ਮਹਾਕੁੰਭਨਗਰ- ਮਹਾਕੁੰਭ ’ਚ ਮਹਾ ਜਾਮ ਲੱਗਾ ਰਿਹਾ। ਐਤਵਾਰ ਦੀ ਛੁੱਟੀ ਕਾਰਨ ਸ਼ਰਧਾਲੂਆਂ ਦੀ ਜ਼ਬਰਦਸਤ ਭੀੜ ਉਮੜ ਪਈ। ਸੰਗਮ ਨੂੰ ਜਾਣ ਵਾਲੇ ਸਾਰੇ ਰਸਤਿਆਂ ’ਚ 10 ਤੋਂ 15 ਕਿ. ਮੀ. ਲੰਮਾ ਜਾਮ ਲੱਗਾ ਰਿਹਾ। ਵਾਰਾਣਸੀ, ਲਖਨਊ, ਕਾਨਪੁਰ ਅਤੇ ਰੀਵਾ ਤੋਂ ਪ੍ਰਯਾਗਰਾਜ ਆਉਣ-ਜਾਣ ਵਾਲੇ ਰਸਤਿਆਂ ’ਤੇ 25 ਕਿ. ਮੀ. ਤੱਕ ਗੱਡੀਆਂ ਹੌਲੀ ਚਾਲ ਚੱਲਦੀਆਂ ਰਹੀਆਂ।
ਸੰਗਮ ’ਚ ਡੁਬਕੀ ਲਾਉਣ ਜਾਣ ਵਾਲੇ ਅਤੇ ਉੱਥੋਂ ਪਰਤਣ ਵਾਲੇ ਸ਼ਰਧਾਲੂ ਭੁੱਖੇ-ਪਿਆਸੇ ਜਾਮ ਖੁੱਲ੍ਹਣ ਦਾ ਇੰਤਜ਼ਾਰ ਕਰਦੇ ਰਹੇ। ਲੱਖਾਂ ਲੋਕ 10-12 ਘੰਟੇ ਤੱਕ ਜਾਮ ’ਚ ਫਸੇ ਰਹੇ। ਪ੍ਰਯਾਗਰਾਜ ਜੰਕਸ਼ਨ ’ਤੇ ਭੀੜ ਨੂੰ ਕੰਟਰੋਲ ਕਰਨ ਲਈ ਐਮਰਜੈਂਸੀ ਕ੍ਰਾਊਡ ਮੈਨੇਜਮੈਂਟ ਪਲਾਨ ਲਾਗੂ ਕੀਤਾ ਗਿਆ। ਉੱਤਰ ਰੇਲਵੇ ਲਖਨਊ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਕੁਲਦੀਪ ਤਿਵਾੜੀ ਨੇ ਦੱਸਿਆ ਕਿ 14 ਫਰਵਰੀ ਤੱਕ ਪ੍ਰਯਾਗਰਾਜ ਸੰਗਮ ਸਟੇਸ਼ਨ ਬੰਦ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IMD ਦਾ ਤਾਜ਼ਾ ਅਪਡੇਟ; 6 ਦਿਨ ਮੀਂਹ ਦਾ ਅਲਰਟ, ਚੱਲਣਗੀਆਂ ਤੇਜ਼ ਹਵਾਵਾਂ
NEXT STORY