਵੀ ਆਊਟ ਹੋਇਆ, ਉਹ ਥੋੜ੍ਹਾ ਬਦਕਿਸਮਤ ਸੀ। ਯਸ਼ਸਵੀ ਨੂੰ ਮੈਦਾਨੀ ਅੰਪਾਇਰ ਨੇ ਆਊਟ ਨਹੀਂ ਦਿੱਤਾ। ਪਰ ਤੀਜੇ ਅੰਪਾਇਰ ਸ਼ਰਾਫੁੱਦੌਲਾ (ਬੰਗਲਾਦੇਸ਼) ਨੇ ਆਸਟ੍ਰੇਲੀਅਨ ਟੀਮ ਵੱਲੋਂ ਡੀਆਰਐਸ ਲੈਣ ਤੋਂ ਬਾਅਦ ਇਸ ਫੈਸਲੇ ਨੂੰ ਪਲਟ ਦਿੱਤਾ।
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰ ਦੀ Ex-Wife ਦਾ ਬੈੱਡਰੂਮ ਵੀਡੀਓ ਵਾਇਰਲ
ਰੀਪਲੇਅ ਨੇ ਸਨੀਕੋ ਮੀਟਰ 'ਤੇ ਕੋਈ ਸਪਾਈਕ ਨਹੀਂ ਦਿਖਾਇਆ, ਪਰ ਬੰਗਲਾਦੇਸ਼ੀ ਅੰਪਾਇਰ ਸ਼ਰਾਫੁੱਦੌਲਾ ਨੇ ਡਿਫੈਕਸ਼ਨ ਦੇ ਆਧਾਰ 'ਤੇ ਫੈਸਲੇ ਨੂੰ ਉਲਟਾ ਦਿੱਤਾ। ਹੁਣ ਸਵਾਲ ਇਹ ਹੈ ਕਿ ਜਦੋਂ ਤੀਜੇ ਅੰਪਾਇਰ ਨੂੰ ਪੂਰੀ ਤਰ੍ਹਾਂ ਯਕੀਨ ਨਹੀਂ ਸੀ ਤਾਂ ਉਸ ਨੂੰ ਆਨਫੀਲਡ ਅੰਪਾਇਰ ਦੇ ਨਾਲ ਜਾਣਾ ਚਾਹੀਦਾ ਸੀ। ਸੁਨੀਲ ਗਾਵਸਕਰ ਤੀਜੇ ਅੰਪਾਇਰ ਦੇ ਫੈਸਲੇ ਤੋਂ ਕਾਫੀ ਗੁੱਸੇ 'ਚ ਨਜ਼ਰ ਆਏ। ਗਾਵਸਕਰ ਨੇ ਕਿਹਾ ਕਿ ਜੇਕਰ ਤਕਨੀਕ ਦੀ ਵਰਤੋਂ ਕਰਨੀ ਹੈ ਤਾਂ ਅਜਿਹੇ ਫੈਸਲੇ ਕਿਉਂ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ : IND vs AUS ਸੀਰੀਜ਼ ਛੱਡ ਕੇ ਭਾਰਤ ਪਰਤਿਆ ਇਹ ਕ੍ਰਿਕਟਰ, ਸਭ ਨੂੰ ਕੀਤਾ ਹੈਰਾਨ
ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਇਸ ਫੈਸਲੇ ਤੋਂ ਨਾਰਾਜ਼ ਨਜ਼ਰ ਆਏ। ਰਾਜੀਵ ਸ਼ੁਕਲਾ ਨੇ ਟਵੀਟ ਕੀਤਾ, 'ਯਸ਼ਸਵੀ ਜਾਇਸਵਾਲ ਸਪੱਸ਼ਟ ਤੌਰ 'ਤੇ ਨਾਟ ਆਊਟ ਸਨ। ਥਰਡ ਅੰਪਾਇਰ ਨੂੰ ਧਿਆਨ ਦੇਣਾ ਚਾਹੀਦਾ ਸੀ ਕਿ ਤਕਨੀਕ ਕੀ ਸੰਕੇਤ ਦੇ ਰਹੀ ਹੈ। ਫੀਲਡ ਅੰਪਾਇਰ ਦੇ ਫੈਸਲੇ ਨੂੰ ਪਲਟਦੇ ਸਮੇਂ ਤੀਜੇ ਅੰਪਾਇਰ ਕੋਲ ਠੋਸ ਕਾਰਨ ਹੋਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਵੀ ਲੈ ਲਿਆ ਸੰਨਿਆਸ, ਸ਼ਾਨਦਾਰ ਕਰੀਅਰ ਨੂੰ ਲੱਗਿਆ ਵਿਰਾਮ
ਪੂਰੀ ਵਿਵਾਦ ਭਾਰਤੀ ਪਾਰੀ ਦੇ 71ਵੇਂ ਓਵਰ ਦੀ 5ਵੀਂ ਗੇਂਦ 'ਤੇ ਹੋ ਗਿਆ। ਪੈਟ ਕਮਿੰਸ ਨੇ ਉਸ ਗੇਂਦ ਨੂੰ ਲੈੱਗ ਸਟੰਪ ਦੇ ਆਲੇ-ਦੁਆਲੇ ਸੁੱਟ ਦਿੱਤਾ। ਜਾਇਸਵਾਲ ਇਸ ਦੇ ਝਾਂਸੇ 'ਚ ਆ ਗਏ ਅਤੇ ਗੇਂਦ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ। ਪਰ ਗੇਂਦ ਵਿਕਟਕੀਪਰ ਐਲੇਕਸ ਕੈਰੀ ਦੇ ਕੋਲ ਗਈ, ਜਿਸ ਨੇ ਅੱਗੇ ਡਾਇਵ ਕਰਕੇ ਗੇਂਦ ਨੂੰ ਫੜ ਲਿਆ। ਕਮਿੰਸ ਨੂੰ ਯਕੀਨ ਸੀ ਕਿ ਜਾਇਸਵਾਲ ਆਊਟ ਹੈ, ਇਸ ਲਈ ਉਸ ਨੇ ਡੀਆਰਐਸ ਲਿਆ। ਯਸ਼ਸਵੀ ਨੂੰ ਪੂਰਾ ਭਰੋਸਾ ਸੀ ਕਿ ਉਹ ਨਾਟ ਆਊਟ ਹੈ। ਤੀਜੇ ਅੰਪਾਇਰ ਦੇ ਫੈਸਲੇ ਤੋਂ ਬਾਅਦ ਉਹ ਮੈਦਾਨੀ ਅੰਪਾਇਰ ਨਾਲ ਬਹਿਸ ਕਰਦੇ ਵੀ ਨਜ਼ਰ ਆਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਟ੍ਰੇਲੀਆ ਨੇ ਭਾਰਤ ਖਿਲਾਫ ਚੌਥਾ ਟੈਸਟ ਮੈਚ 184 ਦੌੜਾਂ ਨਾਲ ਜਿੱਤਿਆ, ਸੀਰੀਜ਼ 'ਚ ਬਣਾਈ ਬੜ੍ਹਤ
NEXT STORY