ਪ੍ਰਯਾਗਰਾਜ, (ਭਾਸ਼ਾ)- ਪ੍ਰਯਾਗਰਾਜ ਦੇ ਪਵਿੱਤਰ ਤ੍ਰਿਵੇਣੀ ਸੰਗਮ ਦੇ ਪਾਣੀ ਦੀ ਵਿਦੇਸ਼ਾਂ ’ਚ ਵੱਧਦੀ ਮੰਗ ਦਰਮਿਆਨ ਉੱਤਰ ਪ੍ਰਦੇਸ਼ ਸਰਕਾਰ ਨੇ ਸ਼ੁੱਕਰਵਾਰ ਕਿਹਾ ਕਿ ਗੰਗਾ ਜਲ ਦੀਆਂ 1,000 ਬੋਤਲਾਂ ਦੀ ਪਹਿਲੀ ਖੇਪ ਜਰਮਨੀ ਭੇਜ ਦਿੱਤੀ ਗਈ ਹੈ।
ਉੱਤਰ ਪ੍ਰਦੇਸ਼ ਸਰਕਾਰ ਨੇ ਇਕ ਬਿਆਨ ’ਚ ਕਿਹਾ ਕਿ 13 ਜਨਵਰੀ ਤੋਂ 26 ਫਰਵਰੀ ਤੱਕ ਇੱਥੇ ਹੋਏ ਮਹਾਂਕੁੰਭ ਮੇਲੇ ਦੌਰਾਨ 66 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਤ੍ਰਿਵੇਣੀ ਸੰਗਮ ’ਚ ਪਵਿੱਤਰ ਡੁਬਕੀ ਲਾਈ ਸੀ।
ਬਿਆਨ ’ਚ ਕਿਹਾ ਗਿਆ ਹੈ ਕਿ ਇਹ ਯਕੀਨੀ ਬਣਾਉਣ ਲਈ ਕਿ ਕੋਈ ਵੀ ਤ੍ਰਿਵੇਣੀ ਦੇ ਪਵਿੱਤਰ ਜਲ ’ਚ ਇਸ਼ਨਾਨ ਕਰਨ ਤੋਂ ਵਾਂਝਾ ਨਾ ਰਹੇ, ਸੂਬੇ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ਸਾਰੇ 75 ਜ਼ਿਲਿਆਂ ਨੂੰ ਤ੍ਰਿਵੇਣੀ ਦਾ ਜਲ ਸਪਲਾਈ ਕੀਤਾ।
ਸਰਕਾਰ ਨੇ ਆਧਾਰ ਲਿੰਕ ਕਰਨ ਦੀ ਆਖ਼ਰੀ ਤਰੀਕ ਵਧਾਈ, ਜਾਣੋ ਕਦੋਂ ਤੱਕ ਕਰਨਾ ਹੋਵੇਗਾ ਇਹ ਕੰਮ
NEXT STORY