ਨੈਸ਼ਨਲ ਡੈਸਕ- ਭਾਰਤ ਦੇ ਸਭ ਤੋਂ ਪ੍ਰਸਿੱਧ ਮਹਾਕਾਵਿ 'ਮਹਾਭਾਰਤ’ ਨੂੰ ਹੁਣ ਇਕ ਨਵੇਂ ਰੂਪ 'ਚ ਰਾਸ਼ਟਰੀ ਟੈਲੀਵੀਜ਼ਨ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਕਲੇਕਟਿਵ ਮੀਡੀਆ ਨੈਟਵਰਕ ਨੇ ਐਲਾਨ ਕੀਤਾ ਹੈ ਕਿ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਅਧਾਰਿਤ ਮਹਾਭਾਰਤ ਦੇ ਵਿਸ਼ੇਸ਼ ਐਪੀਸੋਡ ਦਾ ਪ੍ਰਸਾਰਣ ਜਲਦੀ ਹੀ ਸ਼ੁਰੂ ਹੋਵੇਗਾ। ਇਸ ਦੀ ਡਿਜ਼ਿਟਲ ਪ੍ਰੀਮੀਅਰ 25 ਅਕਤੂਬਰ 2025 ਨੂੰ ਵੇਵਜ਼ ਓਟੀਟੀ ਪਲੇਟਫਾਰਮ 'ਤੇ ਕੀਤਾ ਜਾਵੇਗਾ, ਜਦਕਿ 2 ਨਵੰਬਰ ਤੋਂ ਹਰ ਐਤਵਾਰ ਸਵੇਰੇ 11 ਵਜੇ ਇਸ ਦਾ ਟੈਲੀਕਾਸਟ ਦੂਰਦਰਸ਼ਨ 'ਤੇ ਹੋਵੇਗਾ। ਇਹ ਸੀਰੀਜ਼ ਸਿਰਫ਼ ਭਾਰਤ ਹੀ ਨਹੀਂ, ਦੁਨੀਆ ਭਰ ਦੇ ਡਿਜ਼ੀਟਲ ਦਰਸ਼ਕਾਂ ਲਈ ਵੇਵਜ਼ ਓਟੀਟੀ ਦੇ ਜ਼ਰੀਏ ਇਕੱਠੇ ਉਪਲਬਧ ਹੋਵੇਗੀ।
ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਗੌਰਵ ਦਿਵੇਦੀ ਨੇ ਕਿਹਾ ਕਿ ਪ੍ਰਸਾਰ ਭਾਰਤੀ ਹਮੇਸ਼ਾ ਹੀ ਰਾਸ਼ਟਰੀ ਅਤੇ ਸੱਭਿਆਚਾਰਕ ਮਹੱਤਵ ਵਾਲੀਆਂ ਗਾਥਾਵਾਂ ਨੂੰ ਹਰ ਭਾਰਤੀ ਤੱਕ ਪਹੁੰਚਾਉਣ ਲਈ ਵਚਨਬੱਧ ਰਹੀ ਹੈ। ਉਨ੍ਹਾਂ ਯਾਦ ਕਰਵਾਇਆ ਕਿ ਲੌਕਡਾਊਨ ਦੌਰਾਨ ਜਦੋਂ ਮੂਲ ਮਹਾਭਾਰਤ ਦਾ ਮੁੜ ਪ੍ਰਸਾਰਣ ਹੋਇਆ ਸੀ ਤਾਂ ਇਸ ਨੇ ਸਾਬਤ ਕੀਤਾ ਕਿ ਇਹ ਕਹਾਣੀਆਂ ਪਰਿਵਾਰਾਂ ਅਤੇ ਪੀੜ੍ਹੀਆਂ ਨੂੰ ਗਹਿਰਾਈ ਨਾਲ ਜੋੜਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਨਵੀਂ ਏਆਈ ਅਧਾਰਿਤ ਮਹਾਭਾਰਤ ਆਧੁਨਿਕ ਤਕਨੀਕ ਅਤੇ ਪ੍ਰਾਚੀਨ ਪਰੰਪਰਾ ਦਾ ਸੁੰਦਰ ਮਿਲਾਪ ਹੈ — ਜਿਸ ਨਾਲ ਦਰਸ਼ਕ ਇਸ ਮਹਾਨ ਮਹਾਕਾਵਿ ਨੂੰ ਇਕ ਨਵੇਂ ਤਜਰਬੇ ਦੇ ਰੂਪ 'ਚ ਮਹਿਸੂਸ ਕਰਨਗੇ।
ਕਲੇਕਟਿਵ ਆਰਟਿਸਟਸ ਨੈਟਵਰਕ ਦੇ ਸੰਸਥਾਪਕ ਵਿਜੈ ਸੁਬਰਮਣੀਅਮ ਨੇ ਕਿਹਾ ਕਿ ਉਹ ਵੀ ਲੱਖਾਂ ਭਾਰਤੀਆਂ ਦੀ ਤਰ੍ਹਾਂ ਹਰ ਐਤਵਾਰ ਟੈਲੀਵਿਜ਼ਨ 'ਤੇ ਮਹਾਭਾਰਤ ਦੇਖਦੇ ਹੋਏ ਵੱਡੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ ਸਿਰਫ਼ ਇਕ ਸੀਰੀਅਲ ਨਹੀਂ, ਸਗੋਂ ਉਹ ਅਨੁਭਵ ਸੀ ਜਿਸ ਨੇ ਭਾਰਤੀਆਂ ਦੀ ਕਲਪਨਾ ਤੇ ਸੱਭਿਆਚਾਰ ਨਾਲ ਜੋੜ ਬਣਾਇਆ। ਉਨ੍ਹਾਂ ਕਿਹਾ ਕਿ ਇਸ ਨਵੇਂ ਰੂਪ ਰਾਹੀਂ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਅੱਜ ਦੀ ਪੀੜ੍ਹੀ ਨੂੰ ਭਗਤੀ, ਪ੍ਰਗਤੀ ਅਤੇ ਤਕਨੀਕੀ ਨਵੀਨਤਾ ਦੇ ਮਿਲੇ-ਜੁਲੇ ਅਨੁਭਵ ਨਾਲ ਇਸ ਮਹਾਨ ਗਾਥਾ ਨਾਲ ਦੁਬਾਰਾ ਜੋੜਿਆ ਜਾਵੇ, ਤਾਂ ਕਿ ਇਹ ਕਹਾਣੀ ਸਿਰਫ਼ ਇਤਿਹਾਸ ਨਹੀਂ, ਸਗੋਂ ਭਵਿੱਖ ਲਈ ਪ੍ਰੇਰਣਾ ਬਣੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਸੂਬਾ ਪ੍ਰਧਾਨ ਦਾ ਵੱਡਾ ਭਰਾ ਜ਼ਬਰ-ਜਿਨਾਹ ਦੇ ਦੋਸ਼ 'ਚ ਗ੍ਰਿਫਤਾਰ, ਅਲ੍ਹੜ ਕੁੜੀ ਨੇ ਲਾਏ 78 ਸਾਲਾਂ ਵੈਦ 'ਤੇ ਦੋਸ਼
NEXT STORY