ਉਜੈਨ- ਮੱਧ ਪ੍ਰਦੇਸ਼ ਦੇ ਵਿਸ਼ਵ ਪ੍ਰਸਿੱਧ ਭਗਵਾਨ ਸ਼੍ਰੀ ਮਹਾਕਾਲੇਸ਼ਵਰ ਮੰਦਰ 'ਚ ਅੱਜ ਯਾਨੀ ਸਾਵਣ ਮਹੀਨੇ ਦੇ ਆਖ਼ਰੀ ਦਿਨ ਸ਼੍ਰੀ ਮਹਾਕਾਲ ਨੂੰ ਤੜਕੇ ਪਹਿਲਾਂ ਰੱਖੜੀ ਬੰਨ੍ਹੀ ਗਈ, ਉਸ ਤੋਂ ਬਾਅਦ ਪੁਜਾਰੀ ਪਰਿਵਾਰ ਵਲੋਂ ਸਵਾ ਲੱਖ ਲੱਡੂਆਂ ਦਾ ਭੋਗ ਲਗਾਇਆ ਗਿਆ। ਇਸ ਵਿਚ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਵੀ ਸਾਵਣ ਪੂਰਨਿਮਾ ਮੌਕੇ ਸ਼੍ਰੀ ਮਹਾਕਾਲੇਸ਼ਵਰ ਮੰਦਰ 'ਚ ਪੂਜਾ ਕੀਤੀ।
ਮੰਦਰ ਪ੍ਰਬੰਧਨ ਸੂਤਰਾਂ ਨੇ ਦੱਸਿਆ ਕਿ ਰੱਖੜੀ ਦੇ ਪਵਿੱਤਰ ਤਿਉਹਾਰ 'ਤੇ ਭਗਵਾਨ ਸ਼੍ਰੀ ਮਹਾਕਾਲੇਸ਼ਵਰ ਨੂੰ ਹਰ ਦਿਨ ਤੜਕੇ ਹੋਣ ਵਾਲੀ ਭਸਮ ਆਰਤੀ 'ਚ ਸਭ ਤੋਂ ਪਹਿਲਾਂ ਰੱਖੀ ਬੰਨ੍ਹੀ ਗਈ। ਇਸ ਤੋਂ ਬਾਅਦ ਭਗਵਾਨ ਨੂੰ ਪੁਜਾਰੀ ਪਰਿਵਾਰ ਦੇ ਸ਼੍ਰੀ ਅਮਰ ਪੁਜਾਰੀ ਵਲੋਂ ਸਵਾ ਲੱਖ ਲੱਡੂਆਂ ਦਾ ਭੋਗ ਲਗਾਇਆ ਗਿਆ। ਮਹਾਕਾਲੇਸ਼ਵਰ ਦੀ ਪਹਿਲੀ ਪੂਜਾ, ਸ਼ਿੰਗਾਰ ਤੋਂ ਬਾਅਦ ਭਗਵਾਨ ਨੂੰ ਭਸਮ ਭੇਟ ਕੀਤੀ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ ; ਮਸ਼ਹੂਰ ਹਸਪਤਾਲ 'ਚ ਲੱਗ ਗਈ ਅੱਗ, ਕੱਢਣੇ ਪਏ ਮਰੀਜ਼, 1 ਦੀ ਹੋ ਗਈ ਮੌਤ
NEXT STORY